The Khalas Tv Blog Punjab ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਕਰਵਾ ਰਹੀ ਹੈ ਇਹ 10 ਸਮਾਗਮ
Punjab

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਕਰਵਾ ਰਹੀ ਹੈ ਇਹ 10 ਸਮਾਗਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਆਪਸੀ ਪ੍ਰੇਮ, ਦਇਆ, ਧਾਰਮਿਕ ਸਹਿਣਸ਼ੀਲਤਾ ਅਤੇ ਲਾਸਾਨੀ ਕੁਰਬਾਨੀ ਦੀਆਂ ਸਦੀਵੀ ਸਿੱਖਿਆਵਾਂ ਦੇ ਪਸਾਰ ਹਿੱਤ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਹਰ ਮਹੀਨੇ ਵੱਖ-ਵੱਖ ਸਮਾਗਮ ਕਰਵਾ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਸਤੰਬਰ ਮਹੀਨੇ ਵਿੱਚ ਕਰਵਾਏ ਜਾ ਰਹੇ ਆਨਲਾਈਨ ਸਮਾਗਮਾਂ ਦੀ ਲਿਸਟ ਇੱਥੇ ਪੜ੍ਹੋ।

ਮਿਤੀ / ਸਮਾਂ                           –      ਆਨਲਾਈਨ ਸਮਾਗਮ / ਗਤੀਵਿਧੀ

1-09-2020 (ਸਵੇਰੇ 11 ਵਜੇ)         –     ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ                                                                   ਵੈਬੀਨਾਰ

2-09-2020 (ਸਵੇਰੇ 11 ਵਜੇ)         –     ਕਲਾਮ-ਏ-ਗੁਰੂ ਤੇਗ ਬਹਾਦਰ ਸਬੰਧੀ ਭਾਸ਼ਣ (ਉਰਦੂ / ਫ਼ਾਰਸੀ)

3-09-2020 (ਸਵੇਰੇ 11 ਤੋਂ             –     ਲੇਖ ਮੁਕਾਬਲਾ

ਦੁਪਹਿਰ 12 ਵਜੇ ਤੱਕ)

4-09-2020 (ਸਵੇਰੇ 11 ਤੋਂ             –    ਕਵਿਤਾ ਉਚਾਰਣ, ਸ਼ਬਦ ਗਾਇਣ, ਕੋਲਾਜ ਬਣਾਉਣਾ

ਦੁਪਹਿਰ 1 ਵਜੇ ਤੱਕ)

7-09-2020 (ਸ਼ਾਮ 5 ਵਜੇ)            –   ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਬੰਧੀ ਕਵੀ ਦਰਬਾਰ

9-09-2020 (ਦੁਪਹਿਰ 12            –   ਪ੍ਰਸ਼ਨੋਤਰੀ ਮੁਕਾਬਲਾ

ਵਜੇ)

14-09-2020 (ਸ਼ਾਮ 5 ਵਜੇ)         –  ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਸੰਦੇਸ਼ – ਵੈਬੀਨਾਰ

16-09-2020 (ਸਵੇਰੇ 11 ਵਜੇ)     –   ਸ਼ਬਦ ਗਾਇਨ

21-09-2020 (ਸ਼ਾਮ 5 ਵਜੇ)        –   ਚਿੱਤਰਕਾਰੀ ਵਰਕਸ਼ਾਪ

28-09-2020 (ਸ਼ਾਮ 5 ਵਜੇ)       –    ਨਾਟਕ (ਗੁਰੂ ਲਾਧੋ ਰੇ)

ਇਨ੍ਹਾਂ ਆਨਲਾਈਨ ਸਮਾਗਮਾਂ ਨੂੰ ਪ੍ਰਸਾਰਿਤ ਕਰਨ ‘ਤੇ ਵੱਖ-ਵੱਖ ਵਿਭਾਗ ਤੇ ਸੰਸਥਾਵਾਂ ਕੰਟਰੋਲ ਰੱਖਣਗੀਆਂ। ਇਨ੍ਹਾਂ ਸਮਾਗਮਾਂ ਦੇ ਯੂਟਿਊਬ, ਫੇਸਬੁੱਕ ਲਿੰਕ ਰਾਹੀਂ ਲੋਕਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਜੁੜਨ ਦਾ ਮੌਕਾ ਮਿਲੇਗਾ।

Exit mobile version