‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਰੋਨਾ ਸਥਿਤੀ ‘ਤੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਪੰਜਾਬ ਸਰਕਾਰ ਨੇ ਇੱਕ ਵਾਰ ਵੀ ਕਰੋਨਾ ਬਾਰੇ ਗੱਲ ਨਹੀਂ ਕੀਤੀ। ਕਿਸੇ ਮਰੀਜ਼ ਨੂੰ ਆਕਸੀਜਨ ਨਹੀਂ ਮਿਲ ਰਹੀ, ਮਰੀਜ਼ਾਂ ਨਾਲ ਹਸਪਤਾਲਾਂ ਵਿੱਚ ਡਕੈਤੀਆਂ ਵੱਜ ਰਹੀਆਂ ਹਨ ਪਰ ਪੰਜਾਬ ਸਰਕਾਰ ਦਾ ਇਨ੍ਹਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਹੈ। ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਕਰੋਨਾ ਕਰਕੇ ਹੋਈਆਂ 13 ਹਜ਼ਾਰ ਮੌਤਾਂ ਦਾ ਕੋਈ ਫਿਕਰ ਨਹੀਂ ਹੈ’।
ਮਜੀਠੀਆ ਨੇ ਕਿਹਾ ਕਿ ‘ਸਰਕਾਰ ਨੂੰ ਲੋਕਾਂ ਦੇ ਦੁੱਖ ਦਾ ਕੋਈ ਫਿਕਰ ਨਹੀਂ ਹੈ, ਉਨ੍ਹਾਂ ਨੂੰ ਸਿਰਫ ਆਪਣੀ ਕੁਰਸੀ ਨਾਲ ਹੀ ਪਿਆਰ ਹੈ ਕਿ ਕਿਸੇ ਨਾ ਕਿਸੇ ਤਰੀਕੇ ਉਨ੍ਹਾਂ ਨੂੰ ਕੁਰਸੀ ਮਿਲ ਜਾਵੇ। ਪਰ ਲੋਕਾਂ ਸਾਹਮਣੇ ਸਰਕਾਰ ਦੀ ਨਾਕਾਮਯਾਬੀ ਸਾਹਮਣੇ ਆ ਗਈ ਹੈ ਅਤੇ ਲੋਕ ਪੰਜਾਬ ਸਰਕਾਰ ਤੋਂ ਪ੍ਰੇਸ਼ਾਨ ਹੋ ਗਏ ਹਨ’।