India Punjab

ਲਾਰੈਂਸ ਦੇ ਜੇਲ੍ਹ ਇੰਟਰਵਿਊ ’ਤੇ ਹਾਈਕੋਰਟ ਬਖਸ਼ਣ ਦੇ ਮੂਡ ’ਚ ਨਹੀਂ! 3 ਸਵਾਲਾਂ ਦਾ ਪਤਾ ਲਗਾਉਣ ਨਹੀਂ ਨਵੀਂ SIT ਦਾ ਗਠਨ

ਬਿਉਰੋ ਰਿਪੋਰਟ – ਲਾਰੈਂਸ ਜੇਲ੍ਹ ਇੰਟਰਵਿਊ (Gagnster Lawrence Interview) ਨੂੰ ਲੈਕੇ ਹਾਈਕੋਰਟ (Punjab Haryana High court) ਨੇ ਅੱਗੇ ਦੀ ਜਾਂਚ ਲਈ ਨਵੀਂ SIT ਦਾ ਗਠਨ ਕੀਤਾ ਹੈ। ਤਿੰਨ ਮੈਂਬਰ SIT ਦਾ ਮੁਖੀ ਮੁੜ ਤੋਂ DGP ਪ੍ਰਬੋਧ ਕੁਮਾਰ (Parbodh Kumar) ਨੂੰ ਬਣਾਇਆ ਗਿਆ ਹੈ ਜਿਨ੍ਹਾਂ ਨੇ ਖ਼ੁਲਾਸਾ ਕੀਤਾ ਸੀ ਕਿ ਲਾਰੈਂਸ ਦਾ ਪਹਿਲਾ ਇੰਟਰਵਿਊ ਮੁਹਾਲੀ CIA ਵਿੱਚ ਹੋਇਆ ਸੀ ਦੂਜਾ ਰਾਜਸਥਾਨ ਵਿੱਚ ਹੋਇਆ ਸੀ।

ਅਦਾਲਤ ਨੇ ਇਸ ਵਾਰ ਪ੍ਰਬੋਧ ਕੁਮਾਰ ਦੇ ਨਾਲ 2 ADGP ਲੈਵਲ ਦੇ ਅਧਿਕਾਰੀਆਂ ਨੂੰ ਵੀ SIT ਵਿੱਚ ਸ਼ਾਮਲ ਕੀਤਾ ਹੈ। ਇਸ ਵਿੱਚ ਪਹਿਲਾ ਨਾਂ ਹੈ ADGP ਨਾਗੇਸ਼ਵਰ ਰਾਓ ਜਦਕਿ ਦੂਜੇ ਹਨ ADGP ਨਿਲਾਭ ਕਿਸ਼ੋਕ। ਤਿੰਨ ਮੈਂਬਰੀ SIT ਨੂੰ 6 ਮਹੀਨੇ ਦੇ ਅੰਦਰ ਰਿਪੋਰਟ ਸੌਂਪਣੀ ਹੋਵੇਗੀ।

ਅਦਾਲਤ ਨੇ ਕਿਹਾ ਹੁਣ ਸਾਫ ਹੋ ਗਿਆ ਹੈ ਕਿ ਲਾਰੈਂਸ ਦਾ ਇੰਟਰਵਿਊ ਕਿੱਥੇ ਹੋਇਆ ਸੀ ਪਰ ਹਾਈਕੋਰਟ ਪੁਲਿਸ ਅਤੇ ਗੈਂਗਸਟਰਾਂ ਦੇ ਨੈੱਕਸਸ ਦਾ ਪਰਦਾਫਾਸ਼ ਕਰਨਾ ਚਾਹੁੰਦਾ ਹੈ। ਸਿਰਫ ਇੰਨਾ ਹੀ ਨਹੀਂ ਅਦਾਲਤ ਨੇ ਕਿਹਾ ਇਸ ਪੂਰੇ ਮਾਮਲੇ ਦੀ ਜਾਂਚ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਸਾਜਿਸ਼ ਦੇ ਐਂਗਲ ਤੋਂ ਵੀ ਕੀਤੀ ਜਾਵੇ।

ਅਦਾਲਤ ਨੇ ਇਹ ਵੀ ਪੁੱਛਿਆ ਹੈ ਕਿ ਆਖਿਰ ਵਾਰ-ਵਾਰ ਲਾਰੈਂਸ ਨੂੰ ਕਿਉਂ ਮੁਹਾਲੀ ਦੇ CIA ਸਟਾਫ ਲਿਆਇਆ ਜਾਂਦਾ ਸੀ। ਸਿਰਫ ਇੰਨਾ ਹੀ ਨਹੀਂ, ਹਾਈਕੋਰਟ ਨੇ ਡੀਜੀਪੀ ਗੌਰਵ ਯਾਦਵ ਨੂੰ ਪੁੱਛਿਆ ਹੈ ਕਿ ਉਨ੍ਹਾਂ ਨੇ ਕਿਸ ਅਧਾਰ ’ਤੇ ਕਿਹਾ ਸੀ ਕਿ ਲਾਰੈਂਸ ਦਾ ਇੰਟਰਵਿਊ ਪੰਜਾਬ ਵਿੱਚ ਨਹੀਂ ਹੋਇਆ ਹੈ।