ਬਿਉਰੋ ਰਿਪੋਰਟ – ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (PUNJAB GOVERNOR GULAB CHAND KATRIYA) ਦੀ ਵੀਰਵਾਰ ਰਾਤ ਨੂੰ ਅਚਾਨਕ ਤਬੀਅਤ ਵਿਗੜ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਉਦੈਪੁਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਉਨ੍ਹਾਂ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੋਈ ਸੀ ।
ਡਾਕਟਰਾਂ ਨੇ ਪੂਰੀ ਰਾਤ ਉਨ੍ਹਾਂ ਦੀ ਸਿਹਤ ‘ਤੇ ਨਰਜ਼ ਰੱਖੀ,ਕਈ ਟੈਸਟ ਕਰਵਾਏ,ਹੁਣ ਸਭ ਨਾਰਮਲ ਆਉਣ ਦੇ ਬਾਅਦ ਸ਼ੁੱਕਰਵਾਰ ਸਵੇਰ ਨੂੰ ਛੁੱਟੀ ਦੇ ਦਿੱਤੀ ਗਈ । ਜਿਸ ਦੇ ਬਾਅਦ ਉਹ ਉਦੈਪੁਰ ਸਥਿਤ ਆਪਣੇ ਘਰ ਪਰਤ ਆਏ ਹਨ ।
ਜਾਣਕਾਰੀ ਦੇ ਮੁਤਾਬਿਕ ਰਾਜਪਾਲ ਕਟਾਰੀਆ ਦੇ ਮਾਛਲਾ ਮਗਰਾ ਸਥਿਤ ਘਰ ਹੈ । ਇਸੇ ਦੌਰਾਨ ਉਨ੍ਹਾਂ ਦੀ ਤਬੀਅਤ ਵਿਗੜੀ,ਸ਼ੁਰੂਆਤੀ ਜਾਂਚ ਵਿੱਚ ਉਨ੍ਹਾਂ ਦਾ ਬਲੱਡ ਪਰੈਸ਼ਰ (BP) ਜ਼ਿਆਦਾ ਨਿਕਲਿਆ ਹੈ । ਜਿਸ ਦੇ ਬਾਅਦ ਉਨ੍ਹਾਂ ਨੂੰ ਉਦੈਪੁਰ MB ਹਸਪਤਾਲ ਲਿਆਇਆ ਗਿਆ । ਰਾਜਪਾਲ ਦੀ ਤਬੀਅਤ ਵਿਗੜ ਦੇ ਬਾਅਦ ਉਦੈਪੁਰ ਵਿੱਚ ਜਨਤਕ ਪ੍ਰੋਗਰਾਮ ਸਸਪੈਂਡ ਕਰ ਦਿੱਤਾ ਗਿਆ । ਉਨ੍ਹਾਂ ਨੂੰ ਪਾਰਕ ਅਤੇ ਲਾਇਨ ਸਫਾਈ ਦੇ ਲਈ ਇਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਸੀ ।
ਰਾਤ ਇਲਾਜ ਚੱਲਿਆ,ਟੈਸਟ ਕਰਾਏ ਗਏ
ਕਰੀਬੀਆਂ ਦੇ ਮੁਤਾਬਿਕ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਰਾਤ 11 ਵਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਜਿੱਥੇ ਡਾਕਟਰਾਂ ਦੀ ਟੀਮ ਨੇ ਫੌਰਨ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ । ਇਲਾਜ ਕਾਰਡੀਓ ਵਿਭਾਗ ਵਿੱਚ ਚੱਲਿਆ । ਹਸਪਤਾਲ ਦੇ ਵੱਲੋਂ ਰਾਜਪਾਲ ਦਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਿਸ ਦੇ ਬਾਅਦ ਫੌਰਨ ਉਨ੍ਹਾਂ ਦਾ ਇਲਾਜ ਕੀਤਾ ਗਿਆ ਉਨ੍ਹਾਂ ਦੀ ਸਾਰੀ ਰਿਪੋਰਟ ਵੀ ਨਾਰਮਲ ਆਇਆ ਹਨ,ਹੁਣ ਉਨ੍ਹਾਂ ਦੀ ਸਿਹਤ ਠੀਕ ਹੈ ।
ਫਿਲਹਾਲ ਰਾਜਪਾਲ ਕਟਾਰੀਆ ਰਾਜਸਥਾਨ ਵਿੱਚ ਹੀ ਰੁਕਣਗੇ । 2 ਸਤੰਬਰ ਨੂੰ ਪੰਜਾਬ ਵਿਧਾਨਸਭਾ ਦਾ ਇਜਲਾਸ ਸ਼ੁਰੂ ਹੋਣਾ ਹੈ । ਬੀਤੇ ਦਿਨੀ ਉਨ੍ਹਾਂ ਨੇ ਹੁਕਮ ਜਾਰੀ ਕਰਕੇ 2 ਅਗਸਤ ਦੀ ਦੁਪਹਿਰ ਤਿੰਨ ਦਿਨੀ ਮਾਨਸੂਨ ਇਜਲਾਸ ਬੁਲਾਉਣ ਦਾ ਹੁਕਮ ਜਾਰੀ ਕੀਤੇ ਸਨ । ਉਨ੍ਹਾਂ ਦੇ ਕਾਰਜਕਾਲ ਦਾ ਇਹ ਪਹਿਲਾਂ ਵਿਧਾਨਸਭਾ ਇਜਲਾਸ ਹੈ । NHAI ਵਿਵਾਦ ਤੋਂ ਬਾਅਦ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਲਗਾਤਾਰ 2 ਦਿਨ ਪੰਜਾਬ ਦੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਲਈ ਅਤੇ ਮਸਲੇ ਦਾ ਹੱਲ ਜਲਦ ਤੋਂ ਜਲਦ ਕਰਨ ਦੇ ਨਿਰਦੇਸ਼ ਦਿੱਤੇ ਸਨ।
ਪਿਛਲੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫੀ ਟਕਰਾਅ ਵੀ ਰਿਹਾ ਹੈ । ਜਿਸ ਤੋਂ ਬਾਅਦ ਪੁਰੋਹਿਤ ਨੇ ਅਸਤੀਫ਼ਾ ਦੇ ਦਿੱਤਾ ਸੀ ।