ਬਿਉਰੋ ਰਿਪੋਰਟ – ਗੈਂਗਸਟਰ ਲਾਰੈਂਸ ਬਿਸ਼ਨੋਈ (GANSGTER LAWRENCE BISHNOHI JAIL INTERVIEW) ਦੇ ਜੇਲ੍ਹ ਇੰਟਰਵਿਊ ਨੂੰ ਲੈਕੇ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਵੱਡਾ ਬਿਆਨ ਦਿੱਤਾ ਹੈ । ਮਾਨ ਸਰਕਾਰ ਨੇ ਕਿਹਾ 10 ਦਿਨਾਂ ਦੇ ਅੰਦਰ ਜ਼ਿੰਮੇਵਾਰੀ ਅਫ਼ਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ । ਇਸ ਤੋਂ ਪਹਿਲਾਂ ਸਰਕਾਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਚਾਰ ਜ਼ਿੰਮੇਵਾਰ ਅਧਿਕਾਰੀਆਂ ਨੂੰ ਸ਼ੋਕਾਜ਼ ਨੋਟਿਸ ਜਾਰੀ ਕੀਤਾ ਗਿਆ ਹੈ । ਨਾਲ ਹੀ ਜਵਾਬ ਤਲਬ ਵੀ ਕੀਤਾ ਗਿਆ ਹੈ । ਮਾਮਲੇ ਦੀ ਅਗਲੀ ਸੁਣਵਾਈ 28 ਅਕਤੂਬਰ ਨੂੰ ਹੋਵੇਗੀ ।
ਇਸ ਮਾਮਲੇ ਦੀ ਜਾਂਚ ਕਰ ਰਹੀ SIT ਨੇ ਅਦਾਲਤ ਨੂੰ ਦੱਸਿਆ ਹੈ ਕਿ ਉਨ੍ਹਾਂ ਦੀ ਜਾਂਚ ਪੂਰੀ ਕਰਕੇ ਸਰਕਾਰ ਨੂੰ ਸੌਂਪ ਦਿੱਤੀ ਹੈ । ਇਸ ਰਿਪੋਰਟ ‘ਤੇ ਹੁਣ ਸਰਕਾਰ ਨੂੰ ਕਾਰਵਾਈ ਕਰਨੀ ਹੈ । ਅਦਾਲਤ ਨੇ ਕਿਹਾ ਇਸ ਮਾਮਲੇ ਵਿੱਚ ਸ਼ਾਮਲ ਅਫਸਰਾਂ ‘ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ ? ਕੀ ਇੰਨਾਂ ਅਫਸਰਾਂ ‘ਤੇ ਕਾਰਵਾਈ ਨਹੀਂ ਹੋਣੀ ਹੈ ? ਜਿੰਨਾਂ ਨੇ ਲਾਰੈਂਸ ਨੂੰ ਸਟੇਟ ਗੈਸਟ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸ ਦਾ ਇੰਟਰਵਿਊ ਕਰਨ ਦਾ ਮੌਕਾ ਦਿੱਤਾ ਗਿਆ ।
ਲਾਰੈਂਸ ਦਾ ਪਹਿਲਾਂ ਇੰਟਰਵਿਊ 14 ਮਾਰਚ ਨੂੰ ਬ੍ਰਾਡਕਾਸਟ ਹੋਇਆ ਸੀ । ਜਿਸ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲ ਕੀਤੀ ਸੀ । ਲਾਰੈਂਸ ਦਾ ਕਹਿਣਾ ਸੀ ਮੂਸੇਵਾਲਾ ਗਾਇਕੀ ਦੀ ਥਾਂ ਗੈਂਗਵਾਰ ਵਿੱਚ ਵੜ ਰਿਹਾ ਸੀ । ਉਸ ਦੇ ਕਾਲਜ ਦੇ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਮੂਸੇਵਾਲ ਦਾ ਹੱਥ ਸੀ, ਇਸੇ ਲਈ ਉਸ ਨੂੰ ਮਰਵਾਇਆ । SIT ਰਿਪੋਰਟ ਦੇ ਮੁਤਾਬਿਕ ਇਹ ਇਟਰਵਿਊ CIA ਦੀ ਕਸਟਡੀ ਵਿੱਚ ਦਿੱਤੀ ਗਈ ਹੈ ।
ਲਾਰੈਂਸ ਨੇ ਆਪਣੇ ਦੂਜੇ ਇੰਟਰਵਿਊ ਵਿੱਚ ਜੇਲ੍ਹ ਦੇ ਅੰਦਰ ਇੰਟਰਵਿਊ ਕਰਨ ਦੇ ਸੂਬਤ ਵੀ ਦਿੱਤੇ ਸਨ । ਉਸ ਨੇ ਆਪਣੀ ਬੈਰਕ ਵੀ ਵਿਖਾਈ ਅਤੇ ਦੱਸਿਆ ਕਿ ਉਸ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦਾ । ਪਰ ਮੋਬਾਈਲ ਵੀ ਉਸ ਦੇ ਕੋਲ ਆ ਸਕਦਾ ਹੈ ਅਤੇ ਸਿੰਗਨ ਵੀ । ਲਾਰੈਂਸ ਨੇ ਆਪਣੇ ਇੰਟਰਵਿਊ ਵਿੱਚ ਕਿਹਾ ਕਿ ਰਾਤ ਦੇ ਸਮੇਂ ਜੇਲ੍ਹ ਵਿੱਚ ਗਾਰਡ ਬਹੁਤ ਘੱਟ ਆਉਂਦੇ ਜਾਂਦੇ ਹਨ ਇਸੇ ਲਈ ਉਹ ਰਾਤ ਨੂੰ ਕਾਲ ਕਰ ਰਿਹਾ ਹੈ ।
ਇਸ ਮਾਮਲੇ ਵਿੱਚ ਇੰਟਰਵਿਊ ਦੇ ਖਿਲਾਫ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਗੌਰਵ ਨੇ ਕਿਹਾ ਅੱਜ ਸੁਣਵਾਈ ਵਿੱਚ ਸਾਫ ਹੋ ਗਿਆ ਹੈ ਕਿ ਪੰਜਾਬ ਪੁਲਿਸ ਵਿੱਚ ਕਾਲੀਆਂ ਭੇਡਾਂ ਹਨ । ਜਿੰਨਾਂ ਨੇ ਇਹ ਇੰਟਰਵਿਊ ਕਰਵਾਇਆ ਸੀ । ਇਹ ਕਿਸੇ ਆਮ ਆਦਮੀ ਪਾਰਟੀ ਦਾ ਇਹ ਕੰਮ ਨਹੀਂ ਹੈ ।ਹਾਲਾਂਕਿ ਇਸ ਨੂੰ ਸ਼ੁਰੂ ਤੋਂ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ । ਉਨ੍ਹਾਂ ਨੇ ਦੱਸਿਆ ਕਿ ਅਦਾਲਤ ਨੇ ਤੈਅ ਕੀਤਾ ਹੈ ਕਿ ਜੋ ਵੀ ਇਸ ਮਾਮਲੇ ਵਿੱਚ ਹੋਵੇਗਾ । ਉਨ੍ਹਾਂ ‘ਤੇ ਸਿੱਧੀ ਕਾਰਵਾਈ ਹੋਵੇਗੀ,ਇਸ ਮਾਮਲੇ ਵਿੱਚ ਜੋ ਵੀ ਸੁਪਰਵਾਈਜ਼ਰ ਹੋਣਗੇ,ਉਨ੍ਹਾਂ ਤੇ ਵੀ ਕਾਰਵਾਈ ਹੋਵੇਗੀ । ਇਸ ਮਾਮਲੇ ਵਿੱਚ ਡੀਜੀਪੀ ਐਫਿਡੇਵਿਟ ਫਾਈਲ ਕਰਨਗੇ ।