The Khalas Tv Blog Punjab ਪੰਜਾਬ ਸਰਕਾਰ ਦੀ ਬਿੱਲ ਲਿਆਓ ਇਨਾਮ ਪਾਓ ਯੋਜਨਾ ‘ਚ ਵੱਡੀ ਧੋਖਾਧੜੀ ! 3 ਕਰੋੜ ਤੋਂ ਵੱਧ ਲੱਗਿਆ ਜੁਰਮਾਨਾ !
Punjab

ਪੰਜਾਬ ਸਰਕਾਰ ਦੀ ਬਿੱਲ ਲਿਆਓ ਇਨਾਮ ਪਾਓ ਯੋਜਨਾ ‘ਚ ਵੱਡੀ ਧੋਖਾਧੜੀ ! 3 ਕਰੋੜ ਤੋਂ ਵੱਧ ਲੱਗਿਆ ਜੁਰਮਾਨਾ !

ਬਿਉਰੋ ਰਿਪੋਰਟ : ਪੰਜਾਬ ਸਰਕਾਰ ਦੀ ਬਿੱਲ ਲਿਆਓ ਇਨਾਮ ਪਾਓ ਯੋਜਨਾ ਵਿੱਚ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਵਿੱਚ 533 ਬਿੱਲ ਫਰਜ਼ੀ ਪਾਏ ਗਏ । ਧੋਖਾਧੜੀ ਕਰਨ ਵਾਲਿਆਂ ‘ਤੇ 3 ਕਰੋੜ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ । ਉਧਰ ਸਰਕਾਰ ਦਾ ਦਾਅਵਾ ਹੈ ਕਿ ਹੁਣ ਤੱਕ 2.12 ਕਰੋੜ ਦੀ ਜੁਰਮਾਨਾ ਰਾਸ਼ੀ ਨੂੰ ਵਸੂਲ ਕੀਤਾ ਗਿਆ ਹੈ । ਸਕੀਮ ਦੇ ਤਹਿਤ ਦਸੰਬਰ ਦੇ ਅਖੀਰ ਤੱਕ ਮੇਰਾ ਬਿੱਲ ਐੱਪ ‘ਤੇ ਖਰੀਦ ਬਿੱਲਾਂ ਨੂੰ ਅਪਲੋਡ ਕਰਕੇ 918 ਜੇਤੂਆਂ ਨੂੰ 43 ਲੱਖ 73 ਹਜ਼ਾਰ 55 ਰੁਪਏ ਦੇ ਇਨਾਮ ਦਿੱਤੇ ਗਏ ਸਨ ।

ਫਿਰੋਜ਼ਪੁਰ ਵਿੱਚ ਸਭ ਤੋਂ ਵੱਧ ਫਰਜ਼ੀ ਬਿੱਲ ਨਿਕਲੇ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਬਿੱਲ ਲਿਆਓ ਅਤੇ ਇਨਾਮ ਪਾਓ ਯੋਜਨਾ ਦੇ ਤਹਿਤ 8 ਫਰਵਰੀ ਤੱਕ 59 616 ਬਿੱਲਾਂ ਵਿੱਚੋ 52988 ਦੀ ਪੁਸ਼ਟੀ ਹੋ ਚੁੱਕੀ ਹੈ । ਜਦਕਿ 6628 ਬਿੱਲਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ । ਇਸ ਬਾਰੇ ਸਬੰਧਿਤ ਦੁਕਾਨਦਾਰਾਂ ਨੂੰ 1361 ਨੋਟਿਸ ਜਾਰੀ ਕੀਤੇ ਗਏ ਹਨ । ਟੈਕਸੇਸ਼ਨ ਜ਼ਿਲ੍ਹਾਂ ਫਿਰੋਜ਼ਪੁਰ ਵਿੱਚ ਸਭ ਤੋਂ ਵੱਧ 189 ਗਲਤ ਬਿੱਲ ਮਿਲੇ ਹਨ । ਅਜਿਹੇ ਵਿੱਚ ਉਨ੍ਹਾਂ ‘ਤੇ 3499250 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ।

ਫਿਰੋਜ਼ਪੁਰ ਵਿੱਚ 86 ਬਿੱਲਾਂ ‘ਤੇ 1695294 ਰੁਪਏ,ਪਟਿਆਲਾ ਵਿੱਚ 75 ਬਿੱਲਾਂ ਦੇ ਲਈ 1947192 ਰੁਪਏ, ਜਲੰਧਰ ਵਿੱਚ 61 ਬਿੱਲਾਂ ਦੇ ਲਈ 3362324 ਰੁਪਏ, ਰੋਪੜ ਵਿੱਚ 51 ਗਲਤ ਬਿੱਲਾਂ ਦੇ ਲਈ 5043524 ਰੁਪਏ,ਅੰਮ੍ਰਿਤਸਰ ਵਿੱਚ 38 ਗਲਤ ਬਿੱਲਾਂ ਦੇ ਲਈ 5972910 ਰੁਪਏ ਅਤੇ ਲੁਧਿਆਣਾ ਦੇ ਬਿੱਲ 33 ਗਲਤ ਬਿੱਲਾਂ ਦੇ ਲਈ 9595872 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ।

1164 ਵਿਕਰੇਤਾਵਾਂ ਦਾ ਐਲਾਨ ਹੋ ਚੁੱਕਿਆ ਹੈ

ਆਨਲਾਈਨ ਡ੍ਰਾ ਦੇ ਜ਼ਰੀਏ ਹੁਣ ਤੱਕ 1164 ਜੇਤੂਆਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ । ਜਨਵਰੀ 2024 ਵਿੱਚ 246 ਜੇਤੂ ਸ਼ਾਮਲ ਸਨ । ਸਤੰਬਰ 2023 ਵਿੱਚ 227 ਜੇਤੂਆਂ ਨੂੰ 1175005 ਰੁਪਏ ਦੇ ਇਨਾਮ ਦਿੱਤੇ ਜਾ ਚੁੱਕੇ ਹਨ । ਅਕਤੂਬਰ 2023 ਵਿੱਚ 216 ਜੇਤੂਆਂ ਨੂੰ 1025540 ਰੁਪਏ ਦੇ ਇਨਾਮ,ਨਵੰਬਰ 2023 ਵਿੱਚ 235 ਜੇਤੂਆਂ ਤੋਂ 1078930 ਰੁਪਏ ਦੇ ਇਨਾਮ ਵੰਡੇ ਜਾ ਚੁੱਕੇ ਹਨ ।

ਬਿੱਲਾਂ ਵਿੱਚ ਕਮੀਆਂ

ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਜਾਂਚ ਵਿੱਚ ਜੋ ਬਿੱਲ ਗਲਤ ਨਜ਼ਰ ਆਏ। ਉਸ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਸਨ । ਕੁਝ ਬਿੱਲ ‘ਤੇ ਦਿੱਤੀ ਗਈ ਫਰਮ ਅਤੇ ਵਿਭਾਗ ਦੇ ਕੋਲ ਰਜਿਸਟਰਡ ਫਰਮ ਦੇ ਪਤੇ ਨਹੀਂ ਮਿਲੇ । ਕੁਝ ਬਿਲਾਂ ਵਿੱਚ ਟੈਕਸ ਸਹੀ ਤਰੀਕੇ ਨਾਲ ਨਹੀਂ ਭਰਿਆ ਗਿਆ । ਕੁਝ ਕੈਸ਼ ਵਿੱਚ ਵੇਚੇ ਸਮਾਨ ਨਾਲ ਜੁੜੇ ਬਿੱਲ ਹਨ । ਇਸ ਤਰ੍ਹਾਂ ਦੇ ਕੇਸ ਜਿਆਦਾ ਹਨ ਇਸ ਤਰ੍ਹਾਂ ਜਿਸ ਚੀਜ਼ ‘ਤੇ ਟੈਕਸ ਲੱਗਦਾ ਹੈ ਉਸ ਤੋਂ ਦੁੱਗਣਾ ਜੁਰਮਾਨਾ ਵਿਭਾਗ ਵਸੂਲ ਦਾ ਹੈ । ਬਿਉਰੋ ਰਿਪੋਰਟ : ਪੰਜਾਬ ਸਰਕਾਰ ਦੀ ਬਿੱਲ ਲਿਆਓ ਇਨਾਮ ਪਾਓ ਯੋਜਨਾ ਵਿੱਚ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਵਿੱਚ 533 ਬਿੱਲ ਫਰਜ਼ੀ ਪਾਏ ਗਏ । ਧੋਖਾਧੜੀ ਕਰਨ ਵਾਲਿਆਂ ‘ਤੇ 3 ਕਰੋੜ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ । ਉਧਰ ਸਰਕਾਰ ਦਾ ਦਾਅਵਾ ਹੈ ਕਿ ਹੁਣ ਤੱਕ 2.12 ਕਰੋੜ ਦੀ ਜੁਰਮਾਨਾ ਰਾਸ਼ੀ ਨੂੰ ਵਸੂਲ ਕੀਤਾ ਗਿਆ ਹੈ । ਸਕੀਮ ਦੇ ਤਹਿਤ ਦਸੰਬਰ ਦੇ ਅਖੀਰ ਤੱਕ ਮੇਰਾ ਬਿੱਲ ਐੱਪ ‘ਤੇ ਖਰੀਦ ਬਿੱਲਾਂ ਨੂੰ ਅਪਲੋਡ ਕਰਕੇ 918 ਜੇਤੂਆਂ ਨੂੰ 43 ਲੱਖ 73 ਹਜ਼ਾਰ 55 ਰੁਪਏ ਦੇ ਇਨਾਮ ਦਿੱਤੇ ਗਏ ਸਨ ।

ਫਿਰੋਜ਼ਪੁਰ ਵਿੱਚ ਸਭ ਤੋਂ ਵੱਧ ਫਰਜ਼ੀ ਬਿੱਲ ਨਿਕਲੇ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਬਿੱਲ ਲਿਆਓ ਅਤੇ ਇਨਾਮ ਪਾਓ ਯੋਜਨਾ ਦੇ ਤਹਿਤ 8 ਫਰਵਰੀ ਤੱਕ 59 616 ਬਿੱਲਾਂ ਵਿੱਚੋ 52988 ਦੀ ਪੁਸ਼ਟੀ ਹੋ ਚੁੱਕੀ ਹੈ । ਜਦਕਿ 6628 ਬਿੱਲਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ । ਇਸ ਬਾਰੇ ਸਬੰਧਿਤ ਦੁਕਾਨਦਾਰਾਂ ਨੂੰ 1361 ਨੋਟਿਸ ਜਾਰੀ ਕੀਤੇ ਗਏ ਹਨ । ਟੈਕਸੇਸ਼ਨ ਜ਼ਿਲ੍ਹਾਂ ਫਿਰੋਜ਼ਪੁਰ ਵਿੱਚ ਸਭ ਤੋਂ ਵੱਧ 189 ਗਲਤ ਬਿੱਲ ਮਿਲੇ ਹਨ । ਅਜਿਹੇ ਵਿੱਚ ਉਨ੍ਹਾਂ ‘ਤੇ 3499250 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ।

ਫਿਰੋਜ਼ਪੁਰ ਵਿੱਚ 86 ਬਿੱਲਾਂ ‘ਤੇ 1695294 ਰੁਪਏ,ਪਟਿਆਲਾ ਵਿੱਚ 75 ਬਿੱਲਾਂ ਦੇ ਲਈ 1947192 ਰੁਪਏ, ਜਲੰਧਰ ਵਿੱਚ 61 ਬਿੱਲਾਂ ਦੇ ਲਈ 3362324 ਰੁਪਏ, ਰੋਪੜ ਵਿੱਚ 51 ਗਲਤ ਬਿੱਲਾਂ ਦੇ ਲਈ 5043524 ਰੁਪਏ,ਅੰਮ੍ਰਿਤਸਰ ਵਿੱਚ 38 ਗਲਤ ਬਿੱਲਾਂ ਦੇ ਲਈ 5972910 ਰੁਪਏ ਅਤੇ ਲੁਧਿਆਣਾ ਦੇ ਬਿੱਲ 33 ਗਲਤ ਬਿੱਲਾਂ ਦੇ ਲਈ 9595872 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ।

1164 ਵਿਕਰੇਤਾਵਾਂ ਦਾ ਐਲਾਨ ਹੋ ਚੁੱਕਿਆ ਹੈ

ਆਨਲਾਈਨ ਡ੍ਰਾ ਦੇ ਜ਼ਰੀਏ ਹੁਣ ਤੱਕ 1164 ਜੇਤੂਆਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ । ਜਨਵਰੀ 2024 ਵਿੱਚ 246 ਜੇਤੂ ਸ਼ਾਮਲ ਸਨ । ਸਤੰਬਰ 2023 ਵਿੱਚ 227 ਜੇਤੂਆਂ ਨੂੰ 1175005 ਰੁਪਏ ਦੇ ਇਨਾਮ ਦਿੱਤੇ ਜਾ ਚੁੱਕੇ ਹਨ । ਅਕਤੂਬਰ 2023 ਵਿੱਚ 216 ਜੇਤੂਆਂ ਨੂੰ 1025540 ਰੁਪਏ ਦੇ ਇਨਾਮ,ਨਵੰਬਰ 2023 ਵਿੱਚ 235 ਜੇਤੂਆਂ ਤੋਂ 1078930 ਰੁਪਏ ਦੇ ਇਨਾਮ ਵੰਡੇ ਜਾ ਚੁੱਕੇ ਹਨ ।

ਬਿੱਲਾਂ ਵਿੱਚ ਕਮੀਆਂ

ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਜਾਂਚ ਵਿੱਚ ਜੋ ਬਿੱਲ ਗਲਤ ਨਜ਼ਰ ਆਏ। ਉਸ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਸਨ । ਕੁਝ ਬਿੱਲ ‘ਤੇ ਦਿੱਤੀ ਗਈ ਫਰਮ ਅਤੇ ਵਿਭਾਗ ਦੇ ਕੋਲ ਰਜਿਸਟਰਡ ਫਰਮ ਦੇ ਪਤੇ ਨਹੀਂ ਮਿਲੇ । ਕੁਝ ਬਿਲਾਂ ਵਿੱਚ ਟੈਕਸ ਸਹੀ ਤਰੀਕੇ ਨਾਲ ਨਹੀਂ ਭਰਿਆ ਗਿਆ । ਕੁਝ ਕੈਸ਼ ਵਿੱਚ ਵੇਚੇ ਸਮਾਨ ਨਾਲ ਜੁੜੇ ਬਿੱਲ ਹਨ । ਇਸ ਤਰ੍ਹਾਂ ਦੇ ਕੇਸ ਜਿਆਦਾ ਹਨ ਇਸ ਤਰ੍ਹਾਂ ਜਿਸ ਚੀਜ਼ ‘ਤੇ ਟੈਕਸ ਲੱਗਦਾ ਹੈ ਉਸ ਤੋਂ ਦੁੱਗਣਾ ਜੁਰਮਾਨਾ ਵਿਭਾਗ ਵਸੂਲ ਦਾ ਹੈ ।

Exit mobile version