The Khalas Tv Blog Punjab 85 ਦਿਨਾਂ ਬਾਅਦ ਕੱਚੇ ਅਧਿਆਪਕਾਂ ਨੇ ਧਰਤੀ ‘ਤੇ ਧਰਿਆ ਪੈਰ
Punjab

85 ਦਿਨਾਂ ਬਾਅਦ ਕੱਚੇ ਅਧਿਆਪਕਾਂ ਨੇ ਧਰਤੀ ‘ਤੇ ਧਰਿਆ ਪੈਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਸਕੂਲ ਸਿਖਿਆ ਬੋਰਡ ਮੁਹਾਲੀ ਦੇ ਦਫਤਰ ਦੀ ਛੱਤ ਅਤੇ ਗੇਟ ਮੂਹਰੇ ਪ੍ਰਦਰਸ਼ਨ ਕਰ ਰਹੇ ਕੱਚੇ ਅਧਿਆਪਕਾਂ ਦੀਆਂ ਮੰਗਾਂ ਸੂਬਾ ਸਰਕਾਰ ਮੰਨ ਲਈਆਂ ਹਨ। ਇਸ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿਚ ਵਿਭਾਗੀ ਭਰਤੀ ਤੇ ਕੱਚੇ ਅਧਿਆਪਕਾਂ ਦੀ ਤਿੰਨ ਸਾਲ ਦੇ ਤਜੁਰਬੇ ਵਾਲੀ ਵਿਸ਼ੇਸ਼ ਮੰਗ ਸਣੇ ਹੋਰ ਮੰਗਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਹੁਣ ਬੋਰਡ ਦੀ ਛੱਤ ਉੱਤੇ ਪਿਛਲੇ 85 ਦਿਨਾਂ ਤੋਂ ਡਟੇ ਹੋਏ ਅਧਿਆਪਕਾਂ ਨੂੰ ਹੇਠਾਂ ਉਤਾਰਿਆ ਜਾਵੇਗਾ। ਹਾਲਾਂਕਿ ਧਰਨਾ ਖਤਮ ਨਹੀਂ ਕੀਤਾ ਗਿਆ ਹੈ। ਕੱਚੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਬਕਾਇਦਾ ਇਸ਼ਤਿਹਾਰ ਤੇ ਹੋਰ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਮਗਰੋਂ ਹੀ 85 ਦਿਨਾਂ ਤੋਂ ਵਿਰੋਧ ਵਿੱਚ ਗੱਡੇ ਗਏ ਤੰਬੂ ਪੁੱਟੇ ਜਾਣਗੇ।

Exit mobile version