Punjab

ਪੰਜਾਬ ਸਰਕਾਰ ਵੱਲੋਂ ਲੱਖਾਂ ਦੇ ਲੱਕੀ ਡਰਾਅ ਦੀ ਤਰੀਕ ਦਾ ਐਲਾਨ ! ਹੁਣ ਵੀ ਕਰ ਸਕਦੇ ਹੋ ਰਜਿਸਟਰ, ਤੁਹਾਡੀ ਸਿਹਤ ਨਾਲ ਜੁੜਿਆ ਛੇਤੀ ਕਰੋ !

ਬਿਉਰੋ ਰਿਪੋਰਟ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਆਯੂਸ਼ਮਾਨ ਭਾਰਤ ਯੋਜਨਾ ਅਧੀਨ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਦੇ ਲਈ ਇੱਕ ਸਕੀਮ ਕੱਢੀ ਸੀ । ਜਿਸ ਵਿੱਚ ਕਿਹਾ ਗਿਆ ਸੀ ਜਿਹੜੇ ਲੋਕ ਆਯੂਸ਼ਮਾਨ ਭਾਰਤ ਸਕੀਮ ਅਧੀਨ ਕਾਰਡ ਬਣਾਉਣਗੇ ਉਨ੍ਹਾਂ ਦਾ ਨਾਂ ਡਰਾਅ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਫਿਰ ਲਕੀ ਡਰਾਅ ਦੇ ਜ਼ਰੀਏ ਉਨ੍ਹਾਂ ਨੂੰ ਲੱਖਾਂ ਦਾ ਇਨਾਮ ਮਿਲੇਗਾ । ਸਰਕਾਰ ਨੇ ਹੁਣ ਡਰਾਅ ਦੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਹੈ ।

ਸਰਕਾਰ ਨੇ ਦੱਸਿਆ ਹੈ ਕਿ ਆਯੂਮਾਨ ਭਾਰਤ ਯੋਜਨਾ ਕਾਰਡ ਦੇ ਲਕੀ ਜੇਤੂਆਂ ਦਾ ਨਾਂ ਦਿਵਾਲੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਮੌਕੇ ਕੱਢਿਆ ਜਾਵੇਗਾ। ਜਾਣਕਾਰੀ ਦੇ ਮੁਤਾਬਿਕ 4 ਅਕਤੂਬਰ 2023 ਇਸ ਨੂੰ ਯੋਜਨਾ ਦਾ ਐਲਾਨ ਕੀਤਾ ਗਿਆ ਸੀ ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਨਸਾਮ ਥੋਰੀ ਨੇ ਦੱਸਿਆ ਕਿ ਰਾਜ ਸਿਹਤ ਏਜੰਸੀ ਪੰਜਾਬ 16 ਅਕਤੂਬਰ ਤੋਂ 30 ਨਵੰਬਰ 2023 ਤੱਕ ਕਾਰਡ ਬਣਾਉਣ ਵਾਲੇ ਸਾਰੇ ਲਾਭਪਾਤਰੀਆਂ ਵਿੱਚੋਂ 10 ਲੋਕਾਂ ਨੂੰ ਲਕੀ ਡਰਾਅ ਦੇ ਜ਼ਰੀਏ ਨਕਦ ਇਨਾਮ ਦੇਵੇਗੀ। ਜਿਸ ਵਿੱਚ ਪਹਿਲਾਂ ਇਨਾਮ 1 ਲੱਖ ਰੁਪਏ ਦਾ ਹੋਵੇਗਾ,ਦੂਜਾ 50 ਹਜ਼ਾਰ ਅਤੇ ਤੀਜਾ ਇਨਾਮ 25 ਹਜ਼ਾਰ ਦਾ ਹੋਵੇਗਾ,ਜਦਕਿ ਚੌਥਾ ਇਨਾਮ ਹਾਸਲ ਕਰਨ ਵਾਲੇ ਨੂੰ 10 ਹਜ਼ਾਰ ਰੁਪਏ ਪੰਜਵੇਂ ਨੂੰ 8 ਹਜ਼ਾਰ ਅਤੇ ਛੇਟੇਂ ਤੋਂ ਦਸਵੇਂ ਤੱਕ 5-5 ਹਜ਼ਾਰ ਰੁਪਏ ਦਿੱਤੇ ਜਾਣਗੇ ।

ਜ਼ਿਆਦਾ ਜਾਣਕਾਰੀ ਦੇ ਲਈ ਸਿਹਤ ਵਿਭਾਗ ਦੀ ਵੈੱਬਸਾਈਟ https://www.sha.punjab.gov.in/ ‘ ਤੇ ਜਾਕੇ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ । ਉਨ੍ਹਾਂ ਦੱਸਿਆ ਕਿ ਘਰ ਬੈਠ ਕੇ ਆਯੁਸ਼ਮਾਨ ਕਾਰਡ ਬਾਉਣ ਲਈ ‘ਆਯੁਸ਼ਮਨ ਐਪ’ ਡਾਊਨਲੋਡ ਕੀਤੀ ਜਾ ਸਕਦੀ ਹੈ। ਲਿਸਟ ਵਿੱਚ ਸ਼ਾਮਲ ਹਸਪਤਾਲਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਲਾਭ ਲੈਣਵਾਲੇ https://beneficialy.nha.gov.in/ ਲੈ ਸਕਦੇ ਹਨ ।