ਬਿਊਰੋ ਰਿਪੋਰਟ : ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਲਈ ਕੌਮੀ ਸ਼ਾਹਰਾਹ ‘ਤੇ ਟੋਲ ਟੈਕਸ ਨੂੰ ਲੈਕੇ ਵੱਡਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਪੰਜਾਬ ਸਰਕਾਰ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਲਈ ਟੋਲ ਟੈਕਸ ਫ੍ਰੀ ਹੋਵੇਗਾ। ਸਰਕਾਰ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਐਗਜ਼ੀਕਿਯੂਟਿਵ ਇੰਜੀਨੀਅਰ,SDO,JE,ਪਟਵਾਰੀ,ਜ਼ਿਲੇਦਾਰ,ਡਿਪਟੀ ਕਲੈਕਟਰ ਵਾਟਰ ਰਿਸੋਰਸ ਨੂੰ ਹੁਣ ਟੋਲ ਨਹੀਂ ਦੇਣਾ ਹੋਵੇਗਾ ।
ਡਿਊਟੀ ਦੌਰਾਨ ਇਨ੍ਹਾਂ ਸਾਰੀਆਂ ਨੂੰ ਨੈਸ਼ਨਲ ਹਾਈਵੇਅ ‘ਤੇ ਪੈਣ ਵਾਲੇ ਕਿਸੇ ਵੀ ਟੋਲ ‘ਤੇ ਟੈਕਸ ਨਹੀਂ ਦੇਣਾ ਹੋਵੇਗਾ। ਪ੍ਰਿੰਸੀਪਲ ਸਕੱਤਰ ਵਾਟਰ ਰਿਸੋਰਸ ਨੇ ਇਸ ਬਾਰੇ ਹਰਿਆਣਾ ਦੇ ਪੰਚਕੂਲਾ ਵਿੱਚ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਰੀਜਨਲ ਆਫਿਸ ਨੂੰ ਇਤਲਾਹ ਦੇ ਦਿੱਤੀ ਹੈ । ਆਪਣੇ ਇਸ ਪੱਤਰ ਵਿੱਚ ਸਾਰੇ ਅਧਿਕਾਰੀਆਂ ਮੁਲਾਜ਼ਮਾਂ ਨੂੰ ਕੈਟੇਗਰੀ ਦੇ ਬਾਰੇ ਦੱਸਿਆ ਗਿਆ ਹੈ ਜਿਸ ਨੂੰ ਟੋਲ ਟੈਕਸ ਤੋਂ ਛੋਟ ਦਿੱਤੀ ਗਈ ਹੈ ।