‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ (Balkaur Singh) ਲਗਾਤਾਰ ਆਪਣੇ ਪੁੱਤਰ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਅੱਜ ਲਾਈਵ ਆ ਸਰਕਾਰ ਕੋਲੋਂ ਕਈ ਸਵਾਲ ਪੁੱਛੇ ਹਨ। ਇਸ ਦੌਰਾਨ ਉਨ੍ਹਾਂ ਸਰਕਾਰ ਤੋਂ ਇਨਸਾਫ਼ ਮੰਗਦੇ ਕਿਹਾ ਸਾਡੇ ਕੋਲੋ ਜਿਹੜਾ ਟੈਕਸ ਲੈਂਦੇ ਉਹ ਹੀ ਗੈਂਗਸਟਰਾਂ ਤੇ ਇਨਾਮ ਰੱਖਕੇ ਉਨ੍ਹਾਂ ਨੂੰ ਫੜਿਆ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਨੇ ਪੰਜਾਬ ਦੀ ਜਵਾਨੀ ਗੈਂਗਸਟਰਾਂ ਦੇ ਹਵਾਲੇ ਕੀਤੀ ਹੋਈ ਹੈ।
ਬਲਕੌਰ ਸਿੰਘ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਫੜਨ ਦੇ ਲਈ ਸਰਕਾਰ ਨੂੰ ਦੋ ਕਰੋੜ ਦਾ ਇਨਾਮ ਰੱਖਣ ਦੀ ਮੰਗ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਦੋ ਕਰੋੜ ਦੀ ਰਕਮ ਮੈਂ ਆਪਣੀ ਜੇਬ ਵਿੱਚੋਂ ਦੇਵਾਂਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਪੈਸਾ ਨਹੀਂ ਹੈ ਤਾਂ ਮੈਂ ਆਪਣੀ ਜ਼ਮੀਨ ਵੇਚ ਕੇ 2 ਕਰੋੜ ਰੁਪਏ ਆਪਣੀ ਜੇਬ੍ਹ ਵਿਚੋਂ ਦਿਆਂਗਾ।
ਇਸ ਤੋਂ ਅੱਗੇ ਸਰਕਾਰਾਂ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ। ਲਾਰੈਂਸ ਵਰਗੀਆਂ ਨੂੰ ਮਾਰਨਾ ਕੋਈ ਵੱਡੀ ਗੱਲ ਨਹੀਂ ਹੈ । ਤੁਸੀ ਸਾਡਾ ਪੰਜਾਬ, ਸਾਡੀ ਜਵਾਨੀ ਗੈਂਗਸਟਰਾਂ ਦੇ ਹਵਾਲੇ ਕਰ ਰੱਖੀ ਹੈ ।
ਉਨ੍ਹਾਂ ਨੇ ਕਿਹਾ ਕਿ ਮੈਂ ਸਮੇਂ ਦੀਆਂ ਸਰਕਾਰਾਂ ਨੂੰ ਲੋਕਾਂ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਸਿੱਧੂ 2 ਕਰੋੜ ਰੁਪਇਆ ਸਾਲ ਦਾ ਟੈਕਸ ਭਰਦਾ, ਉਹ ਚਲਾ ਗਿਆ ਪਰ ਉਹ ਹੁਣ ਵੀ ਟੈਕਸ ਭਰਦਾ ਹੈ। ਅਸੀ ਪਹਿਲੇ ਦੋ ਸਾਲ ਗਾਲੇ ਕਿਉਂਕਿ ਸਾਡਾ ਬੈਂਕ ਵਿੱਚ ਖਾਤਾ ਨਹੀਂ ਸੀ। ਅਸੀ ਦੋਸਤਾਂ ਦੇ ਸਹਾਰੇ ‘ਤੇ ਚੱਲੇ ਜਿਨ੍ਹਾਂ ਨੇ ਸਾਨੂੰ ਰੱਜ ਕੇ ਠੱਗਿਆ । ਅਸੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਕਮਾਇਆ। ਅਸੀ ਇਸ ਲਾਈਨ ਵਿੱਚੋਂ ਕੋਈ ਮੋਟੀ ਕਮਾਈ ਨਹੀਂ ਕੀਤੀ।
ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਪੰਜਾਬ ਨੂੰ ਅਤੇ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲਾ ਇੰਨਸਾਨ ਸੀ ਇਸ ਕਰਕੇ ਉਸਨੇ uk ਦੀ ਪੀਆਰ ਛੱਡ ਕੇ ਪੰਜਾਬ ਵੱਸਣ ਵਿੱਚ ਦਿਲਚਸਪੀ ਦਿਖਾਈ। ਉਨ੍ਹਾਂ ਨੇ ਕਿਹਾ ਕਿ ਮੇਰੇ ਪੁੱਤ ਨੂੰ ਘਿਨੌਣੀ ਮੌਤ ਕਿਉਂ ਦਿੱਤੀ ਗਈ। ਬਲਕੌਰ ਸਿੰਘ ਨੇ ਕਿਹਾ ਕਿ ਮਾਸਟਰਮਾਈਂਡ ‘ਤੇ ਕਾਰਵਾਈ ਹੋਵੇ। ਜੇ ਸਿੱਧੂ ਨੂੰ ਇਨਸਾਫ਼ ਨਾ ਮਿਲਿਆ ਤਾਂ ਆਮ ਲੋਕ ਕੀ ਆਸ ਕਰਨਗੇ। ਸਾਨੂੰ ਤਾਂ ਇਹ ਵੀ ਨਹੀਂ ਪਤਾ ਸਿੱਧੂ ਨੂੰ ਕਿਉਂ ਮਾਰਿਆ।
ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿਚ ਸੁਰੱਖਿਆ ਨਾਮ ਦੀ ਕੋਈ ਵੀ ਚੀਜ਼ ਨਹੀਂ ਪੰਜਾਬ ਸਰਕਾਰ ਅਜੇ ਤਕ ਸਿੱਧੂ ਮੂਸੇਵਾਲਾ ਦੇ ਅਸਲ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਉਨ੍ਹਾਂ ਨੇ ਮਰਹੂਮ ਦੀਪ ਸਿੱਧੂ , ਕਬੱਡੀ ਸਨਦੀਰ ਨੰਗਲ ਅੰਬੀਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਫਰਵਰੀ ਤੋਂ ਲੈ ਕੇ ਹੁਣ ਤੱਕ ਅਸੀਂ ਤਿੰਨ ਦੀਪ ਗੁਆ ਚੁੱਕੇ ਹਾਂ ਕਿਉਂਕਿ ਕੁੱਝ ਲੋਕਾਂ ਤੋਂ ਇੰਨਾਂ ਤਿੰਨਾਂ ਦੀ ਤਰੱਕੀ ਅਤੇ ਲੋਕਾਂ ਵਿੱਚ ਉਨ੍ਹਾਂ ਦੀ ਵਧਦਾ ਹੋਇਆ ਕੱਦ ਜਰਿਆ ਨਹੀਂ ਸੀ ਜਾ ਰਿਹਾ।
ਉਨ੍ਹਾਂ ਨੇ ਸੁਰੱਖਿਆ ਨਾਮ ਦੀ ਕੋਈ ਚੀਜ਼ ਨਹੀਂ ਅਤੇ ਗੈਂਗਸਟਰ ਸ਼ਰੇਆਮ ਜੇਲ੍ਹਾਂ ਦੇ ਵਿੱਚੋਂ ਫ਼ਰਾਰ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਬੇਟੇ ਨੂੰ ਇਨਸਾਫ਼ ਦਿਵਾਉਣ ਦੇ ਲਈ ਬੇਸ਼ੱਕ ਉਨ੍ਹਾਂ ਨੂੰ ਆਪਣੀ ਜਾਨ ਹੀ ਕੁਰਬਾਨ ਕਿਉਂ ਨਾ ਕਰਨੀ ਪਵੇ ਪਰ ਆਪਣੇ ਬੇਟੇ ਨੂੰ ਇਨਸਾਫ਼ ਦਿਵਾਉਣ ਦੇ ਲਈ ਹਰ ਹੀਲਾ ਵਰਤਣਗੇ। ਦੱਸ ਦੇਈਏ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।