The Khalas Tv Blog Punjab ਪੰਜਾਬ ਸਰਕਾਰ ਨੇ ਅੱਪਡੇਟ ਕੀਤੀ COVA ਐਪ
Punjab

ਪੰਜਾਬ ਸਰਕਾਰ ਨੇ ਅੱਪਡੇਟ ਕੀਤੀ COVA ਐਪ

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਣ ਲਈ ਸਰਕਾਰ ਵੱਲੋਂ ਦੱਸੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ ਹੁਣ ਲੋਕਾਂ ਨੂੰ ਆਪਣੇ ਫੋਨ ‘ਤੇ COVA ਐਪ ਨੂੰ ਅਪਡੇਟ ਕਰਨ ਲਈ ਵੀ ਕਿਹਾ ਗਿਆ ਹੈ, ਤਾਂ ਜੋ ਲੋਕ ਕੋਰੋਨਾ ਸਬੰਧੀ ਤਾਜ਼ਾ ਜਾਣਕਾਰੀ ਹਾਸਿਲ ਕਰਕੇ ਸੁਰੱਖਿਅਤ ਰਹਿ ਸਕਣ। ਮੁੱਖ ਮੰਤਰੀ ਕੈਪਟਨ ਨੇ ਲੋਕਾਂ ਨੂੰ ਆਪਣੇ ਟਵਿੱਟਰ ਅਕਾਊਂਟ ਤੋਂ COVA ਐਪ ‘ਚ ਸ਼ਾਮਲ ਕੀਤੀਆਂ ਗਈਆਂ ਨਵੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ।

ਇਸ ਐਪ ਵਿੱਚ ਜ਼ਿਲ੍ਹਾ ਪੱਧਰ ‘ਤੇ ਸਾਰੇ ਹਸਪਤਾਲਾਂ ਵਿੱਚ ਮੌਜੂਦ ਬੈੱਡਾਂ ਦੀ ਜਾਣਕਾਰੀ, ਟੈਸਟ ਕਰਵਾਏ ਜਾਣ ਬਾਰੇ ਅਤੇ ਪਲਾਜ਼ਮਾ ਦਾਨ ਲਈ ਸਵੈਇੱਛੁਕਤਾ ਬਾਰੇ ਵੀ ਨਵੀਆਂ ਵਿਸ਼ੇਸ਼ਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਕੋਰੋਨਾਵਾਇਰਸ ਤੋਂ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਹ ਮੋਬਾਇਲ ਫੋਨ ਐਪ ਤਿਆਰ ਕੀਤਾ ਗਿਆ ਸੀ, ਜਿਸ ਰਾਹੀਂ ਸਰਕਾਰ ਵੱਲੋਂ ਨਵੀਂ ਅਤੇ ਤਾਜਾ ਜਾਣਕਾਰੀ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ।

Exit mobile version