‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ AG ਦਫਤਰ ਵਿੱਚ 23 ਅਹੁਦੇ ਖਤਮ ਕਰ ਦਿੱਤੇ ਹਨ। ਐਡਵੋਕੇਟ ਜਨਰਲ ਅਤੁਲ ਨੰਦਾ ਨੇ ਇਸ ‘ਤੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਬਾਕਾਇਦਾ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਚਿੱਠੀ ਲਿਖ ਕੇ ਇਤਰਾਜ਼ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਵਿਨੀ ਮਹਾਜਨ ਨੂੰ ਇਸ ਮਾਮਲੇ ਵਿੱਚ ਦਖਲ-ਅੰਦਾਜ਼ੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਵਿਭਾਗ ਨੇ ਬਿਨਾਂ ਸੋਚਿਆ ਅਹੁਦੇ ਖਤਮ ਕਰ ਦਿੱਤੇ। ਮੇਰੇ ਨਾਲ ਚਰਚਾ ਤਾਂ ਦੂਰ, ਮੈਨੂੰ ਇਸ ਬਾਰੇ ਦੱਸਿਆ ਵੀ ਨਹੀਂ ਗਿਆ।
ਪੰਜਾਬ ਸਰਕਾਰ ਨੇ AG ਦਫਤਰ ‘ਚ ਖਤਮ ਕੀਤੇ ਇੰਨੇ ਅਹੁਦੇ
