Punjab

11 ਹਜ਼ਾਰ ਕਰੋੜ ਦਾ ਹੱਥ ਅੱਡ ਗੁਜਰਾਤ ਵੱਲ ਪੰਜਾਬ ਦੇ ਖਜ਼ਾਨੇ ਦਾ ਮੂੰਹ ਮੁੜਿਆ !

Punjab spend 100 percent advertisment on gujrat

ਚੰਡੀਗੜ੍ਹ : ਪੰਜਾਬ ਸਰਕਾਰ ਦੇ ਖ਼ਜ਼ਾਨੇ ਦਾ ਕਿੰਨਾਂ ਬੁਰਾ ਹਾਲ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਹਿਲੇ ਛੇ ਮਹੀਨਿਆਂ ਵਿੱਚ ਪੰਜਾਬ ਨੂੰ ਰਿਕਾਰਡ ਤੋੜ ਕਰਜ਼ਾ ਲੈਣਾ ਪਿਆ ਹੈ । ਮਾਨ ਸਰਕਾਰ ਹੁਣ ਤੱਕ 11 ਹਜ਼ਾਰ 464 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ । ਜਦਕਿ ਪਿਛਲੇ ਸਾਲ ਪਹਿਲੇ 6 ਮਹੀਨੇ ਦੇ ਅੰਦਰ 9,779.76 ਕਰੋੜ ਰੁਪਏ ਦਾ ਕਰਜ਼ਾ ਸਰਕਾਰ ਨੇ ਲਿਆ ਸੀ । ਪਰ ਇਸ ਸਬ ਦੇ ਬਾਵਜੂਦ ਗੁਜਰਾਤ ਚੋਣਾਂ ਜਿੱਤਣ ਦੇ ਲਈ ਮਾਨ ਸਰਕਾਰ ਵੱਲੋਂ ਖਜ਼ਾਨੇ ਖੋਲ ਦਿੱਤੇ ਗਏ ਹਨ। ਅਕਾਲੀ ਦਲ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪਿਛਲੇ 1 ਮਹੀਨੇ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਜਿਹੜੇ ਇਸ਼ਤਿਹਾਰ ਦਿੱਤੇ ਗਏ ਹਨ ਉਨ੍ਹਾਂ ਵਿੱਚੋਂ 85 ਫੀਸਦੀ ਇਸ਼ਤਿਹਾਰ ਗੁਜਰਾਤ ਦੀਆਂ ਅਖ਼ਬਾਰਾਂ ਅਤੇ ਮੀਡੀਆ ਹਾਊਸ ਨੂੰ ਦਿੱਤੇ ਗਏ ਹਨ। ਜਦਕਿ ਪਿਛਲੇ 7 ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ 100 ਫੀਸਦੀ ਇਸ਼ਤਿਹਾਰ ਗੁਰਜਾਤ ਨੂੰ ਦਿੱਤੇ ਹਨ । ਪੰਜਾਬ ਸਰਕਾਰ ਦੇ ਖ਼ਜ਼ਾਨੇ ਤੋਂ ਇਸ਼ਤਿਹਾਰਾਂ ਲਈ ਗਿਆ ਇਹ ਅੰਕੜਾ ਕਰੋੜਾਂ ਵਿੱਚ ਹੈ । ਸਿਰਫ਼ ਇੰਨਾਂ ਹੀ ਨਹੀਂ ਅਕਾਲੀ ਦਲ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਪਿਛਲੇ 7 ਦਿਨਾਂ ਵਿੱਚ ਆਪਣੇ ਖਾਤੇ ਵਿੱਚੋਂ ਗੁਰਜਾਤ ਵਿੱਚ ਪੰਜਾਬ ਦੇ ਮੁਕਾਬਲੇ 0 ਫੀਸਦੀ ਪੈਸਾ ਇਸ਼ਤਿਆਰਾਂ ‘ਤੇ ਖਰਚ ਕੀਤਾ ਹੈ।

ਬੰਟੀ ਰੋਮਾਨਾ ਦਾ ਇਲਜ਼ਾਮ

ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਬੰਟੀ ਰੋਮਾਨਾ ਨੇ ਗੁਜਰਾਤ ਵਿੱਚ ਪੰਜਾਬ ਸਰਕਾਰ ਦੇ ਇਸ਼ਤਿਹਾਰ ‘ਤੇ ਖਰਚ ਹੋਣ ਵਾਲੇ ਪੈਸੇ ਦਾ ਬਿਊਰਾ ਪੇਸ਼ ਕੀਤਾ ਹੈ । ਉਨ੍ਹਾਂ ਨੇ ਦੱਸਿਆ ਹੈ ਪਿਛਲੇ 7 ਦਿਨਾਂ ਦੇ ਅੰਦਰ ਯਾਨੀ 15 ਅਕਤੂਬਰ ਤੋਂ 21 ਅਕਤੂਬਰ ਦੇ ਵਿਚਾਲੇ ਪੰਜਾਬ ਸਰਕਾਰ ਨੇ 75 ਲੱਖ 67ਹਜ਼ਾਰ 383 ਰੁਪਏ ਦੇ ਇਸ਼ਤਿਆਰ ਗੁਰਜਾਤ ਵਿੱਚ ਦਿੱਤੇ । ਜੋ ਕਿ ਕੁੱਲ ਖਰਚ ਦਾ 100 ਫੀਸਦੀ ਹੈ। ਜਦਕਿ 30 ਦਿਨਾਂ ਦੇ ਅੰਦਰ ਸੂਬਾ ਸਰਕਾਰ ਨੇ ਗੁਜਰਾਤ ਵਿੱਚ 1 ਕਰੋੜ 45 ਲੱਖ 97 ਹਜ਼ਾਰ 488 ਰੁਪਏ ਦੇ ਇਸ਼ਤਿਹਾਰ ਗੁਜਰਾਤ ਚੋਣਾਂ ਦੀ ਵਜ੍ਹਾ ਕਰਕੇ ਦਿੱਤੇ ਹਨ ਜੋ ਕਿ ਮਾਨ ਸਰਕਾਰ ਦੇ ਕੁੱਲ਼ ਇਸ਼ਤਿਹਾਰ ਖਰਚ ਦਾ 85 ਫੀਸਦੀ ਬਣ ਦਾ ਹੈ। ਜਦਕਿ ਦਿੱਲੀ ਸਰਕਾਰ ਨੇ ਪੰਜਾਬ ਦੇ ਮੁਕਾਬਲੇ 0 ਫੀਸਦੀ ਹੀ ਖਰਚ ਕੀਤਾ ਹੈ। ਦਿੱਲੀ ਸਰਕਾਰ ਨੇ ਪਿਛਲੇ 7 ਦਿਨਾਂ ਵਿੱਚ ਸਿਰਫ਼ 27,886 ਰੁਪਏ ਦੇ ਇਸ਼ਤਿਹਾਰ ਹੀ ਗੁਰਜਾਤ ਵਿੱਚ ਦਿੱਤੇ ਹਨ । ਅਕਾਲੀ ਦਲ ਦਾ ਇਲਜ਼ਾਮ ਹੈ ਜਿਸ ਤਰ੍ਹਾਂ ਨਾਲ ਪੰਜਾਬ ਜਿੱਤਣ ਦੇ ਲਈ ਦਿੱਲੀ ਦਾ ਖ਼ਜ਼ਾਨਾ ਖੋਲਿਆ ਗਿਆ ਸੀ ਉਸੇ ਤਰ੍ਹਾਂ ਗੁਜਰਾਤ ਜਿੱਤਣ ਦੇ ਲਈ ਹੁਣ ਪੰਜਾਬ ਦੇ ਖਜ਼ਾਨੇ ਦਾ ਮੂੰਹ ਗੁਜਰਾਤ ਵੱਲ ਮੋੜਿਆ ਗਿਆ ਹੈ । ਉਧਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਮਾਨ ਸਰਕਾਰ ਨੂੰ ਘੇਰਿਆ ਹੈ ।

ਹਰਸਿਮਰਤ ਕੌਰ ਬਾਦਲ ਦਾ ਮਾਨ ਨੂੰ ਸਵਾਲ

ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਿਆ ‘ ਕੀ ਤੁਸੀਂ ਦਸੋਗੇ ਕਿ ਆਖਿਰ ਪੰਜਾਬੀਆਂ ਦਾ ਪੈਸਾ ਜ਼ਬਰਦਸਤੀ ਆਮ ਆਮਦੀ ਪਾਰਟੀ ਗੁਰਜਾਤ ਵਿੱਚ ਕਿਉਂ ਖਰਚ ਕਰ ਰਹੀ ਹੈ। ਪੰਜਾਬ ਦੇ ਇਤਿਹਾਸ ਵਿੱਚ ਅਜਿਹਾ ਕਦੇ ਵੀ ਨਹੀਂ ਹੋਇਆ ਹੈ ਕਿ ਚੋਣਾਂ ਜਿੱਤਣ ਦੇ ਲਈ ਪੰਜਾਬ ਦਾ ਪੈਸਾ ਕਿਸੇ ਹੋਰ ਸੂਬੇ ਵਿੱਚ ਵਰਤਿਆ ਜਾਵੇ। ਦਿੱਲੀ ਦੀ ਇਹ ਗੁਲਾਮੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਰਬਾਦ ਕਰ ਰਹੀ ਹੈ।’

ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਇਸ਼ਤਿਹਾਰਾਂ ਦੇ ਪੈਸਾ ਦਾ ਦੂਜੇ ਸੂਬੇ ਵਿੱਚ ਇਸਤਮਾਲ ਕਰਨ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ । RTI ਦੇ ਜ਼ਰੀਏ ਵੀ ਮਾਨ ਸਰਕਾਰ ਵੱਲੋਂ ਹੋਰ ਸੂਬਿਆਂ ਵਿੱਚ ਕਰੋੜਾਂ ਦੇ ਇਸ਼ਤਿਹਾਰ ਦੇਣ ਦਾ ਖੁਲਾਸਾ ਹੋ ਚੁੱਕਿਆ ਹੈ। ਇਸ ਮਾਮਲੇ ਵਿੱਚ ਵਿਰੋਧੀ ਧਿਰ ਕਾਂਗਰਸ ਅਤੇ ਬੀਜੇਪੀ ਵੀ ਉਨ੍ਹਾਂ ਨੂੰ ਕਈ ਵਾਰ ਘੇਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਮਾਨ ਸਰਕਾਰ ਗੁਜਰਾਤ ਅਤੇ ਹੋਰ ਸੂਬਿਆਂ ਵਿੱਚ ਪਾਣੀ ਦੀ ਤਰ੍ਹਾਂ ਇਸ਼ਤਿਹਾਰਾਂ ‘ਤੇ ਪੈਸਾ ਖਰਚ ਕਰ ਰਹੀ ਹੈ ।