‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਨੇ ਔਰਤਾਂ, ਬੱਚਿਆਂ ਤੇ ਸੀਨਿਅਰ ਸਿਟੀਜਨਾਂ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸਮੇਂ ਮਦਦ ਲਈ ਡਾਇਲ ਨੰਬਰ 181 ਜਾਰੀ ਕੀਤਾ ਹੈ। ਇਹ ਨੰਬਰ 24 ਘੰਟੇ ਸਹਾਇਤਾ ਲਈ ਉਪਲੱਬਧ ਰਹੇਗਾ। ਪੰਜਾਬ ਸਰਕਾਰ ਦੇ ਆਫੀਸ਼ਿਅਲ ਟਵਿੱਟਰ ਹੈਂਡਲ ‘ਤੇ ਦਿੱਤੀ ਗਈ ਇਸ ਜਾਣਕਾਰੀ ਦੇ ਅਨੁਸਾਰ ਇਸ ‘ਤੇ ਸ਼ਿਕਾਇਤ ਜਾਂ ਸਹਾਇਤਾ ਲਈ ਕਾਲ ਕਰਨ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਜ਼ਿਆਦਾਤਰ ਫੋਨ ਮਹਿਲਾ ਆਪਰੇਟਰਾਂ ਵੱਲੋਂ ਰਿਸੀਵ ਕੀਤੇ ਜਾਣਗੇ। ਮਹਿਲਾ ਪੁਲਿਸ ਅਧਿਕਾਰੀ ਸ਼ਿਕਾਇਤ ਕਰਤਾ ਜਾਂ ਪੀੜਤ ਦੇ ਸਭ ਤੋਂ ਨੇੜਲੇ ਪੁਲਿਸ ਥਾਣੇ ‘ਤੇ ਮਹਿਲਾ ਹੈਲਪ ਡੈਸਕ ਨੂੰ ਪੀੜਤ ਦੀ ਮਦਦ ਕਰਨ ਨੂੰ ਯਕੀਨੀ ਬਣਾਉਂਗੇ।