India

CICSE ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆ ਦੀ ਤਰੀਕਾਂ ‘ਚ ਬਦਲਾਅ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੌਂਸਲ ਆਫ਼ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (CICSE) ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਹੈ। 10ਵੀਂ ਜਮਾਤ ਲਈ ਸੋਧੇ ਗਏ ਸ਼ਡਿਊਲ ਅਨੁਸਾਰ 13 ਅਤੇ 15 ਮਈ ਨੂੰ ਕੋਈ ਇਮਤਿਹਾਨ ਨਹੀਂ ਹੋਵੇਗਾ। ISC ਦੀ 12ਵੀਂ ਜਮਾਤ ਦੇ 13 ਮਈ, 15 ਮਈ ਅਤੇ 12 ਜੂਨ ਨੂੰ ਇਮਤਿਹਾਨ ਨਹੀਂ ਲਏ ਜਾਣਗੇ।
ICSE ਲਈ ਜਾਰੀ ਕੀਤਾ ਨਵਾਂ ਟਾਈਮ ਟੇਬਲ
10ਵੀਂ ਜਮਾਤ ਦੀ ਇਕਨਾਮਿਕਸ ਦੀ ਪ੍ਰੀਖਿਆ, ਜੋ ਕਿ ਪਹਿਲਾਂ 13 ਮਈ ਨੂੰ ਹੋਣੀ ਸੀ, ਹੁਣ 4 ਮਈ ਨੂੰ ਹੋਵੇਗੀ। ‘ਆਰਟ ਪੇਪਰ 2’ ਦੀ ਪ੍ਰੀਖਿਆ 22 ਮਈ ਨੂੰ ਹੋਵੇਗੀ, ਪਹਿਲਾਂ ਇਹ ਪ੍ਰੀਖਿਆ 15 ਮਈ ਨੂੰ ਹੋਣੀ ਸੀ। ‘ਆਰਟ ਪੇਪਰ 3’ ਪ੍ਰੀਖਿਆ 29 ਮਈ ਨੂੰ ਹੋਵੇਗੀ, ਪਹਿਲਾਂ ਇਹ ਪੇਪਰ 22 ਮਈ ਨੂੰ ਹੋਣਾ ਸੀ। ‘ਆਰਟ ਪੇਪਰ 4’ ਪ੍ਰੀਖਿਆ 5 ਜੂਨ ਨੂੰ ਹੋਵੇਗੀ। ਪਹਿਲਾਂ ਇਹ ਪੇਪਰ 29 ਮਈ ਨੂੰ ਹੋਣਾ ਸੀ।
ISC ਲਈ ਜਾਰੀ ਕੀਤਾ ਗਿਆ ਨਵਾਂ ਸ਼ਡਿਊਲ
ਬਿਜ਼ਨੈੱਸ ਸਟੱਡੀਜ਼ ਦਾ ਪੇਪਰ 18 ਜੂਨ ਨੂੰ ਹੋਵੇਗਾ। ਪਹਿਲਾਂ ਇਹ ਪੇਪਰ 5 ਮਈ ਨੂੰ ਹੋਣਾ ਸੀ। ਅੰਗਰੇਜ਼ੀ ਪੇਪਰ 2 4 ਮਈ ਨੂੰ ਹੋਵੇਗਾ। ਪਹਿਲਾਂ ਇਹ ਪੇਪਰ 13 ਮਈ ਨੂੰ ਹੋਣਾ ਸੀ। ਹੋਮ ਸਾਇੰਸ ਪੇਪਰ 1 (ਥਿਊਰੀ) 22 ਮਈ ਨੂੰ ਹੋਵੇਗੀ। ਪਹਿਲਾਂ ਇਹ ਪ੍ਰੀਖਿਆ 15 ਮਈ ਨੂੰ ਹੋਣੀ ਸੀ। ਆਰਟ ਪੇਪਰ 5 (ਕਰਾਫਟ A) 5 ਮਈ ਨੂੰ ਹੋਵੇਗਾ। ਪਹਿਲਾਂ ਇਹ ਪ੍ਰੀਖਿਆ 2 ਜੂਨ ਨੂੰ ਹੋਣੀ ਸੀ। ਆਰਟ ਪੇਪਰ 4 2 ਜੂਨ ਨੂੰ ਹੋਵੇਗਾ। ਪਹਿਲਾਂ ਇਹ ਪ੍ਰੀਖਿਆ 5 ਜੂਨ ਨੂੰ ਹੋਣੀ ਸੀ। ਹੋਸਪਿਟੈਲਿਟੀ ਮੈਨੇਜਮੈਂਟ ਪ੍ਰੀਖਿਆ 5 ਜੂਨ ਨੂੰ ਹੋਵੇਗੀ। ਪਹਿਲਾਂ ਇਹ ਪੇਪਰ 8 ਜੂਨ ਨੂੰ ਹੋਣਾ ਸੀ। ਬਾਇਓਟੈਕਨੋਲੋਜੀ (ਪੇਪਰ 1 ) ਥਿਊਰੀ ਪ੍ਰੀਖਿਆ 8 ਮਈ ਨੂੰ ਹੋਵੇਗੀ। ਪਹਿਲਾਂ ਇਹ ਪ੍ਰੀਖਿਆ 10 ਜੂਨ ਨੂੰ ਹੋਣੀ ਸੀ। ਆਰਟ (ਪੇਪਰ 1) 12 ਮਈ ਨੂੰ ਹੋਵੇਗੀ। ਪਹਿਲਾਂ ਇਹ ਪ੍ਰੀਖਿਆ 12 ਜੂਨ ਨੂੰ ਹੋਣੀ ਸੀ।