ਬਿਉਰੋ ਰਿਪੋਰਟ – (PUNJAB PANCHAYAT ELECTION 2024) ਸਰਬਸੰਮਤੀ ਨਾਲ ਸਰਪੰਚ ਚੁਣਨ ਦੇ ਲਈ ਲਗਾਈ ਗਈ ਲੱਖਾਂ ਕਰੋੜਾਂ ਦੀ ਬੋਲੀ ਦਾ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ (PUNJAB and HARYANA HIGH COURT) ਵਿੱਚ ਪਹੁੰਚ ਗਿਆ ਹੈ। ਅਦਾਲਤ ਇਸ ’ਤੇ 3 ਅਕਤੂਬਰ ਨੂੰ ਸੁਣਵਾਈ ਕਰੇਗੀ। ਐਡਵੋਟਕ ਸਤਿੰਦਰ ਕੌਰ ਵੱਲੋਂ ਹਾਈਕੋਰਟ ਵਿੱਚ PIL ਫਾਈਲ ਕੀਤੀ ਗਈ ਹੈ ਜਿਸ ਵਿੱਚ ਤਿੰਨ ਜ਼ਿਲ੍ਹਿਆਂ ਮੁਕਤਸਰ ਸਾਹਿਬ, ਮਾਨਸਾ ਅਤੇ ਗੁਰਦਾਸਪੁਰ ਦਾ ਹਵਾਲਾ ਦਿੱਤਾ ਗਿਆ ਹੈ।
ਪਟੀਸ਼ਨਕਰਤਾ ਨੇ ਕਿਹਾ ਹੈ ਸਰਪੰਚੀ ਲਈ ਲਗਾਈਆਂ ਗਈਆਂ ਬੋਲੀਆਂ ਗੈਰ ਸੰਵਿਧਾਨਕ ਹਨ ਅਤੇ ਨਾਲ ਹੀ ਇਹ ਲੋਕਤੰਤਰ ਦਾ ਮਜ਼ਾਕ ਉਡਾਉਣ ਵਾਲੀ ਗੱਲ ਹੈ। ਇਹ ਪੰਚਾਇਤੀ ਰਾਜ ਐਕਟ ਦੀ ਵੀ ਉਲੰਘਣਾ ਹੈ। ਪਟੀਸ਼ਨਕਰਤਾ ਨੇ ਹਾਈਕੋਰਟ ਨੂੰ ਕਿਹਾ ਹੈ ਕਿ ਉਹ ਅਜਿਹਾ ਦਿਸ਼ਾ-ਨਿਰਦੇਸ਼ ਜਾਰੀ ਕਰੇ ਜਿਸ ਨਾਲ ਇਸ ’ਤੇ ਰੋਕ ਲਗਾਈ ਜਾ ਸਕੇ।
ਸਰਪੰਚਾਂ ਨੂੰ ਬੋਲੀ ਦੇ ਜ਼ਰੀਏ ਚੁਣੇ ਜਾਣ ਦਾ ਮਾਮਲਾ ਮੁਕਤਸਰ, ਬਠਿੰਡਾ ਅਤੇ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਇਆ ਸੀ। ਮੁਕਤਸਰ ਦੇ ਪਿੰਡ ਕੋਠ ਚੀਦਿਆ ਵਾਲਾ ਵਿੱਚ ਸਰਪੰਚੀ ਲਈ 35 ਲੱਖ ਦੀ ਬੋਲੀ ਲੱਗੀ। ਇਸ ਤੋਂ ਇਲਾਵਾ ਬਠਿੰਡਾ ਦਾ ਪਿੰਡ ਗਹਿਰੀ ਬੁੱਟਰ ਵੀ ਹੈ, ਜਿੱਥੇ ਸਰਪੰਚੀ ਲਈ ਜਦੋਂ ਬੋਲੀਆਂ ਲੱਗਣੀਆਂ ਸ਼ੁਰੂ ਹੋਈਆਂ ਤਾਂ ਇਹ 60 ਲੱਖ ਤੱਕ ਪਹੁੰਚ ਗਈ। ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਰਵਾਲਾ ਕਲਾਂ ਨੇ ਤਾਂ ਸਾਰੀਆਂ ਹੀ ਹੱਦਾਂ ਪਾਰ ਦਿੱਤੀ ਆਤਮ ਸਿੰਘ ਨਾਂ ਦੇ ਸ਼ਖ਼ਸ ਨੇ ਤਾਂ 2 ਕਰੋੜ ਦੀ ਬੋਲੀ ਲਗਾ ਕੇ ਸਰਬਸੰਮਤੀ ਬਣਾਈ।
ਪਰ ਡੀਸੀ ਵੱਲੋਂ ADC ਨੂੰ ਜਾਂਚ ਦੇ ਨਿਰਦੇਸ਼ ਦੇਣ ਤੋਂ ਬਾਅਦ ਹੁਣ ਆਤਮ ਸਿੰਘ ਬੋਲੀ ਤੋਂ ਪਿੱਛੇ ਹੱਟ ਗਿਆ ਅਤੇ ਉਸ ਨੇ ਨਾਮਜ਼ਦਗੀ ਫਾਈਲ ਕਰਕੇ ਚੋਣ ਲੜਨ ਦਾ ਐਲਨਾ ਕੀਤਾ ਹੈ।
ਸਬੰਧਿਤ ਖ਼ਬਰਾਂ –