Punjab

ਇਸ ਵਾਰ CM ਮਾਨ ਨੇ ‘ਦੱਬ’ ਲਿਆ !

ਬਿਉਰੋ ਰਿਪੋਟਰ : ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਦੇ ਵਿਚਾਲੇ ਇੱਕ ਸ਼ੈਅ ਮਾਤ ਦੀ ਖੇਡ ਵਿੱਚ ਨਵਾਂ ਮੋੜ ਆਇਆ ਹੈ । ਪਹਿਲਾਂ ਗਵਰਨਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲਿਆਂ ਵਾਲੀ ਫਾਈਲ ‘ਤੇ ਮੋਹਰ ਨਹੀਂ ਲਗਾਉਂਦੇ ਸਨ ਹੁਣ ਸੀਐੱਮ ਮਾਨ ਨੇ ਰਾਜਪਾਲ ਦੀਆਂ ਫਾਈਲਾਂ ਦੱਬ ਲਈਆਂ ਹਨ ।

ਨਰਾਜ਼ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀਰਵਾਰ ਨੂੰ ਇੱਕ ਨਹੀਂ 2 ਪੱਤਰ ਲਿਖੇ ਸਨ । ਪਹਿਲਾਂ ਮਾਇਨਿੰਗ ਅਤੇ ਤਰਨਤਾਰਨ ਦੇ SSP ਟਰਾਂਸਫਰ ਦਾ ਮੁੱਦਾ ਸੀ । ਦੂਜੀ ਚਿੱਠੀ ਰਾਜਭਵਨ ਵੱਲੋਂ 6 ਫਾਈਲਾਂ ‘ਤੇ ਪੰਜਾਬ ਸਰਕਾਰ ਵੱਲੋਂ ਪਾਸ ਨਾ ਕਰਨ ਨੂੰ ਲੈਕੇ ਸੀ । ਇਸ ਦੇ ਲਈ ਗਵਰਨਰ ਪੁਰੋਹਿਤ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਵਜ੍ਹਾ ਪੁੱਛੀ ਸੀ । ਦਰਅਸਲ ਇਹ ਪਹਿਲੀ ਵਾਰ ਹੈ ਕਿ ਜਦੋਂ ਰਾਜਪਾਲ ਦੇ ਦਫਤਰ ਵੱਲੋਂ ਭੇਜੀ ਗਈਆਂ ਫਾਈਲਾਂ ਨੂੰ ਰੋਕਿਆ ਗਿਆ ਹੈ । ਜਦਕਿ ਹੁਣ ਤੱਕ ਗਵਰਨਰ ਦਫਤਰ ਹੀ ਪੰਜਾਬ ਸਰਕਾਰ ਦੀਆਂ ਫਾਈਲਾਂ ਨੂੰ ਰੋਕ ਕੇ ਸਵਾਲ ਪੁੱਛ ਦਾ ਸੀ।

ਰਾਜਪਾਲ ਦੇ ਦਫਤਰ ਨੂੰ ਨਹੀਂ ਦਿੱਤੀ ਜਾ ਰਹੀ ਜਾਣਕਾਰੀ

ਪੰਜਾਬ ਸਰਕਾਰ ਵੱਲੋਂ 6 ਫਾਈਲਾਂ ਨੂੰ ਰੋਕਿਆ ਗਿਆ ਹੈ । ਹੈਰਾਨ ਦੀ ਗੱਲ ਇਹ ਹੈ ਰਾਜਪਾਲ ਦਫਤਰ ਵੱਲੋਂ ਪੁੱਛੇ ਜਾਣ ਦੇ ਬਾਅਦ ਹੀ ਪੰਜਾਬ ਸਰਕਾਰ ਇਨ੍ਹਾਂ 6 ਫਾਈਲਾਂ ਦੀ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ। ਰਾਜਪਾਲ ਨੇ ਚਿੱਠੀ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਜਾਣਕਾਰੀ ਦੇ ਮੁਤਾਬਿਕ 6 ਮਾਮਲਿਆਂ ਨੂੰ ਸਰਕਾਰ ਦੇ ਵੱਲੋਂ ਲੰਮੇ ਸਮੇਂ ਤੋਂ ਲਟਕਾਇਆ ਜਾ ਰਿਹਾ ਹੈ। ਇੰਨ੍ਹਾਂ ਵਿੱਚ ਰਾਜਪਾਲ ਦੇ ਨਾਲ ਲਗਾਏ ਗਏ ਆਫਿਸਰ ਆਨ ਸਪੈਸ਼ਲ ਡਿਊਟੀ (OSD) ਕਰਨਲ ਐੱਸਐੱਸ ਕੋਹਲੀ,ਕੰਟਰੋਲਰ ਰਾਜਪਾਲ ਆਫਿਸ ਦੀ ਪੋਸਟ ਅਤੇ ਰਾਜਪਾਲ ਦੇ ਪ੍ਰਾਈਵੇਟ ਸਕੱਤਰ ਮਦਨ ਲਾਲ ਨੂੰ ਲਗਾਉਣ ਦੀਆਂ ਫਾਈਲਾਂ ਹਨ।

ਤਨਖਾਹ ਨਾਲ ਜੁੜੀ ਫਾਈਲਾਂ ਵੀ ਰੋਕਿਆ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਲਿਖਿਆ ਹੈ ਕਿ ਤਿੰਨ ਮੁੱਦਿਆਂ ਤੋਂ ਇਲਾਵਾ ਪੰਜਾਬ ਰਾਜਭਵਨ ਵਿੱਚ ਮੁਲਾਜ਼ਮਾਂ ਨੂੰ ਸਪੈਸ਼ਲ ਤਨਖਾਹ ਦੇਣ ਦਾ ਮਾਮਲਾ,ਪੰਜਾਬ ਰਾਜਭਵਾਨ ਦੇ ਮੁਲਾਜ਼ਮਾਂ ਦੇ ਸਰਵਿਸ ਨਿਯਮ ਅਤੇ ਪੰਜਾਬ ਰਾਜ ਭਵਨ ਵਿੱਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮਾਂ ਦੀ ਤਨਖਾਹ ਨਾਲ ਜੁੜੇ ਮਾਮਲੇ ਲਟਕੇ ਹੋਏ ਹਨ । ਰਾਜਪਾਲ ਨੇ ਅਖੀਰ ਵਿੱਚ ਉਮੀਦ ਜਤਾਈ ਹੈ ਕਿ 6 ਮਾਮਲਿਆ ਦਾ ਫੌਰਨ ਹੱਲ ਕਰਕੇ ਰਾਜਭਵਨ ਦੇ ਦਫਤਰ ਵਿੱਚ ਭੇਜਿਆ ਜਾਵੇ। ਤਾਂਕੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ।