ਬਿਉਰੋ ਰਿਪੋਰਟ – ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਆਮ ਆਦਮੀ ਪਾਰਟੀ ਸਰਕਾਰ ਦਾ ਚੌਥਾ ਬਜਟ ਪੇਸ਼ ਕਰ ਰਹੇ ਹਨ। ਉਨ੍ਹਾਂ ਨੇ ‘ਬਦਲਦਾ ਪੰਜਾਬ’ ਦੇ ਵਿਸ਼ੇ ‘ਤੇ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਹ ਪਿਛਲੀ ਵਾਰ ਨਾਲੋਂ ਲਗਭਗ 15% ਵੱਧ ਹੈ। ਹਰਪਾਲ ਚੀਮਾ ਨੇ ਕਿਹਾ ਕਿ ਸਾਡੀ ਸਰਕਾਰ ਨੇ 817 ਭ੍ਰਿਸ਼ਟ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲੀ ਨਸ਼ੀਲੇ ਪਦਾਰਥਾਂ ਦੀ ਗਣਨਾ ਅਗਲੇ ਸਾਲ ਪੰਜਾਬ ਵਿੱਚ ਹੋਵੇਗੀ। ਸਰਕਾਰ ਨਸ਼ਾ ਛੁਡਾਊ ਮੁਹਿੰਮ ‘ਤੇ 150 ਕਰੋੜ ਰੁਪਏ ਖਰਚ ਕਰੇਗੀ।
ਨਸ਼ੇ ਦੀ ਰੋਕਥਾਮ ਲਈ ਵਿੱਤ ਮੰਤਰੀ ਦਾ ਐਲਾਨ
- ਐਂਟੀ ਡਰੋਨ ਸਿਸਟਮ ਵਿਕਸਿਤ ਕਰਨ ਲਈ ਬਜਟ ‘ਚ 110 ਕਰੋੜ ਦਾ ਉਪਬਧ
- ਅਗਲੇ ਸਾਲ ਹੋਵੇਗੀ ਨਸ਼ੇ ਨੂੰ ਲੈਕੇ ਜਨਗਣਨਾ, 150 ਕਰੋੜ ਖਰਚ ਦੀ ਤਜਵੀਜ਼
‘ਖੇਡਦਾ ਪੰਜਾਬ ਬਦਲਦਾ ਪੰਜਾਬ’ ਸਕੀਮ ਹੋਵੇਗੀ ਸ਼ੁਰੂ
- 3 ਹਜ਼ਾਰ ਇਨਡੋਰ ਸਟੇਡੀਅਮ ਬਣਾਏ ਜਾਣਗੇ
- ਇਨਡੋਰ ਜਿੰਮ ਵੀ ਬਣਾਏ ਜਾਣਗੇ
- ਸੈਂਟਰ ਆਫ਼ ਐਕਸੀਲੈਂਸ’ ਵਿੱਚ ਹੋਵੇਗਾ ਸੁਧਾਰ
- ਸਰਕਾਰ ਨੇ ਰੱਖਿਆ 979 ਕਰੋੜ ਦਾ ਬਜਟ
ਸਿਹਤ ਵਿਭਾਗ ਲਈ ਰੱਖਿਆ 5598 ਕਰੋੜ ਦਾ ਬਜਟ
- 10 ਲੱਖ ਰੁਪਏ ਦਾ ਬੀਮਾ ਕਵਰ ਹੋਵੇਗਾ
- ਫਰਿਸ਼ਤੇ ਸਕੀਮ ਲਈ 10 ਕਰੋੜ ਰੁਪਏ ਦਾ ਬਜਟ
- 65 ਹਜ਼ਾਰ ਪਰਿਵਾਰ ਹੋਣਗੇ ਸਿਹਤ ਬੀਮਾ ਯੋਜਨਾ ਤਹਿਤ ਕਵਰ
- ਸਾਰੇ ਪਰਿਵਾਰਾਂ ਨੂੰ ਮਿਲਣਗੇ ਸਿਹਤ ਕਾਰਡ
ਬਜਟ ’ਚ ‘ਰੰਗਲਾ ਪੰਜਾਬ ਵਿਕਾਸ’ ਲਈ ਰੱਖੇ 585 ਕਰੋੜ ਰੁਪਏ
- ਪੰਜਾਬ ਮੰਡੀ ਬੋਰਡ ਵੱਲੋਂ ਸੜਕਾਂ ਲਈ 2873 ਕਰੋੜ ਖਰਚੇ ਜਾਣਗੇ
- ਵਿਦੇਸ਼ਾਂ ਦੀ ਤਰਜ ‘ਤੇ ਬਣਨਗੀਆਂ ਸੜਕਾਂ
ਅਗਲੇ ਵਿੱਤੀ ਸਾਲ ਵੀ ਜਾਰੀ ਰਹੇਗੀ ਮੁਫ਼ਤ ਬਿਜਲੀ ਵਾਲੀ ਸਕੀਮ
- ਸਰਕਾਰ ਨੇ ਰੱਖਿਆ 7614 ਕਰੋੜ ਦਾ ਬਜਟ
ਉਦਯੋਗਿਕ ਖੇਤਰ ਲਈ 3426 ਕਰੋੜ ਦਾ ਬਜਟ
- ਜਲਦੀ ਹੀ ਲਿਆਂਦੀ ਜਾਵੇਗੀ ਨਵੀਂ ਉਦਯੋਗਿਕ ਨੀਤੀ
- ਉਦਯੋਗਾਂ ਨੂੰ ਵਿੱਤੀ ਸਹਾਇਤਾ ਲਈ 250 ਕਰੋੜ ਦਾ ਉਪਬੰਧ
- ਅੰਮ੍ਰਿਤਸਰ ਵਿਖੇ ਬਣੇਗਾ ਯੂਨਿਟੀ ਮਾਲ, 80 ਕਰੋੜ ਦਾ ਉਪਬੰਧ
- MSME ਲਈ ‘ਰਹਿਮ ਸਕੀਮ’ ਤਹਿਤ 120 ਕਰੋੜ ਦੇ ਪ੍ਰਾਜੈਕਟ ਹੋਣਗੇ ਲਾਗੂ
- ਬਿਜਲੀ ਸਬਸਿਡੀ ਵੀ ਵਿੱਚ ਹੀ ਹੋਵੇਗੀ ਸ਼ਾਮਿਲ
- ਮਹਿਲਾਵਾਂ ਲਈ ਮੁਫ਼ਤ ਬੱਸ ਸਕੀਮ ਰਹੇਗੀ ਜਾਰੀ
450 ਕਰੋੜ ਰੁਪਏ ਦਾ ਪ੍ਰਬੰਧ
ਘਰ ਬੈਠਿਆਂ ਸਰਕਾਰੀ ਸੇਵਾਵਾਂ ₹50 ‘ਚ ਉਪਲਬਧ ਹੋਣਗੀਆਂ
- ਡੋਰ ਸਟੈਪ ਡਿਲੀਵਰੀ ਦੀ ਕੁੱਲ ਫੀਸ 120 ਰੁਪਏ
- ਲੋਕਾਂ ਨੂੰ ਦੇਣੇ ਪੈਣਗੇ ਸਿਰਫ 50 ਰੁਪਏ
- ਬਾਕੀ 70 ਰੁਪਏ ਪੰਜਾਬ ਸਰਕਾਰ ਦੇਵੇਗੀ
ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਲੋਕਾਂ ਲਈ ਵੱਡਾ ਐਲਾਨ
- 31/03/2020 ਤੱਕ SC ਕਾਰਪੋਰੇਸ਼ਨ ਰਾਹੀਂ ਲਏ ਸਾਰੇ ਕਰਜ਼ੇ ਹੋਣਗੇ ਮੁਆਫ
- 5 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਿਲੇਗਾ ਲਾਭ
ਖੇਤੀ ਖੇਤਰ ਵਿੱਚ ਬਿਜਲੀ ਸਬਸਿਡੀ ਦਾ ਕੀਤਾ ਪ੍ਰਬੰਧ
- ਬਜਟ ਵਿੱਚ ਰਾਖਵੇਂ ਰੱਖੇ ਗਏ 9,992 ਕਰੋੜ
- ਪਸ਼ੂਆਂ ਦੀਆਂ ਸਿਹਤ ਸਹੂਲਤਾਂ ਲਈ ਪਾਇਲਟ ਪ੍ਰੋਜੈਕਟ ਜ਼ਿਲ੍ਹੇ ਚੁਣੇ ਗਏ
- ਰੱਖਿਆ ਗਿਆ 704 ਕਰੋੜ ਦਾ ਬਜਟ
ਸਿੱਖਿਆ ਪ੍ਰਣਾਲੀ ਲਈ 17,925 ਕਰੋੜ ਰੁਪਏ ਦਾ ਰੱਖਿਆ ਬਜਟ
- ਸਿੱਖਿਆ ਦੇ ਖੇਤਰ ‘ਚ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਹੁਸ਼ਿਆਰਪੁਰ ਨੂੰ ਮਿਲਿਆ ਪੁਰਸਕਾਰ
- ਪ੍ਰੀ-ਪ੍ਰਾਇਮਰੀ ਤੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਮੈਗਾ ਪੇਟੀਐਮ ਕਰਵਾਈ
- ਮੈਗਾ ਪੇਟੀਐਮ ‘ਚ 21 ਲੱਖ ਮਾਪਿਆਂ ਨੇ ਲਿਆ ਹਿੱਸਾ
ਨਵੀਆਂ ITI,s ਬਣਾਈਆਂ ਜਾਣਗੀਆਂ
- ਨਵੀਆਂ ITI,s ਲਈ ਬਜਟ 2025-26 ਲਈ 33 ਕਰੋੜ ਦਾ ਰੱਖਿਆ ਬਜਟ
ਮੈਡੀਕਲ ਸੈਕਟਰ ਲਈ 1,336 ਕਰੋੜ ਦਾ ਬਜਟ
- ਇਹ ਬਜਟ ਪਿਛਲੇ ਸਾਲ ਨਾਲੋਂ 27 ਪ੍ਰਤੀਸ਼ਤ ਵੱਧ
- ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 1650 ਕਰੋੜ ਰੁਪਏ ਦਾ ਬਜਟ
ਰੁਜ਼ਗਾਰ ਅਤੇ ਸਿਖਲਾਈ ਲਈ 1469 ਪਲੇਸਮੈਂਟ ਕੈਂਪ ਲਗਾਏ
- 51,651 ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ
ਰਾਮ ਤੀਰਥ ਵਿਖੇ 100 ਕਰੋੜ ਨਾਲ ਭਗਵਾਨ ਰਾਮ ਤੀਰਥ ਪੈਨੋਰਮਾ ਕੀਤਾ ਸਥਾਪਤ
- ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਣਗੇ ਯਾਦਗਾਰੀ ਸਮਾਗਮ
- ਆਨੰਦਪੁਰ ਸਾਹਿਬ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ
- ਨੰਗਲ ਨੂੰ ਇੱਕ ਸੈਲਾਨੀ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ
- ਨੰਗਲ ਲਈ 10 ਕਰੋੜ ਰੁਪਏ ਦਾ ਬਜਟ ਰੱਖਿਆ
ਸੜਕ ਸੁਰੱਖਿਆ ਫੋਰਸ ਨਾਲ ਸੜਕ ਹਾਦਸਿਆਂ ‘ਚ 48 ਫੀਸਦੀ ਦੀ ਆਈ ਕਮੀ
- ਜੇਲ੍ਹਾਂ ਵਿਚ ਲੱਗਣਗੇ ਏਆਈ ਕੈਮਰੇ
- ਜੇਲ੍ਹ ਵਿਭਾਗ ਲਈ 11,560 ਕਰੋੜ ਰੁਪਏ ਦਾ ਬਜਟ
ਜਲ ਸਪਲਾਈ ਅਤੇ ਸੈਨੀਟੇਸ਼ਨ ਲਈ 1614 ਕਰੋੜ ਰੁਪਏ ਦਾ ਬਜਟ
- 176 ਪਿੰਡਾਂ ਵਿੱਚ ਪਾਈਪਾਂ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ
- ਰਾਵੀ ਦਰਿਆ ‘ਤੇ ਸ਼ਾਹਪੁਰ ਕੰਢੀ ਡੈਮ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ
- ਰੂਪਨਗਰ, ਐਸ.ਬੀ.ਐਸ. ਨਗਰ, ਮੋਹਾਲੀ ਅਤੇ ਪਠਾਨਕੋਟ ‘ਚ ਟਿਊਬਵੈੱਲ ਲਗਾਏ ਜਾਣ
ਆਬਕਾਰੀ ਵਿਭਾਗ ਦੇ ਮਾਲੀਏ ‘ਚ 63 ਪ੍ਰਤੀਸ਼ਤ ਦਾ ਹੋਇਆ ਵਾਧਾ
- ਆਬਕਾਰੀ ਵਿਭਾਗ ਨੂੰ 10,350 ਕਰੋੜ ਦੀ ਹੋਈ ਕਮਾਈ
- ਅਗਲੇ ਸਾਲ ਲਈ 11200 ਕਰੋੜ ਰੁਪਏ ਦਾ ਰੱਖਿਆ ਟੀਚਾ
ਇਹ ਵੀ ਪੜ੍ਹੋ – ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਦੇ ਘਰ ਫਿਰ ਹੋਈ ਛਾਪੇਮਾਰੀ