India Lok Sabha Election 2024 Punjab

ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ’ਤੇ ਰਿਹਾਅ ਕਰਨ ਲਈ ਪੰਜਾਬ ਸਰਕਾਰ ਨੇ ਸਪੀਕਰ ਨੂੰ ਭੇਜੀ ਅਰਜ਼ੀ? ਖਡੂਰ ਸਾਹਿਬ ਤੋਂ MP ਦੇ ਬੁਲਾਰੇ ਰਾਜਦੇਵ ਸਿੰਘ ਖ਼ਾਲਸਾ ਦਾ ਵੱਡਾ ਬਿਆਨ

ਬਿਉਰੋ ਰਿਪੋਰਟ – ਪੰਜਾਬ ਸਰਕਾਰ ਨੇ ਲੋਕਸਭਾ ਦੇ ਸਪੀਕਰ ਓਮ ਬਿਰਲਾ ਨੂੰ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦੇ ਲਈ ਪੈਰੋਲ ’ਤੇ ਰਿਹਾਅ ਕਰਨ ਦੀ ਅਰਜ਼ੀ ਭੇਜੀ ਹੈ। ਇਸ ਦੀ ਪੁਸ਼ਟੀ ’ਦ ਟ੍ਰਿਬਿਉਨ ਅਖ਼ਬਾਰ ਵੱਲੋਂ ਕੀਤੀ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਬੁਲਾਰੇ ਰਾਜਦੇਵ ਸਿੰਘ ਖ਼ਾਲਸਾ ਦਾ ਕਹਿਣਾ ਹੈ ਕਿ ਪੈਰੋਲ ਦੇ ਲਈ ਅਰਜ਼ੀ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਦਿੱਤੀ ਗਈ ਸੀ ਕਿਉਂਕਿ ਅੰਮ੍ਰਿਤਸਰ ਵਿੱਚ ਕੌਮੀ ਸੁਰੱਖਿਆ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਰਾਜਦੇਵ ਸਿੰਘ ਖ਼ਾਲਸਾ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਅਰਜ਼ੀ ਭੇਜਦਾ ਹੈ ਅਤੇ ਫਿਰ ਇਹ ਲੋਕ ਸਭਾ ਦੇ ਸਪੀਕਰ ਨੂੰ ਅੱਗੇ ਭੇਜੀ ਜਾਂਦੀ ਹੈ। ਚੁਣੇ ਹੋਏ ਸੰਸਦ ਦੇ ਮੈਂਬਰ ਨੂੰ 60 ਦਿਨਾਂ ਦੇ ਅੰਦਰ ਸਹੁੰ ਚੁੱਕਣੀ ਹੁੰਦੀ ਹੈ। ਰਾਜਦੇਵ ਸਿੰਘ ਖ਼ਾਲਸਾ ਨੇ ਕਿਹਾ ਸਾਡੇ ਮੁਤਾਬਿਕ ਲੋਕ ਸਭਾ ਦੇ ਸਪੀਕਰ ਨੇ ਫਿਲਹਾਲ ਫੈਸਲਾ ਲੈਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਕਦੋਂ ਸਹੁੰ ਚੁਕਵਾਈ ਜਾਵੇ।

ਅੰਮ੍ਰਿਤਪਾਲ ਸਿੰਘ ਦੇ ਬੁਲਾਰੇ ਰਾਜਦੇਵ ਸਿੰਘ ਨੇ ਦੱਸਿਆ ਹੈ ਕਿ ਮੈਂਬਰਸ਼ਿੱਪ ਰੱਦ ਉਸ ਵੇਲੇ ਹੁੰਦੀ ਹੈ ਜਦੋਂ ਲੋਕ ਸਭਾ ਦੇ ਸਪੀਕਰ ਨੂੰ ਬਿਨਾਂ ਦੱਸੇ ਕੋਈ ਮੈਂਬਰ ਗਾਇਬ ਰਹੇ, ਸਪੀਕਰ ਨੂੰ ਪਤਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਅੰਤਰਿਮ ਜ਼ਮਾਨਤ ਨਹੀਂ ਮਿਲੀ ਹੈ। ਇਸ ਲਈ ਮੈਂਬਰਸ਼ਿੱਪ ਰੱਦ ਹੋਣ ਦਾ ਖ਼ਤਰਾ ਨਹੀਂ ਹੋਣਾ ਚਾਹੀਦਾ ਹੈ।

ਉੱਧਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਜਦੋਂ ਵੀ ਸਰਕਾਰ ਤੋਂ ਜਵਾਬ ਮੰਗਣ ਗਏ ਉਸ ਨੇ ਕਿਹਾ ਦਿੱਲੀ ਤੋਂ ਅੰਮ੍ਰਿਤਪਾਲ ਸਿੰਘ ਦਾ ਫ਼ੈਸਲਾ ਲਿਆ ਜਾਵੇਗਾ। ਅਸੀਂ ਸਪੀਕਰ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਾਂ।

ਅੰਮ੍ਰਿਤਪਾਲ ਸਿੰਘ ਦੇ ਵਾਂਗ ਕਸ਼ਮੀਰ ਦੇ ਬਾਰਾਮੂਲਾ ਤੋਂ ਐੱਮਪੀ ਇੰਜੀਨੀਅਰ ਰਾਸ਼ਿਦ ਸ਼ੇਖ ਨੇ ਵੀ ਤਿਹਾੜ ਜੇਲ੍ਹ ਤੋਂ ਚੋਣ ਲੜੀ। NIA ਨੇ ਕੁਝ ਸ਼ਰਤਾਂ ਦੇ ਨਾਲ ਇੰਜੀਨੀਅਰ ਰਾਸ਼ਿਦ ਨੂੰ 5 ਜੁਲਾਈ ਨੂੰ ਸਹੁੰ ਚੁੱਕਣ ਦੀ ਇਜਾਜ਼ਤ ਦਿੱਤੀ ਹੈ। NIA ਦੀ ਸ਼ਰਤ ਦੇ ਮੁਤਾਬਿਕ ਉਹ ਮੀਡੀਆ ਦੇ ਨਾਲ ਗੱਲ ਨਹੀਂ ਕਰ ਸਕਦਾ ਹੈ। ਸਹੁੰ ਚੁੱਕਣ ਦੇ ਲਈ ਰਾਸ਼ਿਦ ਨੇ ਅੰਤਰਿਮ ਜ਼ਮਾਨਤ ਦੀ ਪਟੀਸ਼ਨ ਵੀ ਲਗਾਈ ਹੈ ਜਿਸ ’ਤੇ ਪਟਿਆਲਾ ਹਾਊਸ ਕੋਰਟ ਨੇ ਫੈਸਲਾ ਆਉਣਾ ਬਾਕੀ ਹੈ। 22 ਜੂਨ ਨੂੰ ਅਦਾਲਤ ਨੇ NIA ਤੋਂ 1 ਜੁਲਾਈ ਤੱਕ ਜਵਾਬ ਮੰਗਿਆ ਸੀ। ਹੁਣ ਅੱਜ 2 ਜੁਲਾਈ ਨੂੰ ਪਟਿਆਲਾ ਕੋਰਟ ਅੰਤਰਿਮ ਆਦੇਸ਼ ਦੇਵੇਗੀ।

ਇਹ ਵੀ ਪੜ੍ਹੋ – ਏਅਰ ਯੂਰੋਪਾ ਦਾ ਜਹਾਜ਼ Aircraft Turbulence ਵਿੱਚ ਫਸਿਆ, 30 ਜ਼ਖਮੀ, ਯਾਤਰੀ ਜਹਾਜ਼ ਦੀ ਛੱਤ ਨਾਲ ਟਕਰਾਇਆ