The Khalas Tv Blog Punjab ਪੰਜਾਬ ਸਰਕਾਰ ਨੇ ਕੀਤੇ ਐਲਾਨ, ਨਵੀਆਂ ਭਰਤੀਆਂ ਖੋਲਣ ਦੀ ਮਿਲੀ ਕੈਬਨਿਟ ਮੀਟਿੰਗ ਵਿੱਚ ਮੰਜੂਰੀ
Punjab

ਪੰਜਾਬ ਸਰਕਾਰ ਨੇ ਕੀਤੇ ਐਲਾਨ, ਨਵੀਆਂ ਭਰਤੀਆਂ ਖੋਲਣ ਦੀ ਮਿਲੀ ਕੈਬਨਿਟ ਮੀਟਿੰਗ ਵਿੱਚ ਮੰਜੂਰੀ

Punjab government announced, approval was given in the cabinet meeting to open new recruitments

ਪੰਜਾਬ ਸਰਕਾਰ ਨੇ ਕੀਤੇ ਐਲਾਨ, ਨਵੀਆਂ ਭਰਤੀਆਂ ਖੋਲਣ ਦੀ ਮਿਲੀ ਕੈਬਨਿਟ ਮੀਟਿੰਗ ਵਿੱਚ ਮੰਜੂਰੀ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਦੀ ਅੱਜ ਹੋਈ ਕੈਬਨਿਟ ਮੀਟਿੰਗ ‘ਚ ਕਈ ਅਹਿਮ ਫੈਸਲੇ ਲਏ ਗਏ ਹਨ। ਇਹਨਾਂ ਲਏ ਗਏ ਅਹਿਮ ਫੈਸਲਿਆਂ ਵਿੱਚ ਸਰਕਾਰ ਨੇ ਸਭ ਤੋਂ ਵੱਡਾ ਫੈਸਲਾ ਪੰਜਾਬ ਪੁਲਿਸ ਵਿਭਾਗ ਨਾਲ ਸਬੰਧਤ ਭਰਤੀਆਂ ਲਈ ਲਿਆ ਹੈ ।

ਮੀਟਿੰਗ ਖ਼ਤਮ ਹੋਣ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਦੇ ਰੁਬਰੂ ਹੁੰਦੇ ਹੋਏ ਇਹਨਾਂ ਫੈਸਲਿਆਂ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਹੈ ਕਿ ਪੰਜਾਬ ਪੁਲਿਸ ਵਿੱਚ ਹਰੇਕ ਸਾਲ 1800 ਕਾਂਸਟੇਬਲਾਂ/ਸਿਪਾਹੀਆਂ ਦੀ ਭਰਤੀ ਹੋਵੇਗੀ। ਇਸ ਤੋਂ ਇਲਾਵਾ 300 ਸਬ-ਇੰਸਪੈਕਟਰਾਂ ਨੂੰ ਵੀ ਸਾਲਾਨਾ ਵਿਭਾਗ ਵਿੱਚ ਭਰਤੀ ਕੀਤਾ ਜਾਵੇਗਾ। ਜਿਹਨਾਂ ਬਾਰੇ ਪੰਜਾਬ ਸਰਕਾਰ ਇਸ਼ਤਿਹਾਰ ਕੱਢੇਗੀ,ਭਰਤੀ ਪ੍ਰਕਿਰਿਆ ਹੋਵੇਗੀ ਤੇ ਸਾਲ ਦੇ ਅੰਦਰ ਪੂਰੀ ਹੋਵੇਗੀ।

ਉਹਨਾਂ ਇਹ ਵੀ ਦੱਸਿਆ ਹੈ ਕਿ ਹਰੇਕ ਸਾਲ ਨੂੰ 15 ਸਤੰਬਰ ਤੋਂ 30 ਸਤੰਬਰ ਤੱਕ ਸਰੀਰਕ ਯੋਗਤਾ ਟੈਸਟ ਹੋਣਗੇ,ਜਿਹਨਾਂ ਰਾਹੀਂ ਨੌਜਵਾਨ ਆਪਣੇ ਆਪ ਨੂੰ ਕਿਸੇ ਵੀ ਟੈਸਟ ਲਈ ਤਿਆਰ ਕਰ ਸਕਣਗੇ।

ਇਸ ਤੋਂ ਇਲਾਵਾ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਸਰੀਰਕ ਤੌਰ ‘ਤੇ ਫਿੱਟ ਰੱਖਣ ਲਈ NCC ਅਮਲੇ ‘ਚ 203 ਨਵੀਂਆਂ ਭਰਤੀਆਂ ਕੀਤੀਆਂ ਜਾਣਗੀਆਂ। ਕਾਫ਼ੀ ਸਮੇਂ ਤੋਂ ਖਾਲੀ ਪਈਆਂ ਮਾਲ ਪਟਵਾਰੀ ਦੀਆਂ 710 ਪੋਸਟਾਂ ਨੂੰ ਵੀ ਭਰਨ ਦਾ ਫੈਸਲੇ ਨੂੰ ਮਨਜ਼ੂਰੀ ਵੀ ਕੈਬਨਿਟ ਮੀਟਿੰਗ ‘ਚ ਦਿੱਤੀ ਗਈ ਹੈ।

ਇੰਡਸਟਰੀ ਲਈ ,ਗੈਰ ਸਿੰਚਾਈ ਸਾਧਨਾਂ ਵੱਲੋਂ ਨਹਿਰੀ ਪਾਣੀ ਦੀ ਵਰਤੋਂ ਨਾਲ ਸਬੰਧਤ ਡਰੇਨਜ਼ ਐਕਟ 36 ਵਿੱਚ ਸੋਧ ਕੀਤੀ ਗਈ ਹੈ,ਜਿਸ ਤੋਂ ਸਰਕਾਰ ਨੂੰ 186 ਕਰੋੜ ਰੁਪਏ ਮਾਲੀਆ ਆਉਣ ਦੀ ਉਮੀਦ ਹੈ।

ਵਿੱਤ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਕਰਸ਼ਰ ਚਲਾਉਣ ਵਾਲੇ ਠੇਕੇਦਾਰਾਂ ਵੱਲੋਂ ਸਰਕਾਰ ਨੂੰ ਦਿੱਤਾ ਜਾਣ ਵਾਲਾ ਰੀਵੀਨਿਊ ਜਮਾਂ ਕਰਵਾਉਣ ਲਈ 6 ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ ਹੈ।

Exit mobile version