The Khalas Tv Blog Punjab ਘਰੇਲੂ ਕਲੇਸ਼ਾਂ ਦਾ ਗੜ੍ਹ ਬਣ ਚੁੱਕਿਆ ਪੰਜਾਬ – ਪੰਜਾਬ ਰਾਜ ਮਹਿਲਾ ਕਮਿਸ਼ਨ
Punjab

ਘਰੇਲੂ ਕਲੇਸ਼ਾਂ ਦਾ ਗੜ੍ਹ ਬਣ ਚੁੱਕਿਆ ਪੰਜਾਬ – ਪੰਜਾਬ ਰਾਜ ਮਹਿਲਾ ਕਮਿਸ਼ਨ

‘ਦ ਖ਼ਾਲਸ ਬਿਊਰੋ:- ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੁਤਾਬਕ ਪੰਜਾਬ ਘਰੇਲੂ ਕਲੇਸ਼ਾਂ ਦਾ ਗੜ੍ਹ ਬਣ ਚੁੱਕਿਆ ਹੈ।  ਪੰਜਾਬ ਵਿੱਚ ਘਰੇਲੂ ਕਲੇਸ਼ਾਂ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ।  ਜਾਣਕਾਰੀ ਮੁਤਾਬਕ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਕੋਲ ਪਿਛਲੇ 6 ਮਹੀਨਿਆਂ ਵਿੱਚ 30 ਹਜ਼ਾਰ ਤੋਂ ਵੀ ਜ਼ਿਆਦਾ ਘਰੇਲੂ ਕਲੇਸ਼ਾਂ ਦੀਆਂ ਸ਼ਿਕਾਇਤਾਂ ਪਹੁੰਚੀਆਂ ਹਨ। ਉਹਨਾਂ ਦੱਸਿਆ ਕਿ ਸਾਨੂੰ ਪੰਜਾਬ ‘ਚ ਹਰ ਰੋਜ਼ 200 ਅਜਿਹੇ ਕੇਸ ਮਿਲ ਰਹੇ ਹਨ।

ਪੰਜਾਬ ਰਾਜ ਮਹਿਲਾ ਕਮਿਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ ਇਹਨਾਂ ਕੇਸਾਂ ਵਿੱਚ ਵੱਡੀ ਗਿਣਤੀ ‘ਚ ਔਰਤਾਂ ਸ਼ਿਕਾਰ ਹੋ ਰਹੀਆਂ ਹਨ। ਉੱਥੇ ਹੀ ਇਸ ਤਰ੍ਹਾਂ ਦੇ ਕਈ ਮਾਮਲੇ ਵਧੀਆ ਘਰਾਂ ਤੋਂ ਵੀ ਸਾਹਮਣੇ ਆ ਰਹੇ ਹਨ।  ਸੂਬੇ ਅੰਦਰ ਘਰੇਲੂ ਕਲੇਸ਼ਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕੁੱਝ ਮਾਮਲੇ ਤਾਂ ਅਜਿਹੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਤਕਰਾਰ ਵਧਣ ਕਾਰਨ ਗੱਲ ਕਤਲ ਤੱਕ ਪਹੁੰਚ ਗਈ ਹੈ।

Exit mobile version