Punjab

48 ਘੰਟੇ ਪਹਿਲਾਂ CM ਮਾਨ ਨੇ 50 ਹਜ਼ਾਰ ਕਰੋੜ ਦੇ ਸਵਾਲ ਦਾ ਜਵਾਬ ਭੇਜਿਆ !

ਬਿਉਰੋ ਰਿਪੋਰਟ : 48 ਘੰਟੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੇ 50 ਹਜ਼ਾਰ ਕਰੋੜ ਦੇ ਕਰਜ਼ੇ ਦਾ ਜਵਾਬ ਪੱਤਰ ਰਾਹੀ ਦਿੱਤਾ ਸੀ। ਪਰ ਹੁਣ ਗਵਰਨਰ ਬਨਵਾਰੀ ਲਾਲ ਪੁਰੋਹਿਤ ਨਵੇਂ ਸਵਾਲ ਦੇ ਨਾਲ ਮਾਨ ਸਰਕਾਰ ਨਾਲ ਦੋ-ਦੋ ਹੱਥ ਕਰਨ ਨੂੰ ਤਿਆਰ ਹਨ । ਗੈਰ ਕਾਨੂੰਨੀ ਮਾਇਨਿੰਗ ਦੇ ਮਾਮਲੇ ਵਿੱਚ ਰਾਜਪਾਲ ਸਾਬ੍ਹ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਜਵਾਬ ਮੰਗਿਆ ਹੈ । ਬਨਵਾਰੀ ਲਾਲ ਪੁਰੋਹਿਤ ਨੇ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਤੁਹਾਡੇ ਵਿਧਾਇਕ ਨੇ ਪੁਲਿਸ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ ਜਦਕਿ ਵਿਧਾਇਕ ਦੇ ਰਿਸ਼ਤੇਦਾਰਾਂ ਖਿਲਾਫ ਗੈਰ ਕਾਨੂੰਨੀ ਮਾਇਨਿੰਗ ਫੜਨ ਵਾਲੇ SSP ਤਰਨਤਾਰਨ ਦਾ ਤੁਸੀਂ ਟਰਾਂਸਫਰ ਕਰ ਦਿੱਤਾ ਹੈ । ਹਾਲਾਂਕਿ ਰਾਜਪਾਲ ਨੇ ਆਪਣੀ ਚਿੱਠੀ ਵਿੱਚ ਵਿਧਾਇਕ ਦਾ ਨਾਂ ਨਹੀਂ ਲਿਖਿਆ ਪਰ ਉਨ੍ਹਾਂ ਦਾ ਇਸ਼ਾਰਾ ਮਨਜਿੰਦਰ ਸਿੰਘ ਲਾਲਪੁਰਾ ਵੱਲ ਸੀ । ਜਿੰਨਾਂ ਨੇ ਸਾਬਕਾ SSP ਗੁਰਮੀਤ ਸਿੰਘ ਚੌਹਾਨ ਨੂੰ ਗੈਰ ਮਾਇਨਿੰਗ ਮਾਮਲੇ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਦੀ ਗ੍ਰਿਫਤਾਰੀ ਨੂੰ ਲੈਕੇ ਧਮਕੀ ਦਿੱਤੀ ਸੀ । ਜਿਸ ਤੋਂ ਬਾਅਦ SSP ਚੌਹਾਨ ਦਾ ਤਬਾਦਲਾ ਕਰ ਦਿੱਤਾ ਗਿਆ ਸੀ ।

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਗੈਰ ਕਾਨੂੰਨ ਮਾਇਨਿੰਗ ਦਾ ਮਾਮਲਾ ਪੰਜਾਬ ਲਈ ਅਹਿਮ ਹੈ ਇਸ ਵਿੱਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਹੁੰਦਾ ਹੈ। ਮੀਡੀਆ ਰਿਪੋਰਟ ਦੇ ਮੁਤਾਬਿਕ ਪੁਲਿਸ ਨੇ ਗੈਰ ਕਾਨੂੰਨੀ ਮਾਇਨਿੰਗ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਤਰਨਤਾਰਨ ਵਿੱਚ ਰਾਤ ਨੂੰ ਵਿਧਾਇਕ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਪੁਲਿਸ ਪਾਰਟੀ ਨੇ ਇਹ ਰੇਡ ਕੀਤੀ ਸੀ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਅਤੇ SSP ਦਾ ਵੀ ਟਰਾਂਸਫਰ ਕਰ ਦਿੱਤਾ ਗਿਆ। ਰਾਜਪਾਲ ਨੇ ਕਿਹਾ ਮੀਡੀਆ ਰਿਪੋਰਟ ਦੇ ਅਦਾਰ ‘ਤੇ ਮੈਂ ਤੁਹਾਡੇ ਕੋਲੋ ਇਸ ਮਾਮਲੇ ਵਿੱਚ ਡਿਟੇਲ ਰਿਪੋਰਟ ਚਾਹੁੰਦਾ ਹਾਂ। ਜਿਸ ਵਿੱਚ ਤੁਸੀਂ ਵਿਧਾਇਕ ਵੱਲੋਂ ਲਗਾਏ ਗਏ ਇਲਜ਼ਾਮਾਂ ਬਾਰੇ ਜਾਣਕਾਰੀ ਦਿਉ ਅਤੇ ਇਹ ਵੀ ਦੱਸੋਂ ਕਿ ਗੈਰ ਕਾਨੂੰਨ ਮਾਇਨਿੰਗ ਅਤੇ SSP ਦੇ ਖਿਲਾਫ ਐਕਸ਼ਨ ਕਿਸ ਅਦਾਰ ‘ਤੇ ਲਿਆ ਗਿਆ ਹੈ ।

SSP ਖਿਲਾਫ ਵਿਧਾਇਕ ਨੇ ਲਿਖਿਆ ਸੀ ਇਹ ਪੋਸਟ

ਵਿਧਾਇਕ ਮਨਜਿੰਦਰ ਲਾਲਪੁਰਾ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੀ “SSP ਮੈਂ ਤਾਂ ਕਿਹਾ ਸੀ ਕਿ ਤੂੰ ਬੱਸ ਚੋਰਾਂ ਨਾਲ ਰਲਿਆ ਹੋਇਆ ਹੈ,ਪਰ ਹੁਣ ਪਤਾ ਚਲਿਆ ਹੈ ਕਿ ਤੂੰ ਕਾਇਰ ਵੀ ਹੈ। ਬਾਕੀ ਰਾਤ ਤੂੰ ਜੋ ਪੁਲਿਸ ਵਾਲੇ ਫੀਲੇ ਭੇਜੇ ਸੀ ਉਨ੍ਹਾਂ ਜੋ ਮੇਰੇ ਰਿਸ਼ਤੇਦਾਰਾਂ ਨਾਲ ਕੀਤਾ ਹੈ ਉਸ ਦੇ ਜਵਾਬ ਦੀ ਉਡੀਕ ਕਰੋ। ਬਾਕੀ ਜੋ ਤੂੰ ਸੀ.ਆਈ.ਏ ਵਾਲਿਆਂ ਕੋਲੋਂ ਸੁਨੇਹਾ ਭੇਜਿਆ ਕਿ ਜੇ ਗੈਂਗਸਟਰ ਕਾਰਵਾਈ ਕਰਨ ਤਾਂ MLA ਦੇ ਕਈ ਪਰਿਵਾਰ ਤਬਾਅ ਹੋ ਜਾਂਦੇ,ਮੈਨੂੰ ਸਵਿਕਾਰ ਹੈ,ਮੈਂ ਆਪਣੀ ਪੁਲਿਸ ਸਕਿਓਰਿਟੀ ਤੈਨੂੰ ਵਾਪਸ ਭੇਜ ਰਿਹਾ ਹਾਂ। ਤੇਰੇ ਕੋਲ ਖੁੱਲਾ ਸਮਾਂ ਹੈ ਜੋ ਮੈਨੂੰ ਕਰਵਾਉਣਾ ਕਰਵਾ ਲੈ,ਬਾਕੀ ਪਰਿਵਾਰ ਸਾਰਿਆਂ ਦੇ ਬਰਾਬਰ ਹਨ । ਰਾਤ ਤੇਰਾ ਸੀ.ਆਈ.ਏ ਵਾਲਾ ਰਜਿਆ ਕਹਿੰਦਾ ਰਿਹਾ ਕਿ ਮੈਂ 25 ਲੱਖ ਮਹੀਨਾ SSP ਨੂੰ ਦਿੰਦਾ ਹਾਂ। ਤਾਂ ਹੀ ਮੈਂ ਕਿਹਾ ਐਡਾ ਵੱਡਾ ਨਸ਼ੇੜੀ ਤੂੰ CIA ਦੀ ਕੁਰਸੀ ‘ਤੇ ਕਿਉ ਰੱਖਿਆ ਹੈ। ਬਾਕੀ ਤੁਸੀਂ ਜੋ ਕੁੱਟ-ਕੁੱਟ ਕੇ ਕਹਿੰਦੇ ਰਹੇ ਕੀ MLA ਦਾ ਨਾਂ ਲੈ,ਤੁਹਾਡੀ ਉਹ ਕਰਤੂਤ ਵੀ ਮੇਰੇ ਕੋਲ ਹੈ । ਤੇਰੇ ਵੱਲੋਂ ਮੇਰੇ ਰਿਸ਼ਤੇਦਾਰਾਂ ‘ਤੇ ਕੀਤੇ ਗਏ ਝੂਠੇ ਪਰਚਿਆਂ ਦਾ ਮੈਂ ਸੁਆਗਤ ਕਰਦਾ ਹਾਂ। ਉਹ ਬੁਜਦਿਲ ਹੁੰਦੇ ਹਨ ਜੋ ਆਪਣੀ ਦੁਸ਼ਮਣੀ ਕਿਸੇ ਹੋਰ ਨਾਲ ਕੱਢ ਦੇ ਹਨ । ਤੂੰ ਆਪਣੀ ਕੁਰਸੀ ਪਾਸੇ ਰੱਖ ਮੈਂ ਆਪਣੀ MLA ਦੀ ਕੁਰਸੀ ਫਿਰ ਵੇਖ ਦੇ ਹਾਂ। ਬਾਕੀ ਮੈਂ ਅੱਜ ਵੀ ਕਹਿੰਦਾ ਹਾਂ ਕਿ ਤਰਨਤਾਰਨ ਪੁਲਿਸ ਵਿੱਚ ਬਿਨਾਂ ਪੈਸਿਆਂ ਤੋਂ ਕੋਈ ਕੰਮ ਨਹੀਂ ਹੁੰਦਾ ਹੈ। ਪਰ ਅਸੀ ਕਰਵਾਉਣਾ ਹੈ।”