ਬਿਉਰੋ ਰਿਪੋਰਟ : ਪੰਜਾਬ ਵਿੱਚ ਅਪ੍ਰੈਲ ਮਹੀਨੇ ਵਿੱਚ ਐਤਵਾਰ ਦੀ ਛੁੱਟੀਆਂ ਤੋਂ ਇਲਾਵਾ 4 ਦਿਨ ਹੋਰ ਸਰਕਾਰੀ ਛੁੱਟੀ ਰਹਿਣਗੀਆਂ । ਯਾਨੀ ਕੁੱਲ ਮਿਲਾਕੇ 8 ਦਿਨ ਸਰਕਾਰੀ ਦਫਤਰ ਅਤੇ ਵਿੱਦਿਅਕ ਅਧਾਰੇ,ਬੋਰਡ,ਕਾਰਪੋਰੇਸ਼ਨਾਂ ਬੰਦ ਰਹਿਣਗੀਆਂ । ਇਸ ਦੌਰਾਨ ਜੇਕਰ ਤੁਸੀਂ ਅਪ੍ਰੈਲ ਮਹੀਨੇ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਸੀਂ ਲਾਂਗ ਵੀਕਐਂਡ ‘ਤੇ ਜਾ ਸਕਦੇ ਹੋ ।
11 ਅਪ੍ਰੈਲ ਵੀਰਵਾਰ ਨੂੰ ਈਦ-ਉਲ ਫਿਤਰ ਹੈ,13 ਅਪ੍ਰੈਲ ਨੂੰ ਵਿਸਾਖੀ ਦੀ ਛੁੱਟੀ ਅਜਿਹੇ ਵਿੱਚ ਸ਼ੁੱਕਰਵਾਰ ਦੀ ਛੁੱਟੀ ਨਾਲ ਲੈਕੇ ਲਾਂਗ ਵੀਕਐਂਡ ‘ਤੇ ਘੁੰਮਣ ਜਾ ਸਕਦੇ ਹਨ । 14 ਅਪ੍ਰੈਲ ਨੂੰ ਡਾ.ਬੀ.ਆਰ ਅੰਬੇਡਕਰ ਦਾ ਜਨਮ ਦਿਨ ਹੈ,ਐਤਵਾਰ ਹੋਣ ਦੀ ਵਜ੍ਹਾ ਕਰਕੇ ਲੋਕਾਂ ਦੀ ਹਾਲਾਕਿ ਇਹ ਛੁੱਟੀ ਮਾਰੀ ਗਈ ਹੈ । ਪਰ 11 ਤੋਂ 14 ਮਾਰਚ ਤੱਕ ਮਿਲਣ ਵਾਲੀ ਲਗਾਤਾਰ ਛੁੱਟੀ ਦਾ ਲੋਕ ਫਾਇਦਾ ਚੁੱਕ ਸਕਦੇ ਹਨ । 17 ਅਪ੍ਰੈਲ ਨੂੰ ਮੁੜ ਤੋਂ ਸਰਕਾਰੀ ਛੁੱਟੀ ਰਹੇਗੀ,ਰਾਮ ਨੌਮੀ ਦਾ ਤਿਓਹਾਰ ਹੈ । ਇਸ ਤੋਂ ਬਾਅਦ 21 ਅਪ੍ਰੈਲ ਨੂੰ ਮਹਾਵੀਰ ਜੈਯੰਤੀ ‘ਤੇ ਵੀ ਪੰਜਾਬ ਦੇ ਵਿੱਦਿਅਕ ਅਦਾਰਿਆਂ ਦੇ ਨਾਲ ਦਫ਼ਤਰ ਬੰਦ ਰਹਿਣਗੇ ।
ਛੁੱਟੀਆਂ ਹੋਣ ਦੀ ਵਜ੍ਹਾ ਕਰਕੇ ਧਾਰਮਿਕ ਅਤੇ ਘੁੰਮਣ ਵਾਲੀ ਥਾਵਾਂ ‘ਤੇ ਭੀੜ ਕਾਫੀ ਵੱਧ ਜਾਂਦੀ ਹੈ । ਕਈ ਵਾਰ ਇੱਕ ਦਮ ਪ੍ਰੋਗਰਾਮ ਬਣਾਉਂਦੇ ਹੋ ਤਾਂ ਤੁਹਾਨੂੰ ਰਹਿਣ ਦੇ ਲਈ ਵੱਧ ਕੀਮਤ ਦੇਣੀ ਪੈਂਦੀ ਹੈ । ਇਸ ਲਈ ਜੇਕਰ ਤੁਸੀਂ ਜਾਣ ਦੀ ਸੋਚ ਰਹੇ ਹੋ ਤਾਂ ਹੁਣੇ ਤੋਂ ਟਿਕਟ ਅਤੇ ਰਹਿਣ ਵਾਲੀ ਥਾਂ ਦਾ ਇੰਤਜ਼ਾਮ ਕਰੋ ਤਾਂਕੀ ਤੁਹਾਨੂੰ ਕਿਸੇ ਤਰ੍ਹਾਂ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ ।