The Khalas Tv Blog Punjab ਪੰਜਾਬ ਸਰਕਾਰ ਨੇ ਹਰੇਕ ਸ਼ਨੀਵਾਰ ਕਰਫਿਊ ਲਾਉਣ ਦਾ ਕੀਤਾ ਐਲਾਨ
Punjab

ਪੰਜਾਬ ਸਰਕਾਰ ਨੇ ਹਰੇਕ ਸ਼ਨੀਵਾਰ ਕਰਫਿਊ ਲਾਉਣ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਹੁਣ ਤੋਂ ਇੱਕ ਘੰਟੇ ਤੱਕ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਸੜਕਾਂ ‘ਤੇ 11 ਵਜੇ ਤੋਂ 12 ਵਜੇ ਤੱਕ ਆਵਾਜਾਈ ‘ਤੇ ਰੋਕ ਰਹੇਗੀ। ਨਿਯਮਾਂ ਮੁਤਾਬਕ ਹਰ ਸ਼ਨੀਵਾਰ ਸੜਕਾਂ ‘ਤੇ ਇੱਕ ਘੰਟਾ ਆਵਾਜਾਈ ਬੰਦ ਰਹੇਗੀ। ਸਰਕਾਰ ਨੇ ਲੋਕਾਂ ਨੂੰ ਕਰੋਨਾ ਕਾਰਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਹੈ। ਪਰ ਪ੍ਰਸ਼ਾਸਨ ਦੇ ਹੁਕਮਾਂ ਦਾ ਜ਼ਿਆਦਾ ਅਸਰ ਵੇਖਣ ਨੂੰ ਨਹੀਂ ਮਿਲਿਆ।

ਮੁਹਾਲੀ ਵਿੱਚ ਅੱਜ ਕਰਫਿਊ ਦਾ ਕੋਈ ਜ਼ਿਆਦਾ ਅਸਰ ਨਹੀਂ ਹੋਇਆ ਕਿਉਂਕਿ ਜ਼ਿਆਦਾਤਾਰ ਲੋਕਾਂ ਨੂੰ ਇਸ ਨਵੇਂ ਨਿਰਦੇਸ਼ਾਂ ਬਾਰੇ ਜਾਣਕਾਰੀ ਹੀ ਪ੍ਰਾਪਤ ਨਹੀਂ ਹੋਈ। ਲੁਧਿਆਣਾ ਵਿੱਚ ਵੀ ਲੋਕ ਆਪਣੇ ਵਾਹਨਾਂ ‘ਤੇ ਆਮ ਵਾਂਗ ਜਾ ਰਹੇ ਹਨ। ਹੁਸ਼ਿਆਰਪੁਰ ਵਿੱਚ ਪੁਲਿਸ ਨੇ ਲੋਕਾਂ ਨੂੰ ਸਾਈਰਨ ਵਜਾ ਕੇ ਮੌਨ ਰੱਖਣ ਦੀ ਅਪੀਲ ਕੀਤੀ। ਇੱਥੇ ਪੁਲਿਸ ਵੱਲੋਂ ਲੋਕਾਂ ਨੂੰ ਇੱਕ ਘੰਟੇ  ਦੇ ਲਈ ਰੋਕਿਆ ਗਿਆ ਹੈ। ਪੰਜਾਬ ਸਰਕਾਰ ਨੇ ਕੱਲ੍ਹ ਦੇਰ ਸ਼ਾਮ ਨੂੰ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ।

ਲੋਕਾਂ ਨੇ ਕਿਹਾ ਕਿ ਮੌਨ ਧਾਰ ਕੇ ਕਰੋਨਾ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਵਿੱਚ ਉਨ੍ਹਾਂ ਨੂੰ ਕੋਈ ਔਖ ਨਹੀਂ ਹੈ ਪਰ ਸਰਕਾਰ ਵੱਲੋਂ ਇੱਕ ਘੰਟੇ ਲਈ ਆਵਾਜਾਈ ਰੋਕਣਾ ਬਿਲਕੁਲ ਸਹੀ ਨਹੀਂ ਹੈ। ਜਾਣਕਾਰੀ ਮੁਤਾਬਕ ਲੋਕ ਸਰਕਾਰ ਦੇ ਇਨ੍ਹਾਂ ਨਵੇਂ ਨਿਯਮਾਂ ਬਾਰੇ ਜਾਗਰੂਕ ਨਹੀਂ ਸਨ, ਜਿਸ ਕਰਕੇ ਉਹ ਆਪਣੇ ਘਰਾਂ ਵਿੱਚੋਂ ਨਿਕਲੇ। ਦੂਜੇ ਪਾਸੇ, ਪੁਲਿਸ ਅਧਿਕਾਰੀਆਂ ਨੇ ਆਪਣਾ ਤਰਕ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਇਸ ਬਾਰੇ ਸੋਸ਼ਲ ਮੀਡੀਆ ਬਾਰੇ ਜਾਗਰੂਕ ਕੀਤਾ ਗਿਆ ਸੀ।  

Exit mobile version