The Khalas Tv Blog India ਪੰਜਾਬ ਸਰਕਾਰ ਬਣਾ ਰਹੀ ਲੱਖੇ ਸਿਧਾਣਾ ਨੂੰ ਹੀਰੋ, ਜੇਲ੍ਹ ‘ਚ ਚੱਕੀ ਪਿਸਵਾਂਵਾਂਗੇ : ਮਾਸਟਰ ਮੋਹਨ ਲਾਲ
India Punjab

ਪੰਜਾਬ ਸਰਕਾਰ ਬਣਾ ਰਹੀ ਲੱਖੇ ਸਿਧਾਣਾ ਨੂੰ ਹੀਰੋ, ਜੇਲ੍ਹ ‘ਚ ਚੱਕੀ ਪਿਸਵਾਂਵਾਂਗੇ : ਮਾਸਟਰ ਮੋਹਨ ਲਾਲ

‘ਦ ਖ਼ਾਲਸ ਬਿਊਰੋ :- ਪੰਜਾਬ ਭਾਜਪਾ ਲੀਡਰ ਮਾਸਟਰ ਮੋਹਨ ਲਾਲ ਨੇ ਦਿੱਲੀ ਪੁਲਿਸ ਵੱਲੋਂ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਲੱਖਾ ਸਿਧਾਣਾ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਪੁਲਿਸ ਵੱਲੋਂ ਇਨਾਮੀ ਮੁਲਜ਼ਮ ਲੱਖਾ ਸਿਧਾਣਾ ਦਾ ਪੰਜਾਬ ਵਿੱਚ ਰੈਲੀ ਨੂੰ ਸੰਬੋਧਨ ਕਰਨਾ ਪੰਜਾਬ ਸਰਕਾਰ ਉੱਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਇਹ ਇਨਾਮੀ ਮੁਲਜ਼ਮ ਸਟੇਜ ਉੱਤੇ ਭਾਸ਼ਣ ਦੇ ਰਿਹਾ ਹੈ। ਅੱਜ ਮੇਰੇ ਕੋਲੋਂ ਲਿਖਵਾ ਲਵੋ, ਲੱਖਾ ਸਿਧਾਣਾ ਨੂੰ ਜੇਲ੍ਹ ਵਿੱਚ ਚੱਕੀ ਪਿਸਵਾਵਾਂਗੇ’। ਉਨ੍ਹਾਂ ਕਿਹਾ ਕਿ ‘ਪੰਜਾਬ ਸਰਕਾਰ ਨੇ ਜਾਣ-ਬੁੱਝ ਕੇ ਸਾਜਿਸ਼ ਰਚੀ ਹੈ ਅਤੇ ਲੱਖਾ ਸਿਧਾਣਾ ਨੂੰ ਹੀਰੋ ਬਣਾਉਣ ਵਾਸਤੇ ਅਜਿਹਾ ਕੀਤਾ ਹੈ। ਪੰਜਾਬ ਸਰਕਾਰ ਨੂੰ ਦਿੱਲੀ ਪੁਲਿਸ ਦੀ ਮਦਦ ਕਰਨੀ ਚਾਹੀਦੀ ਸੀ। ਗਣਤੰਤਰਤਾ ਦਿਵਸ ਉੱਤੇ ਅਜਿਹੇ ਕੰਮ ਕਰਨ ਵਾਲੇ ਨੂੰ ਪੁਲਿਸ ਜ਼ਰੂਰ ਫੜੇਗੀ ਅਤੇ ਜੇਲ੍ਹ ਵਿੱਚ ਚੱਕੀ ਪਿਸਵਾਵੇਗੀ’।

Exit mobile version