‘ਦ ਖਾਲਸ ਬਿਊਰੋ:ਪੰਜਾਬ ‘ਤੇ ਦਿੱਲੀ ਸਰਕਾਰ ਨੇ ਕੀਤੇ ਨੋਲੇਜ ਸ਼ੇਅਰਿੰਗ ਐਗਰੀਮੈਂਟ ਸਮਝੋਤੇ ‘ਤੇ ਹਸਤਾਖਰ ਕੀਤੇ ਹਨ ,ਜਿਸ ਅਨੁਸਾਰ ਦਿੱਲੀ ਤੇ ਪੰਜਾਬ ਆਪਸ ਵਿੱਚ ਕਿਸੇ ਵੀ ਖੇਤਰ ਵਿੱਚ ਵਿਕਾਸ ਦੇ ਲਈ ਲੋੜੀਂਦੀ ਜਾਣਕਾਰੀ ਆਪਸ ਵਿੱਚ ਸਾਂਝੀ ਕਰਨਗੇ।ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਨੇ ਇਹ ਐਲਾਨ ਵੀ ਕੀਤਾ ਹੈ ਕਿ ਸ਼ੁਰੂਆਤ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ-ਇੱਕ ਮੁਹੱਲਾ ਕਲੀਨਿਕ ਤੇ ਸਕੂਲ ਬਣਾਏ ਜਾਣਗੇ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪਰੋਕਤ ਸਮਝੋਤੇ ਦਾ ਐਲਾਨ ਕੀਤਾ ਤੇ ਇਸ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਥੋਂ ਸਿਖ ਕੇ ਪੰਜਾਬ ਵਿੱਚ ਵੀ ਸਿਖਿਆ ਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਕੀਤਾ ਜਾਵੇਗਾ।ਪੰਚਾਇਤੀ ਜ਼ਮੀਨ ਦੀ ਵਰਤੋਂ ਖੇਡ ਮੈਦਾਨਾਂ ਲਈ ਕੀਤੀ ਜਾਵੇਗੀ । ਉਹਨਾਂ ਪੰਜਾਬ ਦੀਆਂ ਸਿਹਤ ਤੇ ਸਿਖਿਆ ਸੇਵਾਵਾਂ ਦੀਆਂ ਕਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਦੇ ਹਾਲਤ ਹੁਣ ਬਹੁਤ ਸੁਧਰ ਚੁੱਕੇ ਹਨ ਤੇ ਇਸੇ ਤਰਜ਼ ਤੇ ਹੁਣ ਪੰਜਾਬ ਦੇ ਸਕੂਲਾਂ ਨੂੰ ਵੀ ਵਧੀਆ ਬਣਾਇਆ ਜਾਵੇਗਾ।ਇਸ ਲਈ ਹੁਣ ਨੋਲੇਜ ਸ਼ੇਅਰਿੰਗ ਐਗਰੀਮੈਂਟ ਦਿੱਲੀ ਸਰਕਾਰ ਨਾਲ ਕੀਤਾ ਹੈ।ਜੋ ਸਾਨੂੰ ਚਾਹਿਦਾ ਹੈ ਉਹ ਅਸੀਂ ਦਿੱਲੀ ਤੋਂ ਸਿਖਾਂਗੇ ਤੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਦਿੱਲੀ ਵਾਲੇ ਸਾਡੇ ਤੋਂ ਖੇਤੀ ਸਿੱਖ ਸਕਦੇ ਹਨ ।
ਉਹਨਾਂ ਇਹ ਵੀ ਕਿਹਾ ਕਿ ਅਸੀਂ ਚੰਗੀਆਂ ਚੀਜਾਂ ਸਿੱਖਣ ਲਈ ਵਿਦੇਸ਼ਾਂ ਵਿੱਚ ਵੀ ਆਪਣੇ ਅਫ਼ਸਰ ਭੇਜ ਸਕਦੇ ਹਾਂ ।
ਉਹਨਾਂ ਇਹ ਵੀ ਕਿ ਅਸੀਂ ਪੰਜਾਬ ਨੂੰ ਮੁੱੜ ਰੰਗਲਾ ਪੰਜਾਬ ਹੀ ਬਣਾਉਣਾ ਹੈ ,ਲੰਡਨ ਜਾ ਕੈਲੈਫ਼ੋਰਨੀਆ ਨੀ ।ਪੰਜਾਬ ਦੇ ਮੁੱਖ ਮੰਤਰੀ ਵਜੋਂ ਇਹ ਐਗਰੀਮੈਂਟ ਕਰ ਕੇ ਮੈਂ ਖੁੱਸ਼ ਹਾਂ ।
ਸਵਾਲਾਂ ਦੇ ਜਵਾਬ ਦਿੰਦੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਤਰੀਕੇ ਨਾਲ ਅਸੀਂ ਆਪਸ ਵਿੱਚ ਸਿਖਾਂਗੇ ਤੇ ਸਾਨੂੰ ਪੂਰਾ ਯਕੀਨ ਹੈ ਕਿ ਅਸੀ ਕਾਮਯਾਬ ਵੀ ਹੋਵਾਂਗੇ ।ਉਹਮਾਂ ਦਾਅਵਾ ਕੀਤਾ ਕਿ 7 ਸਾਲਾਂ ਵਿੱਚ ਦਿੱਲੀ ਵਿੱਚ 12 ਲੱਖ ਨੋਕਰੀਆਂ ਪੈਦਾ ਕੀਤੀਆਂ ਗਈਆਂ ਹਨ ।
ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇੰਡਸਟਰੀ ਨੂੰ ਪੰਜਾਬ ਵਿੱਚ ਸੱਦਾ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ ਇੰਡਸਟਰੀ ਲਈ ਇੱਕ ਸੁਖਾਵਾਂ ਮਾਹੋਲ ਤਿਆਰ ਕੀਤਾ ਜਾ ਰਿਹਾ ਹੈ,ਮਾਫ਼ੀਆ ਰਾਜ ਖ਼ਤਮ ਕਰ ਕੇ ਬਜਟ ਵਧਾਵਾਂਗੇ।