ਪੰਜਾਬ ਸਰਕਾਰ ਨੇ ਅੱਜ ਵੱਡੇ ਪੱਧਰ ਉਤੇ ਪੰਜਾਬ ਪੁਲਿਸ ਪ੍ਰਸ਼ਾਸਨ ਵਿੱਚ ਫੇਰ ਬਦਲ ਕੀਤਾ ਹੈ। ਅੱਜ ਪੁਲਿਸ ਪੰਜਾਬ ਪੁਲਿਸ ਨੇ 30 ਆਈਪੀਐਸ ਅਤੇ 3ਪੀਪੀਐਸ ਦੇ ਤਬਾਦਲੇ ਕੀਤੇ ਹਨ। ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਹੁਣ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਹੋਣਗੇ। ਹਰਪ੍ਰੀਤ ਸਿੱਧੂ ਦੇ ਡੈਪੂਟੇਸ਼ਨ ਤੋਂ ਬਾਅਦ ਡੀਜੀਪੀ ਕੁਲਦੀਪ ਸਿੰਘ ਐਸਟੀਐਫ ਪੰਜਾਬ ਦੇ ਨਵੇਂ ਮੁਖੀ ਹਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਨੌਨਿਹਾਲ ਸਿੰਘ ਨੂੰ ਇੱਕ ਹੋਰ ਐਡੀਸ਼ਨਲ ਆਈਜੀ ਪੀਏਪੀ ਜਲੰਧਰ ਦਾ ਚਾਰਜ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 33 ਹੋਰ ਅਧਿਕਾਰੀਆਂ ਨੇ ਵੀ ਆਪਣੇ ਮੌਜੂਦਾ ਅਹੁਦਿਆਂ ਤੋਂ ਤਬਾਦਲੇ ਕੀਤੇ ਹਨ।
ਪੰਜਾਬ ਪੁਲਿਸ ਵਿਚ ਅੱਜ ਹੋਏ ਵੱਡੇ ਰੱਦੋਬਦਲ ਵਿਚ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਨੂੰ ਨਵੇਂ ਪੁਲਿਸ ਕਮਿਸ਼ਨਰ ਮਿਲ ਗਏ ਹਨ।
ਜਸਕਰਨ ਸਿੰਘ ਅੰਮ੍ਰਿਤਸਰ ਦੇ ਨਵੇਂ ਕਮਿਸ਼ਨਰ ਆਫ ਪੁਲਿਸ ਨਿਯੁਕਤ ਕੀਤੇ ਗਏ ਹਨ। ਇਸੇ ਤਰੀਕੇ ਮਨਦੀਪ ਸਿੰਘ ਸਿੱਧੂ ਲੁਧਿਆਣਾ ਦੇ ਨਵੇਂ ਕਮਿਸ਼ਨਰ ਆਫ ਪੁਲਿਸ ਤੇ ਡਾ. ਐਸ ਭੂਪਤੀ ਜਲੰਧਰ ਦੇ ਨਵੇਂ ਕਮਿਸ਼ਨਰ ਆਫ ਪੁਲਿਸ ਨਿਯੁਕਤ ਕੀਤੇ ਗਏ ਹਨ।