Punjab

ਇਹ ਹਨ ਪੰਜਾਬ ਦੇ ਸਰਬੋਤਮ ਸਰਕਾਰੀ ਸਕੂਲ, ਸੂਬਾ ਸਰਕਾਰ ਦੇਵੇਗੀ ਲੱਖਾਂ ਰੁਪਏ ਦੇ ਇਨਾਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਓਵਰਆਲ ਗ੍ਰੇਡਿੰਗ ਦੇ ਅਧਾਰ ’ਤੇ ਸੈਸ਼ਨ 2020-21 ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕੀਤੀ ਹੈ। ਇਹ ਸੂਚੀ ਜ਼ਿਲ੍ਹਾਵਾਰ ਬਣਾਈ ਗਈ ਹੈ। ਇਨ੍ਹਾਂ ਨੂੰ ਤਿੰਨ ਸ਼੍ਰੇਣੀਆਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਬੋਤਮ ਸਕੂਲਾਂ ਨੂੰ 5 ਲੱਖ, 7 ਲੱਖ 5 ਹਜ਼ਾਰ ਅਤੇ 10 ਲੱਖ ਰੁਪਏ ਦਾ ਇਨਾਮ ਮਿਲੇਗਾ।ਸਿੰਗਲਾ ਨੇ ਕਿਹਾ ਕਿ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਨ੍ਹਾਂ ਸਕੂਲਾਂ ਨੂੰ ਮਿਲਣਗੇ 10 ਲੱਖ ਰੁਪਏ ਦੇ ਪੁਰਸਕਾਰ

ਸਿੰਗਲਾ ਵਲੋਂ ਜਾਰੀ ਸੂਚੀ ਅਨੁਸਾਰ ਜੀਐਸਐਸਐਸ ਨਾਗ ਕਲਾਂ (ਅੰਮ੍ਰਿਤਸਰ), ਜੀਐਸਐਸ ਸੰਧੂ ਪੱਟੀ (ਬਰਨਾਲਾ), ਜੀਐਸਐਸਐਸ ਮਲੂਕਾ ਲੜਕੇ (ਬਠਿੰਡਾ), ਜੀਐਸ.ਐਸਐਸ ਪੱਖੀ ਕਲਾਂ (ਫਰੀਦਕੋਟ), ਜੀਐਸਐਸਐਸ ਸਰਹਿੰਦ ਗਰਲਜ਼ (ਫਤਿਹਗੜ ਸਾਹਿਬ), ਜੀਐਸਐਸਐਸ ਬਾਘੇ ਕੇ ਉੱਤਰ (ਫਾਜਿ਼ਲਕਾ), ਜੀਐਸਐਸਐਸ ਖਾਈ ਫੇਮੇ ਕੀ (ਫਿਰੋਜ਼ਪੁਰ), ਸਰਕਾਰੀ ਸੀਨੀ.ਸੈਕੰ. ਸਮਾਰਟ ਸਕੂਲ ਸ਼ੇਖਪੁਰ (ਗੁਰਦਾਸਪੁਰ) ਨੂੰ 10 ਲੱਖ ਰੁਪਏ ਦਾ ਪੁਰਸਕਾਰ ਮਿਲੇਗਾ। ਇਸੇ ਤਰ੍ਹਾਂ ਸੂਚੀ ਅਨੁਸਾਰ ਜੀਐਸਐਸਐਸ ਰੇਲਵੇ ਮੰਡੀ ਲੜਕੀਆਂ (ਹਸ਼ਿਆਰਪੁਰ), ਜੀਐਸਐਸਐਸ ਜਮਸ਼ੇਰ ਲੜਕੇ (ਜਲੰਧਰ), ਜੀਐਸਐਸਐਸ ਤਲਵੰਡੀ ਚੌਧਰੀਆਂ (ਕਪੂਰਥਲਾ), ਜੀਐਸਐਸ ਜਗਰਾਉਂ ਲੜਕੀਆਂ (ਲੁਧਿਆਣਾ), ਜੀ ਐਸ ਐਸ ਆਲਮਪੁਰ ਮੰਦਰਾਂ (ਮਾਨਸਾ), ਜੀਐਸਐਸ ਖੋਸਾ ਕੋਟਲਾ (ਮੋਗਾ), ਜੀਐਸਐਸ ਉਦੇਕਰਨ (ਮੁਕਤਸਰ), ਜੀਐਸਐਸ ਦਤਿਆਲ ਫਿਰੋਜ਼ਾ (ਪਠਾਨਕੋਟ), ਜੀਐਸਐਸ ਸਮਾਰਟ ਸਕੂਲ ਮਾਡਲ ਟਾਊਨ (ਪਟਿਆਲਾ), ਜੀਐਸਐਸ ਕਾਹਨਪੁਰ ਖੂਹੀ (ਰੂਪਨਗਰ), ਜੀਐਸਐਸ ਮੱਲੇਵਾਲ (ਐਸਬੀਐਸ ਨਗਰ), ਜੀਐਸਐਸ ਛਾਜਲੀ (ਸੰਗਰੂਰ), ਜੀਐਸਐਸ ਮੁਬਾਰਕਪੁਰ (ਐਸਏਐਸ ਨਗਰ) ਅਤੇ ਸ਼ਹੀਦ ਨਾਇਬ ਸੂਬੇਦਾਰ ਪਰਮਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਕੀ ਸਕੂਲ, ਵੇਈਂ ਪੋਈਂ (ਤਰਨ ਤਾਰਨ) ਵੀ ਇਸ ਪੁਰਸਕਾਰ ਲਈ ਸੂਚੀ ਵਿੱਚ ਸ਼ਾਮਿਲ ਕੀਤੇ ਗਏ ਹਨ।

ਇਨ੍ਹਾਂ ਨੂੰ ਮਿਲਣਗੇ 7 ਲੱਖ 5 ਹਜ਼ਰ ਦੇ ਪੁਰਸਕਾਰ
ਜੀਐਚਐਸ ਮਾਲੋਵਾਲ (ਅੰਮ੍ਰਿਤਸਰ), ਜੀਐਚਐਸ ਮੌੜਾਂ (ਬਰਨਾਲਾ), ਜੀਐਚਐਸ ਬਹਿਮਣ ਜੱਸਾ ਸਿੰਘ ਰਮਸਾ (ਬਠਿੰਡਾ), ਜੀਐਚਐਸ ਧੀਮਾਨ ਵਾਲੀ (ਫਰੀਦਕੋਟ), ਜੀਐਚਐਸ ਲਟੌਰ (ਫਤਿਹਗੜ੍ਹ ਸਾਹਿਬ), ਜੀਐਚਐਸ ਹੀਰਾ ਵਾਲੀ ਰਮਸਾ (ਫਾਜ਼ਿਲਕਾ), ਜੀਐਚਐਸ ਛਾਂਗਰਾਈ ਉੱਤਰ (ਫਿਰੋਜ਼ਪੁਰ), ਜੀਐਚਐਸ ਧਰਮਕੋਟ ਬੱਗਾ (ਗੁਰਦਾਸਪੁਰ), ਜੀਐਚਐਸ ਘੋਗੜਾ (ਹੁਸ਼ਿਆਰਪੁਰ), ਜੀਐਚਐਸ ਰਾਏਪੁਰ ਰਸੂਲਪੁਰ (ਜਲੰਧਰ), ਜੀਐਚਐਸ ਲੜਕੀਆਂ ਦਿਆਲ ਪੁਰ (ਕਪੂਰਥਲਾ), ਜੀਐਚਐਸ ਰਾਜੋਵਾਲ (ਲੁਧਿਆਣਾ), ਜੀਐਚਐਸ ਮਾਖਾ (ਮਾਨਸਾ), ਜੀਐਚਐਸ ਪੱਤੋ ਹੀਰਾ ਸਿੰਘ (ਮੋਗਾ), ਜੀਐਚਐਸ ਪਾਰਕ (ਮੁਕਤਸਰ), ਜੀਐਚਐਸ ਥਰਿਆਲ (ਪਠਾਨਕੋਟ), ਜੀਐਚਐਸ ਮਜਾਲ ਕਲਾਂ (ਪਟਿਆਲਾ), ਜੀਐਚਐਸ ਰਾਏਪੁਰ (ਰੂਪਨਗਰ), ਜੀਐਚਐਸ ਕੋਟ ਰਾਂਝਾ (ਐਸਬੀਐਸ ਨਗਰ), ਜੀਐਚਐਸ ਖੇੜੀ (ਸੰਗਰੂਰ), ਜੀਐਚਐਸ ਮੌਲੀ ਬੈਦਵਾਨ (ਐਸਏਐਸ ਨਗਰ) ਅਤੇ ਸ਼ਹੀਦ ਨਾਇਕ ਕਰਮਜੀਤ ਸਿੰਘ ਸੈਨਾ ਮੈਡਲ ਜੀ.ਐੱਚ.ਐੱਸ ਚੂਸਲੇਵਾੜ (ਤਰਨ ਤਾਰਨ) ਨੂੰ 7 ਲੱਖ 5 ਹਜ਼ਾਰ ਦੀ ਰਾਸ਼ੀ ਮਿਲੇਗੀ।

ਇਨ੍ਹਾਂ ਨੂੰ ਮਿਲਣੇ 5 ਲੱਖ ਦੇ ਪੁਰਸਕਾਰ
ਜਾਣਕਾਰੀ ਅਨੁਸਾਰ ਜਿਨ੍ਹਾਂ ਸਕੂਲਾਂ ਨੂੰ 5 ਲੱਖ ਰੁਪਏ ਦੇ ਪੁਰਸਕਾਰ ਮਿਲਣਗੇ ਉਨ੍ਗਾਂ ਵਿੱਚ ਸਰਕਾਰੀ ਮਿਡਲ ਸਕੂਲ ਫੈਜਪੁਰਾ (ਅੰਮ੍ਰਿਤਸਰ), ਸਰਕਾਰੀ ਮਿਡਲ ਸਕੂਲ ਲੋਹਗੜ੍ਹ (ਬਰਨਾਲਾ), ਸਰਕਾਰੀ ਮਿਡਲ ਸਕੂਲ ਬਾਠ (ਬਠਿੰਡਾ), ਸਰਕਾਰੀ ਮਿਡਲ ਸਕੂਲ ਵੀਰੇ ਵਾਲਾ ਖੁਰਦ ਅਤੇ ਸਰਕਾਰੀ ਮਿਡਲ ਸਕੂਲ ਰਣ ਸਿੰਘ ਵਾਲਾ ਦੋਵੇਂ ਫਰੀਦਕੋਟ ਤੋਂ ਅਤੇ ਦੋਵਾਂ ਸਕੂਲਾਂ ‘ਚ ਇਨਾਮੀ ਰਕਮ ਬਰਾਬਰ ਰਾਸ਼ੀ ਵੰਡੀ ਗਈ।
ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਸਰਹਿੰਦ ਬਾੜਾ ਐਸਐਸਏ (ਫਤਿਹਗੜ੍ਹ ਸਾਹਿਬ), ਫਾਜ਼ਿਲਕਾ ਦੇ ਸਰਕਾਰੀ ਮਿਡਲ ਸਕੂਲ ਬੇਗਾਂ ਵਾਲੀ ਅਤੇ ਸਰਕਾਰੀ ਮਿਡਲ ਸਕੂਲ ਲੱਖਾ ਮੁਸਾਹਿਬ; ਦੋਵਾਂ ਸਕੂਲਾਂ ‘ਚ ਇਨਾਮੀ ਰਕਮ ਬਰਾਬਰ ਦਿੱਤੀ ਗਈ।


ਫਿਰੋਜ਼ਪੁਰ ਤੋਂ ਸਰਕਾਰੀ ਮਿਡਲ ਸਕੂਲ ਤਾਰਾ ਸਿੰਘ ਵਾਲਾ ਅਤੇ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਦੋਵਾਂ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡੀ, ਗੁਰਦਾਸਪੁਰ ਤੋਂ ਸਾਲੋ ਚਹਿਲ ਐਸਐਸਏ ਅਤੇ ਸਰਕਾਰੀ ਮਿਡਲ ਸਕੂਲ ਪੰਡੋਰੀ ਬੈਂਸਾਂ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡੀ ਗਈ, ਸਰਕਾਰੀ ਮਿਡਲ ਸਕੂਲ ਹੈਲੇਰ (ਹੁਸ਼ਿਆਰਪੁਰ), ਸਰਕਾਰੀ ਮਿਡਲ ਸਕੂਲ ਲੋਹਾਰਾ ਛਾਹੜਕੇ (ਜਲੰਧਰ), ਸਰਕਾਰੀ ਮਿਡਲ ਸਕੂਲ ਆਰ.ਸੀ.ਐਫ. ਹੁਸੈਨ ਪੁਰ (ਕਪੂਰਥਲਾ), ਸਰਕਾਰੀ ਮਿਡਲ ਸਕੂਲ ਬਿਰਕ ਅਤੇ ਜੀਐਮਐਸ ਜਾਂਗਪੁਰ ਦੋਵੇਂ ਲੁਧਿਆਣਾ ਤੋਂ ਤੇ ਦੋਵਾਂ ਨੂੰ ਇਨਾਮੀ ਰਕਮ ਬਰਾਬਰ ਵੰਡੀ, ਸਰਕਾਰੀ ਮਿਡਲ ਸਕੂਲ ਗੋਰਖਨਾਥ (ਮਾਨਸਾ), ਸਰਕਾਰੀ ਮਿਡਲ ਸਕੂਲ ਬੀਰ ਬੱਧਨੀ (ਮੋਗਾ), ਸਰਕਾਰੀ ਮਿਡਲ ਸਕੂਲ ਉੜੰਗ (ਮੁਕਤਸਰ), ਪਠਾਨਕੋਟ ਦੇ ਸਰਕਾਰੀ ਮਿਡਲ ਸਕੂਲ ਸਿੰਬਲੀ ਗੁੱਜਰਾਂ ਐਸਐਸਏ ਅਤੇ ਸਰਕਾਰੀ ਮਿਡਲ ਸਕੂਲ ਜਸਵਾਲੀ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡਦੇ ਹੋਏ, ਜੀਐਮਐਸ ਦੇਧਨਾ (ਪਟਿਆਲਾ), ਸਰਕਾਰੀ ਮਿਡਲ ਸਕੂਲ ਸਾਖਪੁਰ (ਰੂਪਨਗਰ), ਜੀਐਮਐਸ ਭੰਗਾਲ ਖੁਰਦ ਅਮਰਗੜ੍ਹ (ਐਸਬੀਐਸ ਨਗਰ), ਜੀਐਮਐਸ ਰਟੋਲਾਂ (ਸੰਗਰੂਰ), ਜੀਐਮਐਸ ਬਠਲਾਣਾ ਯੂਜੀ (ਐਸਐਸ ਨਗਰ), ਜੀਐਮਐਸ ਚੱਕ ਕਰੇ ਖਾਨ ਅਤੇ ਸਰਕਾਰੀ ਮਿਡਲ ਸਕੂਲ ਦੀਨੇਵਾਲ, ਦੋਵੇਂ ਤਰਨ ਤਾਰਨ ਜ਼ਿਲ੍ਹੇ ਤੋਂ ਤੇ ਦੋਵਾਂ ਨੂੰ ਇਨਾਮ ਦੀ ਰਕਮ ਬਰਾਬਰ ਦਿੱਤੀ ਗਈ।