The Khalas Tv Blog Punjab ਪੰਜਾਬ ‘ਚ Eye Flu ਦੀ ਰਫਤਾਰ ਵਧੀ ! ਸਿਹਤ ਵਿਭਾਗ ਦੀ ਸਕੂਲ ਤੇ ਮਾਪਿਆਂ ਨੂੰ ਵੱਡੀ ਸਲਾਹ
Punjab

ਪੰਜਾਬ ‘ਚ Eye Flu ਦੀ ਰਫਤਾਰ ਵਧੀ ! ਸਿਹਤ ਵਿਭਾਗ ਦੀ ਸਕੂਲ ਤੇ ਮਾਪਿਆਂ ਨੂੰ ਵੱਡੀ ਸਲਾਹ

ਬਿਉਰੋ ਰਿਪੋਰਟ : ਮੀਂਹ ਦੇ ਮੌਸਮ ਵਿੱਚ ਇਸ ਵਾਰ ਕੰਜਕਟਿਵਾਇਟਿਸ ਵਾਇਰਸ ਯਾਨੀ ਆਈ ਫੂਲ (Eye Flu) ਬੜੀ ਤੇਜੀ ਨਾਲ ਪੰਜਾਬ ਵਿੱਚ ਫੈਲ ਰਿਹਾ ਹੈ । ਖਾਸ ਕਰਕੇ ਬੱਚੇ ਇਸ ਦਾ ਸ਼ਿਕਾਰ ਬਣ ਰਹੇ ਹਨ । ਸਿਹਤ ਵਿਭਾਗ ਨੇ ਅੱਖ ਲਾਲ ਹੋਣ ਅਤੇ ਖਾਰਿਸ਼ ਹੋਣ ‘ਤੇ ਡਾਕਟਰ ਕੋਲੋ ਜਾਂਚ ਦੇ ਨਿਰਦੇਸ਼ ਦਿੱਤੇ ਹਨ । ਇਸ ਤੋਂ ਇਲਾਵਾ ਫਲੂ ਨਾਲ ਪੀੜਤ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਅਪੀਲ ਕੀਤੀ ਹੈ । ਇਸ ਦੇ ਨਾਲ ਬੱਚੇ ਨੂੰ ਇਕੱਲੇ ਕਮਰੇ ਵਿੱਚ ਹੀ ਰੱਖਣ ਲਈ ਕਿਹਾ ਹੈ । ਸਿਵਰ ਸਰਜਨ ਡਾਕਟਰ ਹਤਿੰਦਰ ਕੌਰ ਨੇ ਦੱਸਿਆ ਕਿ ਬਰਸਾਤਾਂ ਵਿੱਚ ਕੰਜਕਟਿਵਾਇਟਿਸ ਆਈ ਫਲੂ ਫੈਲਣ ਨਾਲ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਅਲਰਟ ‘ਤੇ ਹੈ।

ਸਿਹਤ ਵਿਭਾਗ ਨੇ ਕਿਹਾ ਹੈ ਕਿ ਅੱਖਾਂ ਲਾਲ ਹੋਣ, ਖਾਰਿਸ਼ ਹੋਣ,ਅੱਖਾਂ ਤੋਂ ਪਾਣੀ ਆਉਣਾ, ਸੁੱਜਣਾ,ਅੱਖਾਂ ਦੇ ਹੇਠਲੇ ਹਿੱਸੇ ਵਿੱਚ ਸੋਜ ਹੋਣਾ ਇਹ ਸਾਰੇ ਲਕਸ਼ਣ ਆਈ ਫਲੂ ਦੇ ਹੁੰਦੇ ਹਨ । ਅਜਿਹੇ ਵਿੱਚ ਇਲਾਜ ਲਈ ਅੱਖਾਂ ਦੇ ਮਾਹਿਰ ਤੋਂ ਸਲਾਹ ਜ਼ਰੂਰ ਲਈ ਜਾਵੇ। ਡਾਕਟਰਾਂ ਮੁਤਾਬਿਕ ਕੋਵਿਡ ਵਾਂਗ ਇਹ ਵੀ ਇੱਕ ਦੂਜੇ ਤੋਂ ਫੈਲ ਦਾ ਹੈ ।

ਕੋਰੋਨਾ ਵਾਂਗ ਆਇਸੋਲੇਸ਼ਨ ਵਿੱਚ ਰਹਿੰਦਾ ਹੈ ਮਰੀਜ਼

ਡਾਕਟਰਾਂ ਮੁਤਾਬਕ ਇਹ ਬਿਮਾਰੀ ਕੋਰੋਨਾ ਵਰਗੀ ਹੈ। ਕਿਉਂਕਿ ਇਸ ਦੇ ਮਰੀਜ਼ ਨੂੰ ਫ਼ੌਰਨ ਆਇਸੋਲੇਸ਼ਨ ਵਿੱਚ ਰੱਖਣਾ ਪੈਂਦਾ ਹੈ। ਅੱਖਾਂ ਦੇ ਸੁੱਜਣ, ਲਾਲ ਹੋਣਾ, ਰੜਕਣਾ ਇਸ ਬਿਮਾਰੀ ਦੇ ਮੁੱਖ ਲਕਸ਼ਣ ਹਨ। ਇਸ ਦਾ ਪਰਹੇਜ਼ ਬਿਲਕੁਲ ਕੋਰੋਨਾ ਵਰਗਾ ਹੈ। ਡਾਕਟਰ ਨੇ ਦੱਸਿਆ ਜ਼ਿਆਦਾਤਰ ਬੱਚੇ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਅਜਿਹੇ ਵਿੱਚ ਬੱਚੇ ਨੂੰ ਸਕੂਲ ਬਿਲਕੁਲ ਨਹੀਂ ਭੇਜਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਇੱਕ ਤੋਂ ਦੂਜੇ ਨੂੰ ਹੁੰਦੀ ਹੈ। ਜੇਕਰ ਕਿਸੇ ਘਰ ਦੇ ਮੈਂਬਰ ਨੂੰ ਬਿਮਾਰੀ ਦੇ ਲੱਛਣ ਹਨ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਇੱਕ ਬੋਤਲ ਵਿੱਚ ਡਿਟੋਲ ਪਾਕੇ ਉਸ ਵਿੱਚ ਪਾਣੀ ਭਰ ਲਏ ਅਤੇ ਘਰ ਦੇ ਅੰਦਰ ਜਾਣ ਵੇਲੇ ਹੱਥ ਜ਼ਰੂਰ ਸਾਫ਼ ਕਰੇ ਤਾਂਕਿ ਜੇਕਰ ਤੁਹਾਡੇ ਹੱਥ ਨੂੰ ਇਸ ਵਾਇਰਲ ਨੇ ਟੱਚ ਕੀਤਾ ਤਾਂ ਇਹ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਜਾਵੇ।

ਕੀ ਹੁੰਦਾ ਹੈ ਕੰਜਕਟਿਵਾਇਟਿਸ(Conjunctivitis) ?

ਅੱਖਾਂ ਦੇ ਗਲੋਬ ਵਿੱਚ ਇੱਕ ਝਿੱਲੀ ਚੜ੍ਹੀ ਹੁੰਦੀ ਹੈ ਜਿਸ ਨੂੰ ਕੰਜਕਟਾਇਵਾ ਕਿਹਾ ਜਾਂਦਾ ਹੈ, ਇਹ ਪਲਕਾਂ ਦੇ ਅੰਦਰੂਨੀ ਅਤੇ ਪੁਤਲੀ ਦੇ ਸਫ਼ੇਦ ਹਿੱਸੇ ਨੂੰ ਕਵਰ ਕਰਦੀ ਹੈ। ਝਿੱਲੀ ਵਿੱਚ ਇਨਫੈਕਸ਼ਨ ਹੋਣ ‘ਤੇ ਅੱਖ ਸੁੱਜ ਜਾਂਦੀ ਹੈ।ਜਿਸ ਨੂੰ ਆਈ ਫਲੂ ਜਾਂ ਫਿਰ ਕੰਜਕਟਿਵਾਇਟਿਸ ਵੀ ਕਿਹਾ ਜਾਂਦਾ ਹੈ । ਇਸ ਨਾਲ ਅੱਖਾਂ ਵਿੱਚ ਚਿਪਚਿਪਾ, ਲਿਕਵਿਡ, ਖੁਜਲੀ ਅਤੇ ਆਈ ਫਲੂ ਵਰਗੀ ਪਰੇਸ਼ਾਨੀ ਹੁੰਦੀ ਹੈ।

ਇਹ ਸਾਵਧਾਨੀ ਵਰਤੋਂ

ਕੰਜਕਟਿਵਾਇਟਿਸ ਵਾਇਰਲ ਯਾਨੀ ਆਈ ਫਲੂ ਤੋਂ ਬਚਣ ਦੇ ਲਈ ਅੱਖਾਂ ਨੂੰ ਹੱਥ ਨਾ ਲਾਓ ਨਾ ਹੀ ਰਗੜੋ, ਬੱਚਿਆਂ ਦੇ ਸਕੂਲ ਬੈਗ ਵਿੱਚ ਸੈਨੇਟਾਈਜ਼ਰ ਰੱਖੋ, ਸਾਬਣ ਅਤੇ ਗਰਮ ਪਾਣੀ ਨਾਲ ਹੱਥ ਸਾਫ਼ ਕਰੋ, ਸੌਣ ਤੋਂ ਪਹਿਲਾਂ ਕਾਂਟੈਕਟ ਲੈਸ ਹਟਾ ਦਿਓ,ਤੋਲੀਆਂ,ਮੇਕਅਪ ਸ਼ੇਅਰ ਨਾ ਕਰੋ, ਸਵਿਮਿੰਗ ਪੂਲ ਵਿੱਚ ਚਸ਼ਮੇ ਦੀ ਵਰਤੋ ਕਰੋ, ਇਨਫੈਕਸ਼ਨ ਹੋਣ ‘ਤੇ ਸਵਿਮਿੰਗ ਨਾ ਕਰੋ, ਪਾਣੀ ਵਿੱਚ 2 ਤੋਂ ਤਿੰਨ ਵਾਰ ਅੱਖਾਂ ਸਾਫ਼ ਕਰੋ।

ਅੱਖਾਂ ਵਿੱਚ ਵੇਖਣ ਨਾਲ ਨਹੀਂ,ਇਨਫੈਕਸ਼ਨ ਨਾਲ ਫੈਲ ਦੀ ਹੈ ਬਿਮਾਰੀ

ਡਾਕਟਰ ਕੇਡੀ ਸਿੰਘ ਨੇ ਲੋਕਾਂ ਨੂੰ ਵਹਿਮ ਤੋਂ ਕੱਢਣ ਦੇ ਲਈ ਦੱਸਿਆ ਕਿ ਇਹ ਬਿਮਾਰੀ ਕਿਸੇ ਵੱਲ ਵੇਖਣ ਨਾਲ ਨਹੀਂ ਫੈਲ ਦੀ ਹੈ । ਕਿਉਂਕਿ ਲੋਕ ਕਈ ਵਾਰ ਇਹ ਕਹਿੰਦੇ ਹਨ ਕਿ ਮੈਂ ਪੀੜਤ ਦੀ ਅੱਖਾਂ ਵਿੱਚ ਵੇਖਿਆ ਇਸ ਲਈ ਮੇਰੀ ਅੱਖਾਂ ਵਿੱਚ ਆਈ ਫਲੂ ਹੋ ਗਿਆ । ਡਾਕਟਰ ਨੇ ਕਿਹਾ ਇਹ ਬਿਮਾਰ ਤਾਂ ਹੀ ਤੁਹਾਡੇ ਕੋਲ ਪਹੁੰਚ ਦੀ ਹੈ ਜਦੋਂ ਤੁਸੀਂ ਇਸ ਬਿਮਾਰੀ ਨਾਲ ਪੀੜਤ ਸ਼ਖ਼ਸ ਨੂੰ ਹੱਥ ਲਾਉਂਦੇ ਹੋ ਅਤੇ ਫਿਰ ਆਪਣੀ ਅੱਖ ਅਤੇ ਮੂੰਹ ‘ਤੇ ਲਗਾਉਂਦੇ ਹੋ । ਜੇਕਰ ਕਿਸੇ ਨੂੰ ਇਸ ਦੇ ਲਕਸ਼ਣ ਵਿਖਾਈ ਦਿੰਦੇ ਹਨ ਤਾਂ ਫ਼ੌਰਨ ਨਜ਼ਦੀਕ ਕਿਸੇ ਵੀ ਅੱਖ ਦੇ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ ।

ਅੱਖਾਂ ਵਿੱਚ ਵੇਖਣ ਨਾਲ ਨਹੀਂ,ਇਨਫੈਕਸ਼ਨ ਨਾਲ ਫੈਲ ਦੀ ਹੈ ਬਿਮਾਰੀ

ਡਾਕਟਰ ਕੇਡੀ ਸਿੰਘ ਨੇ ਲੋਕਾਂ ਨੂੰ ਵਹਿਮ ਤੋਂ ਕੱਢਣ ਦੇ ਲਈ ਦੱਸਿਆ ਕਿ ਇਹ ਬਿਮਾਰੀ ਕਿਸੇ ਵੱਲ ਵੇਖਣ ਨਾਲ ਨਹੀਂ ਫੈਲ ਦੀ ਹੈ । ਕਿਉਂਕਿ ਲੋਕ ਕਈ ਵਾਰ ਇਹ ਕਹਿੰਦੇ ਹਨ ਕਿ ਮੈਂ ਪੀੜਤ ਦੀ ਅੱਖਾਂ ਵਿੱਚ ਵੇਖਿਆ ਇਸ ਲਈ ਮੇਰੀ ਅੱਖਾਂ ਵਿੱਚ ਆਈ ਫਲੂ ਹੋ ਗਿਆ । ਡਾਕਟਰ ਨੇ ਕਿਹਾ ਇਹ ਬਿਮਾਰ ਤਾਂ ਹੀ ਤੁਹਾਡੇ ਕੋਲ ਪਹੁੰਚ ਦੀ ਹੈ ਜਦੋਂ ਤੁਸੀਂ ਇਸ ਬਿਮਾਰੀ ਨਾਲ ਪੀੜਤ ਸ਼ਖ਼ਸ ਨੂੰ ਹੱਥ ਲਾਉਂਦੇ ਹੋ ਅਤੇ ਫਿਰ ਆਪਣੀ ਅੱਖ ਅਤੇ ਮੂੰਹ ‘ਤੇ ਲਗਾਉਂਦੇ ਹੋ । ਜੇਕਰ ਕਿਸੇ ਨੂੰ ਇਸ ਦੇ ਲੱਛਣ ਵਿਖਾਈ ਦਿੰਦੇ ਹਨ ਤਾਂ ਫ਼ੌਰਨ ਨਜ਼ਦੀਕ ਕਿਸੇ ਵੀ ਅੱਖ ਦੇ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ

Exit mobile version