Punjab

ਪੰਜਾਬ ਦੇ ਲੱਖਾਂ ਮੁਲਾਜ਼ਮਾਂ ਲਈ ਵੱਡੀ ਖ਼ਬਰ ! ਮੈਡੀਕਲ ਬਿੱਲਾਂ ਦੇ ਭੁਗਤਾਨ ‘ਚ ਵੱਡਾ ਬਦਲਾਅ

ਬਿਉਰੋ ਰਿਪੋਰਟ – ਪੰਜਾਬ ਸਰਕਾਰ (PUNJAB GOVT) ਨੇ ਸੂਬੇ ਦੇ ਅਧਿਕਾਰੀਆਂ,ਮੁਲਾਜ਼ਮਾਂ,ਪੈਨਸ਼ਨਰਾਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਮੈਡੀਕਲ ਬਿੱਲ ਵਿੱਚ ਵੱਡਾ ਬਦਲਾਅ ਕੀਤਾ ਹੈ । 1 ਦਸੰਬਰ 2024 ਤੋਂ ਇਹ ਲਾਗੂ ਹੋਵੇਗਾ । ਹੁਣ ਮੈਡੀਕਲ ਬਿੱਲਾਂ ਦਾ ਭੁਗਤਾਨ AIIMS ਨਵੀਂ ਦਿੱਲੀ ਦੀਆਂ ਨਵੀਆਂ ਦਰਾਂ ਦੇ ਮੁਤਾਬਿਕ ਕੀਤਾ ਜਾਵੇਗਾ ।

ਕਮਰੇ ਅਤੇ ICU ਦੀਆਂ ਨਵੀਆਂ ਦਰਾ

ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਪੰਜਾਬ ਨੇ ਇਸ ਸਬੰਧੀ ਸਿਵਿਲ ਸਰਜਨਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ । ਇੰਨਾਂ ਨਿਰਦੇਸ਼ਾਂ ਦੇ ਮੁਤਾਬਿਕ ਸੂਬੇ ਦੇ ਅਧਿਕਾਰੀਆਂ ਲਈ ਕਮਰੇ ਅਤੇ ICU ਦੇ ਕਿਰਾਏ ਦੀ ਦਰਾਂ ਵਿੱਚ ਬਦਲਾਅ ਕੀਤਾ ਗਿਆ ਹੈ ।

ਨਵੇਂ ਨਿਯਮਾਂ ਦੇ ਤਹਿਤ ਅਧਿਕਾਰੀਆਂ ਦੇ ਲਈ ਕਮਰੇ ਦਾ ਕਿਰਾਇਆ 6 ਹਜ਼ਾਰ ਰੁਪਏ ਰੋਜ਼ਾਨਾ ਅਤੇ ICU ਦਾ ਕਿਰਾਇਆ 7 ਹਜ਼ਾਰ ਰੁਪਏ ਰੋਜ਼ਾਨਾ ਹੋਵੇਗਾ । ਉਧਰ ਮੁਲਾਜ਼ਮਾਂ ਦੇ ਲਈ 3 ਹਜ਼ਾਰ ਰੁਪਏ ਅਤੇ 4 ਹਜ਼ਾਰ ICU ਦੇ ਲਈ ਹੋਵੇਗਾ ।

ਸਰਕਾਰ ਨੇ ਸਾਫ ਕੀਤਾ ਹੈ ਕਿ ਮੈਡੀਕਲ ਬਿੱਲਾਂ ਦਾ ਭੁਗਤਾਨ AIIMS ਦੀਆਂ ਨਵੀਂ ਦਰਾਂ ਦੇ ਮੁਤਾਬਿਕ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਇਹ ਭੁਗਤਾਨ ਹਸਪਤਾਲ ਦੇ ਮੌਜੂਦਾ ਦਰਾਂ ਮੁਤਾਬਿਕ ਹੁੰਦਾ ਸੀ । ਪਰ ਹੁਣ ਇਸ ਵਿੱਚ ਵਾਧਾ ਕੀਤਾ ਗਿਆ ਹੈ । ਜਿਸ ਦੇ ਅਦਾਰ ‘ਤੇ ਨਵਾਂ ਰੂਲ ਲਾਗੂ ਕੀਤਾ ਗਿਆ ਹੈ।