The Khalas Tv Blog Punjab ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ‘ਚ ਸਰਕਾਰ ਨੇ ਕੀਤਾ ਬਦਲਾਅ, 1 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਨਿਯਮ
Punjab

ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ‘ਚ ਸਰਕਾਰ ਨੇ ਕੀਤਾ ਬਦਲਾਅ, 1 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਨਿਯਮ

ਪੰਜਾਬ ਸਰਕਾਰ ਨੇ ਵੱਡਾ ਕਦਮ ਚੁੱਕਿਆਂ ਫੈਸਲਾ ਲਿਆ ਹੈ ਕਿ ਕੌਮੀ ਸੁਰੱਖਿਆ ਐਕਟ ਤਹਿਤ ਦਿੱਤਾ ਜਾ ਰਿਹਾ ਆਟਾ ਹੁਣ ਬੰਦ ਕਰ ਦਿੱਤਾ ਜਾਵੇਗਾ। ਸਰਕਾਰ ਵੱਲੋਂ ਪਹਿਲਾਂ ਇਸ ਸਕੀਮ ਰਾਹੀਂ ਘਰ-ਘਰ ਆਟਾ ਅਤੇ ਰਾਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੁਣ ਲਾਭਪਾਤਰੀਆਂ ਨੂੰ ਸਿੱਧੀ ਕਣਕ ਦਿੱਤੀ ਜਾਵੇਗੀ। ਇਹ ਫੈਸਲਾ ਅੱਜ ਮਾਰਕਫੈੱਡ ਦੇ ਸਮੂਹ ਜ਼ਿਲ੍ਹਾ ਮੈਨੇਜਰਾਂ ਦੀ ਮੀਟਿੰਗ ਮਾਰਕਫੈੱਡ ਦੇ ਪ੍ਰਬੰਧਕੀ ਨਿਰਦੇਸ਼ਕ ਗਿਰੀਸ਼ ਦਿਆਲਨ ਦੀ ਪ੍ਰਧਾਨਗੀ ਹੇਠ ਹੋਇਆ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਬਡਰੁੱਖਾ ਵਿਖੇ ਇਸ ਦਾ ਐਲਾਨ ਵੀ ਕੀਤਾ ਗਿਆ ਹੈ।

ਦੱਸ ਦੇਈਏ ਕਿ ਇਸ ਦੀ ਸ਼ੁਰੂਆਤ ਹੁਣ 1 ਜੁਲਾਈ ਤੋਂ ਹੋਵੇਗੀ। ਸਰਕਾਰ ਨੇ ਫੈਸਲਾ ਕੀਤਾ ਹੈ ਕਿ 4 ਮਹਿਨਿਆਂ ਦੀ ਕਣਕ ਲੋਕਾਂ ਨੂੰ ਇਕੱਠਿਆਂ ਦਿੱਤੀ ਜਾਵੇਗੀ। 1 ਜੁਲਾਈ ਤੋਂ 31 ਅਕਤੂਬਰ ਤੱਕ ਦੀ ਕਣਕ ਇਕੱਠਿਆਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਤਿੰਨ ਮਹਿਨਿਆਂ ਦਾ ਅਨਾਜ ( 5 ਕਿਲੋ ਪ੍ਰਤੀ ਲਾਭਪਾਤਰੀ) ਦਿੱਤਾ ਜਾਂਦਾ ਸੀ, ਜੋ ਹੁਣ ਚਾਰ ਮਹਿਨਿਆਂ ਦਾ ਮਿਲਿਆ ਕਰੇਗਾ।

ਇਹ ਵੀ ਪੜ੍ਹੋ –  ਪੰਜਾਬੀਆਂ ਲਈ ਮਾਣ ਵਾਲੀ ਗੱਲ, ਤਿੰਨ ਕੌਮੀ ਖੇਡਾਂ ਦੀ ਕਮਾਨ ਪੰਜਾਬ ਦੇ ਖਿਡਾਰਿਆਂ ਦੇ ਹੱਥ

 

Exit mobile version