Khetibadi Punjab

ਮਿੱਡ-ਡੇਅ ਮੀਲ ‘ਚ ਕੇਲੇ ਦੀ ਥਾਂ ਕਿੰਨੂ ਦੇਵੇ ਸਰਕਾਰ, ਕਿਸਾਨਾਂ ਦੇ ਨਾਲ ਪੰਜਾਬ ਨੂੰ ਹੋਵੇਗਾ ਫਾਇਦਾ : ਰਾਜੇਵਾਲ

Punjab news, kinnu, banana, mid-day meal, punjab

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ ) ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਸਕੂਲਾਂ ਵਿੱਚ ਮਿੱਡ-ਡੇਅ ਮੀਲ (Midday Meal) ਵਿਦਿਆਰਥੀਆਂ ਨੂੰ ਕੇਲੇ ਦੀ ਥਾਂ ਕਿੰਨੂ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪੰਜਾਬ ਦੇ ਆਰਥਿਕਤਾ ਦੇ ਨਾਲ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ।

ਬੀਕੇਯੂ ਪ੍ਰਧਾਨ ਰਾਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਿੱਡ-ਡੇਅ ਮੀਲ ਵਿੱਚ ਵਿਦਿਆਰਥੀਆਂ ਨੂੰ ਫਲ਼ ਦੇਣ ਦਾ ਸ਼ਲਾਘਾਯੋਗ ਕਦਮ ਹੈ, ਪਰ ਜੇਕਰ ਸਰਕਾਰ ਵਿਦਿਆਰਥੀਆਂ ਨੂੰ ਕੇਲੇ ਦੀ ਥਾਂ ਕਿੰਨੂ ਦੇਵੇ ਤਾਂ ਜ਼ਿਆਦਾ ਚੰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿੰਨੂ ਦੀ ਕਾਸ਼ਤ ਪੰਜਾਬ ਵਿਚ ਵੱਡੇ ਪੈਮਾਨੇ ਤੇ ਹੁੰਦੀ ਹੈ ਅਤੇ ਇਹ ਇੱਕ ਬਹੁਤ ਪੌਸ਼ਟਿਕ ਫਲ਼ ਵੀ ਹੈ। ਇਸ ਵਿੱਚ ਵਿਟਾਮਿਨ ਸੀ ਅਤੇ ਹੋਰ ਜ਼ਰੂਰੀ ਤੱਤ ਪਾਏ ਜਾਂਦੇ ਹਨ। ਇਹ ਸਰਦੀਆਂ ਦੇ ਮੌਸਮ ਵਿੱਚ ਬੱਚਿਆਂ ਲਈ ਇੱਕ ਚੰਗਾ ਸਿਹਤਮੰਦ ਫਲ਼ ਹੈ।

ਕਿਸਾਨ ਆਗੂ ਨੇ ਕਿਹਾ ਇਸ ਨਾਲ ਇੱਕ ਤਾਂ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਦੇ ਕਿੰਨੂ ਦਾ ਬੁਰਾ ਹਾਲ ਨਹੀਂ ਹੋਵੇਗਾ। ਦੂਜਾ ਇਹ ਪੰਜਾਬ ਦਾ ਫਲ ਹੈ ਅਤੇ ਇਸ ਦੀ ਖ਼ਰੀਦ ਨਾਲ ਪੰਜਾਬ ਦੀ ਆਰਥਿਕਤਾ ਨੂੰ ਫ਼ਾਇਦਾ ਹੋਵੇਗਾ। ਸਰਕਾਰ ਪੰਜ ਰੁਪਏ ਕੇਲੇ ਦੀ ਥਾਂ ਉੱਤੇ ਪੰਜ ਰੁਪਏ ਦਾ ਕਿੰਨੂ ਖ਼ਰੀਦੇਗੀ ਤਾਂ ਪੰਜਾਬ ਦੇ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ।