The Khalas Tv Blog Punjab ਪੰਜਾਬ ਵਿੱਚ ਸਕੂਲਾਂ ਦਾ ਸਮਾਂ ਬਦਲਿਆ, ਕੱਲ ਤੋਂ ਇਸ ਟਾਈਮ ਤੋਂ ਖੁਲ੍ਹਣਗੇ…
Punjab

ਪੰਜਾਬ ਵਿੱਚ ਸਕੂਲਾਂ ਦਾ ਸਮਾਂ ਬਦਲਿਆ, ਕੱਲ ਤੋਂ ਇਸ ਟਾਈਮ ਤੋਂ ਖੁਲ੍ਹਣਗੇ…

ਪੰਜਾਬ ਵਿੱਚ ਸਕੂਲਾਂ ਦਾ ਸਮਾਂ ਬਦਲਿਆ, ਕੱਲ ਤੋਂ ਇਸ ਟਾਈਮ ਤੋਂ ਖੁਲ੍ਹਣਗੇ...

ਚੰਡੀਗੜ੍ਹ : ਪੰਜਾਬ ਵਿੱਚ ਵਿਦਿਆਕ ਅਦਾਰਿਆਂ ਦਾ ਸਮਾਂ ( new school timings) ਬਦਲ ਗਿਆ ਹੈ। ਹੁਣ ਇਹ ਅਦਾਰੇ ਸਵੇਰੇ ਦਸ ਵਜੇ ਖੁਲ੍ਹਣਗੇ ਜਦਕਿ ਪ੍ਰਾਇਮਰੀ ਸਕੂਲ 3 ਵਜੇ ਤੇ ਮਿਡਲ,ਹਾਈ ਤੇ ਸੀਨੀਅਰ ਸੈਕੰਡਰੀ ਸਕੂਲ 04:00 ਵਜੇ ਬੰਦ ਹੋਣਗੇ। ਇਸ ਸਬੰਧੀ ਮੁਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਬਾਅਦ ਵਿੱਚ ਸਿੱਖਿਆ ਵਿਭਾਗ ਵਲੋਂ ਵੀ ਇਸ ਸਬੰਧ ਵਿੱਚ ਹੁਕਮ ਜਾਰੀ ਕੀਤੇ ਗਏ ਹਨ।

ਮੁੱਖ ਮੰਤਰੀ ਮਾਨ (Bhagwant Singh Mann ) ਨੇ ਟਵੀਟ ਕੀਤਾ ਹੈ ਕਿ ਸੂਬੇ ‘ਚ ਪੈ ਰਹੀ ਸੰਘਣੀ ਧੁੰਦ ਕਾਰਨ ਸਕੂਲੀ ਵਿਦਿਆਰਥੀਆਂ-ਅਧਿਆਪਕਾਂ ਦੀ ਸਿਹਤ ਤੇ ਜਾਨੀ ਸੁਰੱਖਿਆ ਦੇ ਮੱਦੇਨਜ਼ਰ ਕੱਲ ਮਿਤੀ 21-12-2022 ਤੋਂ 21-01-2023 ਤੱਕ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਕੀਤਾ ਜਾਂਦਾ ਹੈ।

ਅਸਲ ਵਿੱਚ ਸੰਘਣ ਧੁੰਦ ਕਾਰਨ ਵਾਪਰ ਰਹੇ ਹਾਦਸਿਆਂ ਤੋਂ ਬਚਾਅ ਲਈ ਸਮਾਂ ਤਬਦੀਲੀ ਕੀਤੀ ਹੈ। ਇਸ ਦੇ ਨਾਲ ਮੌਸਮ ਵਿਭਾਗ ਨੇ ਵੀ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਚੇਤਾਵਨੀ ਦਿੱਤੀ ਹੋਈ ਹੈ।

ਦੱਸ ਦੇਈਏ ਕਿ ਪੰਜਾਬ ‘ਚ ਦੋ ਦਿਨ ਤੋਂ ਪੈ ਰਹੀ ਧੁੰਦ ਕਾਰਨ ਸੜਕ ਹਾਦਸੇ ਵੱਧ ਗਏ ਹਨ। ਅੱਜ ਸਵੇਰੇ ਸਾਦਿਕ ਨੇੜੇ ਫਰੀਦਕੋਟ ਰੋਡ ‘ਤੇ ਧੁੰਦ ਕਾਰਨ ਇਕ ਸਕੂਲ ਵੈਨ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਸਕੂਲ ਵੈਨ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਵੈਨ ‘ਚ ਲਗਭਗ 25 ਬੱਚੇ ਸਵਾਰ ਸਨ।

ਦੂਜੇ ਪਾਸੇ ਅੱਜ ਹਰਨਾਮਪੁਰਾ – ਸਾਹਨੇਵਾਲ ਦੇ ਨਜ਼ਦੀਕ ਇੱਕ ਕੰਪਿਊਟਰ ਅਧਿਆਪਕਾ ਦੀ ਸੰਘਣੀ ਧੁੰਦ ਕਾਰਨ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਜਸਵਿੰਦਰ ਕੌਰ ਨਾਮ ਦੀ ਇਹ ਕੰਪਿਊਟਰ ਅਧਿਆਪਕਾ ਬਲਾਕ ਦੋਰਾਹਾ ਦੇ ਸਰਕਾਰੀ ਹਾਈ ਸਕੂਲ ਰਾਜਪੂਤਾਂ ਵਿੱਚ ਨਿਯੁਕਤ ਸੀ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਸਕੂਲਾਂ ਦੇ ਸਮਾਂ ਤਬਦੀਲ ਕਰਨ ਸਬੰਧੀ ਆਪਣੇ ਫੇਸਬੁੱਕ ਪੇਜ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਜੀ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਨੇ ਸੂਬੇ ਵਿੱਚ ਪੈ ਰਹੀ ਸੰਘਣੀ ਧੁੰਦ ਕਾਰਨ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਅਤੇ ਜਾਨੀ ਸੁਰੱਖਿਆ ਦੇ ਮੱਦੇਨਜ਼ਰ ਕੱਲ ਮਿਤੀ 21-12-2022 ਤੋਂ 21-01-2023 ਤੱਕ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 10:00 ਵਜੇ ਕੀਤਾ ਹੈ।  ਜੋ ਵੀ ਅਦਾਰਾ ਇਹਨਾਂ ਹੁਕਮਾਂ ਦੀ ਉਲੰਘਣਾ ਕਰੇਗਾ, ਉਸ ਖਿਲਾਫ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ ਤੇ ਸੈਕੰਡਰੀ) ਸਖ਼ਤ ਕਾਰਵਾਈ ਕਰਨਗੇ।

ਹਾਲਾਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਆਪਣੇ ਟਵੀਟ ‘ਚ ਲਿਖਿਆ ਸੀ ਕਿ ਛੁੱਟੀ ਪਹਿਲਾ ਤੋਂ ਨਿਰਧਾਰਤ ਸਮੇਂ ਅਨੁਸਾਰ ਹੀ ਹੋਵੇਗੀ ਪਰ ਬਾਅਦ ਵਿੱਚ ਸਿੱਖਿਆ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਪ੍ਰਾਇਮਰੀ ਸਕੂਲਾਂ  ‘ਚ  ਛੁੱਟੀ ਦਾ ਸਮਾਂ 3.00 ਵਜੇ ਤੇ ਮਿਡਲ,ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਚ ਛੁੱਟੀ ਦਾ ਸਮਾਂ 4:00 ਵਜੇ ਕਰ ਦਿੱਤਾ ਗਿਆ ਹੈ।

Exit mobile version