ਬਿਉਰੋ ਰਿਪੋਰਟ : ਹਾਈਕੋਰਟ ਵੱਲੋਂ ਨਸ਼ੇ ਦੇ ਮਾਮਲੇ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਫਟਕਾਰ ਲਗਾਉਣ ਤੋਂ ਬਾਅਦ ਹੁਣ ਵਾਰੀ ਸੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ । ਸਰਹੱਦੀ ਸੂਬਿਆਂ ਦੇ ਦੌਰੇ ‘ਤੇ ਅੰਮ੍ਰਿਤਸਰ ਪਹੁੰਚੇ ਗਵਰਨਰ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਹਾਲਾਤ ਚਿੰਤਾ ਜਨਤ ਹਨ । ਇਸ ਤੋਂ ਇਲਾਵਾ ਤਰਨਤਾਰਨ ਦੇ SSP ਗੁਰਮੀਤ ਚੌਹਾਨ ਨੂੰ ਹਟਾਉਣ ਅਤੇ ਮੁੜ ਤੋਂ ਵਿਧਾਨਸਭਾ ਇਜਲਾਸ ਨੂੰ ਬੁਲਾਉਣ ‘ਤੇ ਸਵਾਲ ਖੜੇ ਕੀਤੇ ।
ਰਾਜਪਾਲ ਪੁਰੋਹਿਤ ਨੇ ਕਿਹਾ ਨਸ਼ੇ ਨਾਲ ਪੰਜਾਬ ਵਿੱਚ ਹਾਲਾਤ ਖਰਾਬ ਹਨ । ਪੰਜਾਬ ਵਿੱਚ ਪੁਲਿਸ ਥਾਣਿਆਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ । ਜਿਸ ਸਮੇਂ ਰਾਜਪਾਲ ਇਹ ਕਹਿ ਰਹੇ ਸਨ ਉਨ੍ਹਾਂ ਦੇ ਨਾਲ ਡੀਜੀਪੀ ਗੌਰਵ ਯਾਦਵ ਵੀ ਬੈਠੇ ਸਨ । ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਪਿੰਡ ਵਿੱਚ ਸੁਰੱਖਿਆ ਕਮੇਟੀਆਂ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।
ਰਾਜਪਾਲ ਨੇ ਕਿਹਾ ਪਿੰਡ ਵਿੱਚ ਹਰ ਕਿਸੇ ਨੂੰ ਪਤਾ ਹੈ ਕਿ ਕੌਣ ਕੀ ਕਰ ਰਿਹਾ ਹੈ । ਅਜਿਹੇ ਵਿੱਚ ਨਸ਼ੇ ਨੂੰ ਰੋਕਣ ਦੇ ਲਈ ਸੁਰੱਖਿਆ ਕਮੇਟੀਆਂ ਦੇ ਗਠਨ ਦੀ ਜ਼ਰੂਰਤ ਹੈ । ਉਨ੍ਹਾਂ ਨੇ ਪੁਲਿਸ ਨੂੰ ਸਝਾਅ ਦਿੱਤਾ ਕਿਸੇ ਵੀ ਤਰ੍ਹਾਂ ਦੇ ਦਬਾਅ ਵਿੱਚ ਕੰਮ ਨਾ ਕਰੇ ਅਤੇ ਨਸ਼ੇ ਨੂੰ ਖਤਮ ਕਰੇ । ਰਾਜਪਾਲ ਦਾ ਇਸ਼ਾਰਾ ਕਿਧਰੇ ਨਾ ਕਿਧਰੇ ਪਿਛਲੇ ਮਹੀਨੇ ਆਪ ਵਿਧਾਇਕ ਦੀ ਸ਼ਿਕਾਇਤ ‘ਤੇ ਤਰਨਤਾਰਨ ਦੇ SSP ਨੂੰ ਹਟਾਉਣ ਨੂੰ ਲੈਕੇ ਸੀ ।
ਡਰੱਗ ਵਿੱਚ 50 ਫੀਸਦੀ ਦਾ ਵਾਧਾ
ਰਾਜਪਾਲ ਪੁਰੋਹਿਤ ਨੇ ਸਾਫ ਕੀਤਾ ਕਿ ਸਾਰੀ ਏਜੰਸੀਆਂ ਦਾ ਤਾਲਮੇਲ ਜ਼ਰੂਰੀ ਹੈ । ਇਸ ਨਾਲ ਸਾਰੀਆਂ ਮੁਸ਼ਕਿਲਾਂ ਹੱਲ ਹੋ ਸਕਦੀਆਂ ਹਨ । ਡਰੱਗ ਦੀ ਮਾਤਰਾ ਵਿੱਚ 50 ਫੀਸਦੀ ਦਾ ਵਾਧਾ ਹੋ ਚੁੱਕਿਆ ਹੈ । ਸੁਰੱਖਿਆ ਕਮੇਟੀਆਂ ਬਣ ਚੁੱਕੀਆਂ ਹਨ । ਪਿੰਡਾਂ ਵਿੱਚ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ ।
SSP ਗੁਰਮੀਤ ਚੌਹਾਨ ਨੂੰ ਕਿਉਂ ਬਦਲਿਆ ਗਿਆ
ਰਾਜਪਾਲ ਪੁਰੋਹਿਤ ਨੇ ਕਿਹਾ ਨਸ਼ੇ ਨੂੰ ਖਤਮ ਕਰਨ ਦੇ ਲਈ ਔਰਤਾਂ ਨੇ ਅੰਦੋਲਨ ਸ਼ੁਰੂ ਕਰ ਦਿੱਤਾ ਹੈ ਚਾਰੋ ਪਾਸਿਆਂ ਤੋਂ ਨਸ਼ਾ ਆ ਰਿਹਾ ਹੈ । ਜੰਮੂ ਤੋਂ ਵੀ ਨਸ਼ਾ ਆ ਰਿਹਾ ਸੀ ਜੋ ਪੰਜਾਬ ਪੁਲਿਸ ਨੇ ਫੜਿਆ ਹੈ । ਤਰਨਤਾਰਨ ਦੇ SSP ਗੁਰਮੀਤ ਚੌਹਾਨ ਨੂੰ ਕਿਉਂ ਬਦਲਿਆ ਗਿਆ ਉਨ੍ਹਾਂ ਨੇ CM ਭਗਵੰਤ ਮਾਨ ਨੂੰ ਪੁੱਛਿਆ ਹੈ । ਉਨ੍ਹਾਂ ਨੇ ਕਿਹਾ ਸਰਕਾਰ ਵਿਧਾਨਸਭਾ ਸੈਸ਼ਨ ਉਨ੍ਹਾਂ ਤੋਂ ਪੁੱਛ ਕੇ ਨਹੀਂ ਬੁਲਾ ਰਹੀ ਹੈ । ਰਾਜਪਾਲ ਨੇ ਕਿਹਾ ਕਾਨੂੰਨ ਤੋਂ ਉੱਤੇ ਕੋਈ ਨਹੀਂ ਹੈ ਮੇਰਾ ਕੰਮ ਹੈ ਸਰਕਾਰ ਸਹੀ ਤਰ੍ਹਾਂ ਨਾਲ ਕੰਮ ਕਰੇ।