Punjab

ਪੰਜਾਬ ਸਰਕਾਰ ਵੱਲੋਂ ਪ੍ਰਾਈਮਰੀ ਸਕੂਲ ਖੋਲਣ ਦੀ ਇਜਾਜ਼ਤ

‘ਦ ਖ਼ਾਲਸ ਬਿਊਰੋ :ਪੰਜਾਬ ਸਰਕਾਰ ਨੇ ਛੋਟੀਆਂ ਕਲਾਸਾਂ ਤੋਂ ਲੈ ਕੇ ਛੇਵੀਂ ਤੱਕ ਦੇ ਬੱਚਿਆਂ ਲਈ ਸਕੂਲ ਖੋਲਣ ਦੀ ਇਜਾਜ਼ਤ ਦੇ ਦਿਤੀ ਹੈ, ਜੋ ਕਿ ਸਰਕਾਰੀ ਸਕੂਲਾਂ ਵਿਚ ਪੜਦੇ ਛੋਟੇ ਬੱਚਿਆਂ ਦੇ ਮਾਪਿਆਂ ਲਈ ਇੱਕ ਵਡੀ ਖੁਸ਼ਖਬਰੀ ਹੈ । ਕਿਉਂਕਿ ਕਰੋਨਾ ਕਰਕੇ ਪਿਛਲੇ ਕਾਫੀ ਸਮੇਂ ਤੋਂ ਸਕੂਲ ਬੰਦ ਰਹੇ ਸੀ । ਹਾਲਾਤ ਸੁਧਰਨ ਤੇ ਸਰਕਾਰ ਨੇ ਹੋਲੀ-ਹੋਲੀ ਬਾਕਿ ਪਾਬੰਦੀਆਂ ਤਾਂ ਚੁੱਕ ਦਿਤੀਆਂ ਪਰ ਸਕੂਲ ਬੰਦ ਰਹੇ ਸੀ ।
ਕਰੋਨਾ ਦੀ ਦੂਜੀ ਲਹਿਰ ਦੇ ਬਾਅਦ ਭਾਵੇਂ ਵੱਡੇ ਬੱਚਿਆਂ ਦੇ ਸਕੂਲ ਤਾਂ ਖੋਲੇ ਗਏ ਸੀ ਪਰ ਪਰ ਤੀਜੀ ਲਹਿਰ ਦੀ ਆਮਦ ਨੇ ਫੇਰ ਤੋਂ ਸਾਰੇ ਸਕੂਲਾਂ ਨੂੰ ਜਿੰਦਰੇ ਲਗਵਾ ਦਿਤੇ ਸੀ।ਉਦੋਂ ਤੋਂ ਹੁਣ ਤੱਕ ਸਕੂਲ ਬੰਦ ਪਏ ਸਨ। ਜਿਸ ਕਾਰਣ ਕਿਸਾਨ ਯੂਨੀਅਨਾਂ,ਬੱਚਿਆਂ ਦੇ ਮਾਪਿਆਂ ਤੇ ਸਕੂਲੀ ਸਟਾਫ ਸਣੇ ਆਮ ਜਨਤਾ ,ਬੰਦ ਪਏ ਸਕੂਲ ਖੁਲਵਾਉਣ ਲਈ ਸੜਕਾਂ ਤੇ ਆ ਗਏ ਸੀ ਕਿਉਂਕਿ ਸਰਕਾਰ ਨੇ ਠੇਕੇ,ਸਿਨਮੇ ਤਾਂ ਖੋਲ ਦਿਤੇ ਸੀ ਪਰ ਸਕੂਲਾਂ ਬਾਰੇ ਗੱਲ ਕਰਨ ਤੋਂ ਹਾਲੇ ਵੀ ਭੱਜ ਰਹੀ ਸੀ।
ਜਿਸ ਤੋਂ ਮਗਰੋਂ ਸਰਕਾਰ ਨੇ ਸਿਰਫ ਵੱਡੀਆਂ ਕਲਾਸਾਂ ਦੇ ਸਕੂਲ ਖੋਲਣ ਦੀ ਇਜਾਜ਼ਤ ਦਿਤੀ ਸੀ ਤੇ ਕੁਝ ਸ਼ਰਤਾਂ ਵੀ ਰਖੀਆਂ ਸੀ ਕਿ
15 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੀ ਵੈਕਸੀਨ ਦੀ ਘਟੋ-ਘੱਟ ਇੱਕ ਖੁਰਾਕ ਜ਼ਰੂਰੀ ਕਰ ਦਿਤੀ ਗਈ ਸੀ ਤੇ ਉਚਿਤ ਦੂਰੀ ਬਣਾਏ ਰੱਖਣ ਦੇ ਨਾਲ-ਨਾਲ ਮਾਸਕ ਵੀ ਜਰੂਰੀ ਕਰ ਦਿਤਾ ਗਿਆ ਸੀ।
ਪਰ ਛੋਟੀਆਂ ਜਮਾਤਾਂ ਨੂੰ ਖੋਲਣ ਲਈ ਸੰਘਰਸ਼ ਹਾਲੇ ਵੀ ਜਾਰੀ ਸੀ ।
ਆਖਰ ਕਾਰ ਸਰਕਾਰ ਨੇ ਲੋਕਾਂ ਦੇ ਰੋਹ ਅਗੇ ਝੁੱਕਦਿਆਂ ਸਰਕਾਰ ਨੇ ਹੁਣ ਛੋਟੇ ਬੱਚਿਆਂ ਦੇ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ ਹੈ। ਪਰ ਇਸ ਵਿੱਚ ਵੀ ਕੁਝ ਸ਼ਰਤਾਂ ਰਖੀਆਂ ਗਈਆਂ ਹਨ ਕਿ ਸਕੂਲ ਆਉਣਾ ਜਾ ਨਾ ਆਉਣਾ ਤੇ ਆਨਲਾਈਨ ਕਲਾਸ ਲਗਾਉਣੀ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਤੇ ਨਿਰਭਰ ਹੈ।