The Khalas Tv Blog Punjab ਰੋਡੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਜਾਂ ਫਿਰ ਸਰੰਡਰ ਕੀਤਾ ! ਹਾਈਕੋਰਟ ਨੇ ਕਰ ਦਿੱਤਾ ਫੈਸਲਾ !
Punjab

ਰੋਡੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਜਾਂ ਫਿਰ ਸਰੰਡਰ ਕੀਤਾ ! ਹਾਈਕੋਰਟ ਨੇ ਕਰ ਦਿੱਤਾ ਫੈਸਲਾ !

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ । ਅਦਾਲਤ ਨੇ ਵਾਰਿਸ ਪੰਜਾਬ ਵੱਲੋਂ ਪਾਈ ਗਈ ਹੈਬੀਅਸ ਕਾਰਪਸ(Habeas corpus) ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹਾ ਹੁਣ ਜਦੋਂ ਅੰਮ੍ਰਿਤਪਾਲ ਸਿੰਘ ਗ੍ਰਿਫਤਾਰੀ ਹੋ ਗਈ ਹੈ ਤਾਂ ਇਸ ਪਟੀਸ਼ਨ ਦਾ ਕੋਈ ਮਤਲਬ ਹੀ ਨਹੀਂ ਰਹਿੰਦਾ ਹੈ ਅਤੇ ਉਨ੍ਹਾਂ ਦੇ ਖਿਲਾਫ ਕੌਮੀ ਸੁਰੱਖਿਆ ਐਕਟ (NSA) ਅਧੀਨ ਕਾਰਵਾਈ ਹੋਈ ਹੈ।

ਵਾਰਿਸ ਪੰਜਾਬ ਦੇ ਵਕੀਲ ਵਾਰ-ਵਾਰ ਇਹ ਦਲੀਲ ਦੇ ਰਹੇ ਸਨ ਕਿ ਪੁਲਿਸ ਨੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਪਰ ਉਹ ਇਹ ਨਹੀਂ  ਦੱਸ ਰਹੇ ਸਨ ਕਿ ਗ੍ਰਿਫਤਾਰ ਕਰਕੇ ਕਿੱਥੇ ਰੱਖਿਆ ਹੈ ? ਅਦਾਲਤ ਨੇ ਉਨ੍ਹਾਂ ਕੋਲੋ ਸਬੂਤ ਮੰਗੇ ਸਨ, ਪਰ ਇੱਕ ਮਹੀਨੇ ਅੰਦਰ ਵਾਰਿਸ ਪੰਜਾਬ ਦੇ ਵਕੀਲ ਸਬੂਤ ਪੇਸ਼ ਨਹੀਂ ਕਰ ਸਕੇ । ਹੁਣ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ(AG) ਵਿਨੋਦ ਘਈ ਨੇ ਕੋਰਟ ਵਿੱਚ ਖੁਦ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮੌਕੇ ਕੋਰਟ ਮਿੱਤਰ ਤਨੂੰ ਬੇਦੀ ਨੇ ਇੱਕ ਹੋਰ ਅਹਿਮ ਸਵਾਲ ਪੁੱਛਿਆ ਅਤੇ ਜਿਸ ਦਾ ਜੁਆਬ ਅਦਾਲਤ ਵੱਲੋਂ ਦਿੱਤਾ ਗਿਆ ।

ਕੋਰਟ ਮਿੱਤਰ ਨੇ ਪੁੱਛਿਆ ਅਹਿਮ ਸਵਾਲ

ਅੰਮ੍ਰਿਤਪਾਲ ਦੇ ਕੇਸ ਵਿੱਚ ਤਨੂੰ ਬੇਦੀ ਨੂੰ ਕੋਰਟ ਮਿੱਤਰ ਬਣਾਇਆ ਗਿਆ ਸੀ। ਉਸ ਨੇ ਅਦਾਲਤ ਨੂੰ ਕਿਹਾ ਕਿ ਇਹ ਸਾਫ ਹੋਣਾ ਚਾਹੀਦਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਸਰੰਡਰ ਕੀਤਾ ਹੈ ਜਾਂ ਉਸਦੀ ਗ੍ਰਿਫ਼ਤਾਰੀ ਹੋਈ ਹੈ। ਉਨ੍ਹਾਂ ਕਿਹਾ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਖੁਦ ਸਰੰਡਰ ਕੀਤਾ ਹੈ, ਜਦਕਿ ਇਸ ਉਲਟ ਪੁਲਿਸ ਦਾਅਵਾ ਕਰ ਰਹੀ ਹੈ ਕਿ ਉਸਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ‘ਤੇ ਜੱਜ ਨੇ ਪੁੱਛਿਆ ਇਸ ਨਾਲ ਕੀ ਫਰਕ ਪੈਂਦਾ ਹੈ ? ਕੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ? ਜਾ ਫਿਰ ਸਰੰਡਰ ? ਐਡਵੋਕਟ ਜਨਰਲ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਅੰਮ੍ਰਿਤਪਾਲ ਸਿੰਘ ਨੂੰ ਰੋਡੇ ਪਿੰਡ ਤੋਂ ਗ੍ਰਿਫਤਾਰ ਕੀਤਾ ਹੈ ਤਾਂ ਹੁਣ ਇਸ ਦਾ ਕੋਈ ਮਤਬਲ ਹੀ ਨਹੀਂ ਰਹਿ ਜਾਂਦਾ।

ਸਰੰਡਰ ਅਤੇ ਗ੍ਰਿਫ਼ਤਾਰੀ ਵਿੱਚ ਅੰਤਰ

ਕਾਨੂੰਨ ਦੇ ਜਾਣਕਾਰਾਂ ਮੁਤਾਬਕ ਪੁਲਿਸ ਜਦੋਂ ਕਿਸੇ ਨੂੰ ਗ੍ਰਿਫ਼ਤਾਰ ਕਰਦੀ ਹੈ ਤਾਂ ਕਈ ਵਾਰ ਸਰਚ ਵਾਰੰਟ ਹੋਣ ‘ਤੇ ਬਰਾਮਦਗੀ ਹੁੰਦੀ ਹੈ। ਜਿਵੇਂ ਗੈਰ ਕਾਨੂੰਨੀ ਹਥਿਆਰ ਅਤੇ ਹੋਰ ਸਮਾਨ, ਅੱਗੇ ਚੱਲ ਕੇ ਇਸ ਨੂੰ ਸਬੂਤ ਦੇ ਤੌਰ ‘ਤੇ ਪੇਸ਼ ਕੀਤਾ ਜਾ ਸਕਦਾ ਹੈ। ਉਧਰ ਜੇਕਰ ਕੋਈ ਮੁਲਜ਼ਮ ਸਰੰਡਰ ਕਰਦਾ ਹੈ ਤਾਂ ਉਸ ਤੋਂ ਕੋਈ ਰਿਕਵਰੀ ਨਹੀਂ ਹੁੰਦੀ। ਸਰੰਡਰ ਕਰਨ ਦੇ ਲਈ ਕਈ ਵਾਰ ਕੋਰਟ ਦਾ ਰੁੱਖ ਵੀ ਨਰਮ ਹੁੰਦਾ ਹੈ, ਕਿਉਂਕਿ ਸਰੰਡਰ ਖੁਦ ਮੁਲਜ਼ਮ ਕਰਦਾ ਹੈ, ਇਸ ਨੂੰ ਗ੍ਰਿਫ਼ਤਾਰੀ ਨਹੀਂ ਕਿਹਾ ਜਾਂਦਾ ਹੈ। ਯਾਨੀ ਮੁਲਜ਼ਮ ਦੇ ਮਨ ਵਿੱਚ ਅਪਰਾਧਿਕ ਭਾਵਨਾ ਨਹੀਂ ਹੈ। ਉਹ ਆਪ ਹੀ ਕਾਨੂੰਨੀ ਦੇ ਕੋਲ ਗਿਆ ਹੈ। ਪੁਲਿਸ ਜੇਕਰ ਕਿਸੇ ਦੇ ਪਿੱਛੇ ਜਾ ਕੇ ਉਸ ਨੂੰ ਫੜੇ ਤਾਂ ਉਸ ਨੂੰ ਗ੍ਰਿਫਤਾਰ ਕਹਿੰਦੇ ਹਨ। ਜੇਕਰ ਕੋਈ ਆਪ ਕਾਨੂੰਨ ਦੇ ਕੋਲ ਆਏ ਤਾਂ ਦੱਸਿਆ ਜਾਂਦਾ ਹੈ ਕਿ ਉਸ ਨੇ ਸਹਿਯੋਗ ਕੀਤਾ ਹੈ। ਕੋਰਟ ਦੇ ਹੁਕਮਾਂ ਤੋਂ ਬਾਅਦ ਜਦੋਂ ਕੋਈ ਰਿਮਾਂਡ ‘ਤੇ ਜਾਂਦਾ ਹੈ ਤਾਂ ਉਹ ਸੁਰੱਖਿਅਤ ਰਹਿੰਦਾ ਹੈ, ਯਾਨੀ ਸਰੰਡਰ ਨਹੀਂ ਕੀਤਾ ਤਾਂ ਐਂਕਾਊਂਟਰ ਵਰਗਾ ਖ਼ਤਰਾ ਵੀ ਰਹਿੰਦਾ ਹੈ ।

Exit mobile version