Punjab

ਪੰਜਾਬ ‘ਚ ਗੱਡੀਆਂ ਦੀ ‘RC’ ਤੇ ਲਾਇਸੈਂਸਾਂ ‘ਚ ਹੋਈ ਵੱਡੀ ਤਬਦੀਲੀ ! ਲੋਕਾਂ ਨੂੰ ਮਿਲੇਗੀ ਵੱਡੀ ਰਾਹਤ !

ਮੁਹਾਲੀ : ਪੰਜਾਬ ਵਿੱਚ ਗੱਡੀਆਂ ਦੇ ਰਜਿਸਟ੍ਰੇਸ਼ਨ ਨੰਬਰ ਯਾਨੀ (RC) ਅਤੇ ਲਾਇਸੈਂਸਾਂ ਨੂੰ ਲੈ ਕੇ 2 ਸਾਲ ਤੋਂ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ । RTA ਦਫਤਰਾਂ ਵਿੱਚ ਧੱਕੇ ਖਾਣ ਦੇ ਬਾਵਜੂਦ ਪਰੇਸ਼ਾਨੀ ਦਾ ਹੱਲ ਨਹੀਂ ਹੋ ਰਿਹਾ ਸੀ। ਪਰ ਹੁਣ ਇਸ ਨੂੰ ਦੂਰ ਕਰਨ ਦੇ ਲਈ ਪੰਜਾਬ ਸਰਕਾਰ ਇਸ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ । ਗੱਡੀਆਂ ਦੀ ਰਜਿਸਟ੍ਰੇਸ਼ਨ ਨੰਬਰ ‘ਤੇ ਚਿੱਪ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ । ਟਰਾਂਸਪੋਰਟ ਵਿਭਾਗ ਨੇ ਇਸ ਸਬੰਧ ਵਿੱਚ ਲੰਮੇ ਸਮੇਂ ਤੋਂ ਦਰਪੇਸ਼ ਆ ਰਹੀਆਂ ਪਰੇਸ਼ਾਨਿਆਂ ਨੂੰ ਦੂਰ ਕਰ ਲਿਆ ਹੈ । ਪੰਜਾਬ ਸਰਕਾਰ ਦੀ ਇਸ ਸੁਵਿਧਾ ਦੇ ਸ਼ੁਰੂ ਹੋਣ ਨਾਲ ਲੰਮੇ ਵਕਤ ਤੋਂ ਪੈਂਡਿੰਗ ਕੰਮ ਨੂੰ ਜਲਦ ਤੋਂ ਜਲਦ ਪੂਰਾ ਕਰਨ ਦਾ ਦਾਅਵਾ ਕੀਤਾ ਗਿਆ ਹੈ ।

RC- ਲਾਇਸੈਂਸ ਪ੍ਰਿੰਟਿੰਗ ਦਾ ਕੰਮ ਬੰਦ ਸੀ

ਦਰਅਸਲ ਪੰਜਾਬ ਵਿੱਚ ਤਕਰੀਬਨ 2 ਸਾਲ ਤੋਂ RC ‘ਤੇ ਲੱਗਣ ਵਾਲੀ ਚਿੱਪ ਦਾ ਕੰਮ ਬੰਦ ਪਿਆ ਸੀ । RC ਅਤੇ ਲਾਇਸੈਂਸ ਦੀ ਪ੍ਰਿੰਟਿੰਗ ਨਹੀਂ ਹੋਣ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਇਸ ਪਰੇਸ਼ਾਨੀ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਵਿੱਚ ਚਿੱਪ ਨਾ ਹੋਣਾ ਸੀ । ਪੰਜਾਬ ਇਸ ਨਾਲ ਜੁੜੇ ਹੋਏ ਮਾਮਲਿਆਂ ਦੀ ਗਿਣਤੀ 2 ਲੱਖ ਦੇ ਕਰੀਬ ਹੋ ਗਈ ਸੀ । ਨਤੀਜਾ ਇਹ ਹੋਇਆ ਸੀ ਕਿ ਟਰਾਂਸਪੋਰਟ ਵਿਭਾਗ ਨੂੰ RC ਅਤੇ ਲਾਇਸੈਂਸ ਨੂੰ DG ਲਾਕਰ ਦੇ ਜ਼ਰੀਏ ਹਾਸਿਲ ਕਰਨ ਦੀ ਅਪੀਲ ਕਰਨੀ ਪੈਂਦੀ ਸੀ । ਪਰ ਗੱਡੀ ਨਾਲ ਸਬੰਧਤ ਦਸਤਾਵੇਜ਼ ਨਾ ਹੋਣ ਦੀ ਵਜ੍ਹਾ ਕਰਕੇ ਲੋਕਾਂ ਦਾ ਚਾਲਾਨ ਵੀ ਕੱਟ ਦਾ ਸੀ ।

ਫਾਈਲ ਦੀ ਮਨਜ਼ੂਰੀ ਨਾ ਹੋਣ ‘ਤੇ ਲੋਕ ਪਰੇਸ਼ਾਨ

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ RTA ਦਫਤਰ ਵਿੱਚ ਲੋਕ ਪਰੇਸ਼ਾਨੀ ਝਲਨੀ ਪਈ । ਕਈ ਜ਼ਿਲ੍ਹਿਆਂ ਵਿੱਚ ਕਮਰਸ਼ਲ ਗੱਡੀਆਂ ਦੀ ਅਪਰੂਵਲ ਵਿੱਚ ਪਰੇਸ਼ਾਨੀ ਬਣੀ ਰਹੀ । ਲੋਕਾਂ ਵੱਲੋਂ ਪੁਰਾਣੀ ਗੱਡੀਆਂ ਨੂੰ ਆਪਣੇ ਨਾਂ ਕਰਵਾਉਣ ਸਬੰਧੀ ਮਾਮਲੇ ਵਿੱਚ ਅਪਰੂਵਲ ਨਹੀਂ ਮਿਲਣ ‘ਤੇ RTA ਦਫਤਰ ਵਿੱਚ ਲੰਮੇ ਸਮੇਂ ਤੱਕ ਪੈਂਡਿੰਗ ਰਹੀ । ਇਸ ਨਾਲ ਲੋਕਾਂ ਨੂੰ NOC ਲੈਣ ਵਿੱਚ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ।