ਬਿਊਰੋ ਰਿਪੋਰਟ (13 ਫਰਵਰੀ, 2026): ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ ਕੌਮਾਂਤਰੀ ਪੱਧਰ ’ਤੇ ਚਮਕਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਫੈਸਲਾ ਲਿਆ ਹੈ। ਪੰਜਾਬ ਵਿੱਚ ਹੁਣ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਤਰਜ਼ ’ਤੇ ‘ਪੰਜਾਬ ਕ੍ਰਿਕੇਟ ਲੀਗ’ (PCL) ਕਰਵਾਈ ਜਾਵੇਗੀ। ਮੁੱਖ ਮੰਤਰੀ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਇਸ ਲੀਗ ਨੂੰ ਮਨਜ਼ੂਰੀ ਦੇਣ ਦਾ ਐਲਾਨ ਕੀਤਾ ਹੈ।
ਖੇਤਰੀ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ
ਇਸ ਲੀਗ ਵਿੱਚ ਮਾਝਾ, ਦੋਆਬਾ ਅਤੇ ਮਾਲਵਾ ਵਰਗੀਆਂ ਖੇਤਰੀ ਟੀਮਾਂ ਦੇ ਨਾਲ-ਨਾਲ ਜ਼ਿਲ੍ਹਾ ਪੱਧਰੀ ਟੀਮਾਂ ਹਿੱਸਾ ਲੈਣਗੀਆਂ। ਸਰਕਾਰ ਦਾ ਉਦੇਸ਼ ‘ਬੈਟ ਓਵਰ ਡਰੱਗਜ਼’ (Bat Over Drugs) ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਦੇ ਮੈਦਾਨਾਂ ਨਾਲ ਜੋੜਨਾ ਹੈ।
BCCI ਅਤੇ PCA ਨਾਲ ਸਹਿਯੋਗ
ਪੰਜਾਬ ਸਰਕਾਰ ਇਸ ਲੀਗ ਦੇ ਸਫ਼ਲ ਆਯੋਜਨ ਲਈ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਨਾਲ ਰਾਬਤਾ ਕਾਇਮ ਕਰੇਗੀ। ਇਸ ਨਾਲ ਨਾ ਸਿਰਫ਼ ਪੰਜਾਬ ਦੀ ਪੁਰਾਣੀ ਖੇਡ ਵਿਰਾਸਤ ਬਹਾਲ ਹੋਵੇਗੀ, ਸਗੋਂ ਦੇਸ਼ ਨੂੰ ਨਵੇਂ ਅਤੇ ਪ੍ਰਤਿਭਾਸ਼ਾਲੀ ਕ੍ਰਿਕੇਟ ਖਿਡਾਰੀ ਵੀ ਮਿਲਣਗੇ।
ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ ਕੌਮਾਂਤਰੀ ਪੱਧਰ ‘ਤੇ ਲੈ ਕੇ ਜਾਣ ਲਈ ਅਸੀਂ ਵਿਸ਼ੇਸ਼ ਉਪਰਾਲੇ ਕਰ ਰਹੇ ਹਾਂ। ਜਿਸ ਦੇ ਚੱਲਦੇ ਪੰਜਾਬ ‘ਚ IPL ਦੀ ਤਰਜ਼ ‘ਤੇ ‘ਪੰਜਾਬ ਕ੍ਰਿਕਟ ਲੀਗ’ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤਾਂ ਜੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡ ਮੈਦਾਨਾਂ ਨਾਲ ਜੋੜਿਆ ਜਾ ਸਕੇ।
—-
पंजाब के युवाओं के हुनर को… pic.twitter.com/SYQCsk059r— Bhagwant Mann (@BhagwantMann) February 13, 2026

