The Khalas Tv Blog Punjab ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਦੇ ਸਮਾਗਮਾਂ ਲਈ ਸੂਚੀ ਜਾਰੀ, ਰਾਜਪਾਲ ਇਸ ਜ਼ਿਲ੍ਹੇ ‘ਚ ਲਹਿਰਾਉਣਗੇ ਤਿੰਰੰਗਾ
Punjab

ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਦੇ ਸਮਾਗਮਾਂ ਲਈ ਸੂਚੀ ਜਾਰੀ, ਰਾਜਪਾਲ ਇਸ ਜ਼ਿਲ੍ਹੇ ‘ਚ ਲਹਿਰਾਉਣਗੇ ਤਿੰਰੰਗਾ

ਬਿਉਰੋ ਰਿਪੋਰਟ – ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ 2025 ‘ਤੇ ਪੰਜਾਬ ਭਰ ਵਿੱਚ ਹੋਣ ਵਾਲੇ ਸਮਾਗਮਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਸਭ ਤੋਂ ਵੱਡਾ ਪ੍ਰੋਗਰਾਮ ਲੁਧਿਆਣਾ ਅਤੇ ਫਰੀਦਕੋਟ ਵਿੱਚ ਹੋਵੇਗਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਲੁਧਿਆਣਾ ਵਿੱਚ ਝੰਡਾ ਲਹਿਰਾਉਣਗੇ ਅਤੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਫਰੀਦਕੋਟ ਵਿੱਚ ਝੰਡਾ ਲਹਿਰਾਉਣਗੇ।ਇਸ ਤੋਂ ਇਲਾਵਾ, ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਜਲੰਧਰ, ਸਪੀਕਰ ਕੁਲਤਾਰ ਸਿੰਘ ਸੰਧਵਾਂ ਮੋਹਾਲੀ, ਡਿਪਟੀ ਸਪੀਕਰ ਜੈ ਕਿਸ਼ਨ ਰੂਪਨਗਰ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸੰਗਰੂਰ, ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਬਰਨਾਲਾ, ਪ੍ਰਵਾਸੀ ਭਾਰਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਗੁਰਦਾਸਪੁਰ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੋਗਾ, ਮੰਤਰੀ ਹਰਦੀਪ ਸਿੰਘ ਮੁੰਡੀਆ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਵਿੱਚ ਮੰਤਰੀ ਲਾਲ ਚੰਦ, ਫਾਜ਼ਿਲਕਾ ਵਿੱਚ ਮੰਤਰੀ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਵਿੱਚ ਮੰਤਰੀ ਹਰਜੋਤ ਸਿੰਘ ਬੈਂਸ, ਫਿਰੋਜ਼ਪੁਰ ਵਿੱਚ ਮੰਤਰੀ ਹਰਭਜਨ ਸਿੰਘ, ਪਟਿਆਲਾ ਵਿੱਚ ਮੰਤਰੀ ਬਰਿੰਦਰ ਕੁਮਾਰ ਗੋਇਲ, ਅੰਮ੍ਰਿਤਸਰ ਵਿੱਚ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ, ਮਲੇਰਕੋਟਲਾ ਵਿੱਚ ਮੰਤਰੀ ਰਵਜੋਤ ਸਿੰਘ, ਤਰਨਤਾਰਨ ਵਿੱਚ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਮੰਤਰੀ ਮਹਿੰਦਰ ਭਗਤ ਖੁੱਡੀਆਂ ਅਤੇ ਨਵਾਂਸ਼ਹਿਰ ਵਿੱਚ ਝੰਡਾ ਲਹਿਰਾਉਣਗੇ।

ਇਹ ਵੀ ਪੜ੍ਹੋ – ਬਾਗੀਆਂ ‘ਤੇ ਵਰ੍ਹੇ ਸੁਖਬੀਰ ਬਾਦਲ, ਸਭ ਨੂੰ ਸੁਣਾ ਦਿੱਤੀਆਂ-ਦਿੱਤੀਆਂ ਖਰੀਆਂ-ਖਰੀਆਂ

 

Exit mobile version