Punjab

ਰਾਜਪਾਲ ਵੱਲੋਂ CM ਮਾਨ ਨੂੰ ਦੂਜਾ ਝਟਕਾ ! PAU ਦੇ VC ਦੀ ਨਿਯੁਕਤੀ ਰੱਦ, ਦੱਸੀ ਵਜ੍ਹਾ

Punjab governor cancel pau vc appointment

ਚੰਡੀਗੜ੍ਹ : ਹਫ਼ਤੇ ਅੰਦਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Governor Banwarilal purohit) ਨੇ ਦੂਜੀ ਵਾਰ ਮੁੱਖ ਮੰਤਰੀ ਭਗਵੰਤ ਮਾਨ (CM Mann) ਨੂੰ ਦੂਜਾ ਝਟਕਾ ਦਿੱਤਾ ਹੈ। ਰਾਜਪਾਲ ਨੇ ਆਪਣੀ ਤਾਕਤ ਦਿਖਾਉਂਦੇ ਹੋਏ ਬਾਬਾ ਫਰੀਦ ਯੂਨੀਵਰਸਿਟੀ ਤੋਂ ਬਾਅਦ ਹੁਣ ਪੰਜਾਬ ਖੇਤੀਬਾਰੀ ਵਿਭਾਗ ਦੇ ਵਾਇਸ ਚਾਂਸਲਰ ((Pau VC) ਸਤਬੀਰ ਗੋਸਲ (Satbir Gosal) ਦੀ ਨਿਯੁਕਤੀ ਨੂੰ ਰੱਦ ਕਰ ਦਿੱਤੀ ਹੈ। ਰਾਜਪਾਲ ਵੱਲੋਂ ਮੁੱਖ ਮੰਤਰੀ ਮਾਨ ਨੂੰ ਲਿਖੇ ਗਏ ਪੱਤਰ ਵਿੱਚ ਵੀਸੀ ਸਤਬੀਰ ਦੀ ਨਿਯੁਕਤੀ ਨੂੰ ਗੈਰਕਾਨੂੰਨੀ ਦੱਸਿਆ ਹੈ ਅਤੇ ਫੌਰਨ ਨਿਰਦੇਸ਼ ਹਨ ਕਿ ਉਨ੍ਹਾਂ ਨੂੰ ਹਟਾ ਕੇ ਖੇਤੀਬਾੜੀ ਸਕੱਤਰ ਨੂੰ ਇਸ ਦਾ ਚਾਰਜ ਦਿੱਤਾ ਜਾਵੇ, ਜਦੋਂ ਤੱਕ ਨਵੇਂ ਵੀਸੀ ਦੀ ਨਿਯੁਕਤੀ ਦੀ ਪ੍ਰਕਿਆ ਨਹੀਂ ਹੁੰਦੀ ਹੈ । ਇਸ ਦੇ ਨਾਲ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਖ਼ਤ ਸ਼ਬਦਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਵੀ ਦਿੱਤੀ ਹੈ ।

ਨਿਯੁਕਤੀ ਰੱਦ ਕਰਨ ਪਿੱਛੇ ਦੋ ਵਜ੍ਹਾ 

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਸਤਬੀਰ ਗੋਸਲ ਦੀ ਨਿਯੁਕਤੀ ਵੇਲੇ UGC ਦੇ ਨਿਯਮਾਂ ਦਾ ਪਾਲਨ ਨਹੀਂ ਹੋਇਆ ਹੈ ਅਤੇ ਨਾ ਹੀ ਵਾਈਸ ਚਾਂਸਲਰ ਦੀ ਨਿਯੁਕਤੀ ਦੇ ਲਈ ਚਾਂਸਲਰ ਦੀ ਮਨਜ਼ੂਰੀ ਲਈ ਗਈ ਹੈ। ਇਸ ਤੋਂ ਇਲਾਵਾ ਰਾਜਪਾਲ ਨੇ ਮੁੱਖ ਮੰਤਰੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਵਿਭਾਗ ਨੂੰ ਕਹਿਣ ਦੀ ਨਵੇਂ VC ਦੀ ਨਿਯੁਕਤੀ ਦੀ ਪ੍ਰਕਿਆ ਦੇ ਲਈ ਚਾਂਸਲਰ ਨਾਲ ਸਲਾਹ ਕਰਨ। ਸਿਰਫ਼ ਇੰਨਾਂ ਹੀ ਨਹੀਂ ਚਿੱਠੀ ਦੇ ਅਖੀਰ ਵਿੱਚ ਰਾਜਪਾਲ ਨੇ ਨਸੀਹਤ ਦਿੰਦੇ ਹੋਏ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਮੁੱਖ ਮੰਤਰੀ ਇਸ ਵਿਸ਼ੇ ਦੀ ਗੰਭੀਰਤਾ ਨੂੰ ਸਮਝਣਗੇ ਅਤੇ ਇਸ ‘ਤੇ ਸਹੀ ਕਦਮ ਚੁੱਕਣਗੇ ।

ਸੁਖਪਾਲ ਖਹਿਰਾ ਨੇ ਵੀ ਕੀਤੀ ਸਰਕਾਰ ਦੀ ਖਿਚਾਈ

ਰਾਜਪਾਲ ਵੱਲੋਂ ਇੱਕ ਵਾਰ ਮੁੜ ਤੋਂ ਵੀਸੀ ਦੀ ਨਿਯੁਕਤੀ ਰੱਦ ਕਰਨ ‘ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸੀਐੱਮ ਮਾਨ ‘ਤੇ ਤੰਜ ਕੱਸਿਆ ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਇਹ ਇਸ ਲਈ ਹੋ ਰਿਹਾ ਹੈ ਜਦੋਂ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਵਰਗੇ ਬੰਦੇ ਸਾਡੇ ਪੰਜਾਬ ਨੂੰ ਰਿਮੋਟ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਸ਼ਰਮਨਾਕ ਹੈ ਇਹ ਬਦਲਾਅ’

ਬਾਬਾ ਫਰੀਦ ਯੂਨੀਵਰਸਿਟੀ ਦੇ VC ਦੇ ਨਾਂ ‘ਤੇ ਵੀ ਸੀ ਇਤਰਾਜ

ਪੰਜਾਬ ਸਰਕਾਰ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ (BABA FARID UNIVERSITY) ਦੇ VC ਲਈ ਡਾ. ਗੁਰਪ੍ਰੀਤ ਸਿੰਘ ਦਾ ਨਾਂ ਭੇਜਿਆ ਗਿਆ ਸੀ ਜਿਸ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਤਰਾਜ਼ ਜਤਾਇਆ ਜਤਾਉਂਦੇ ਹੋਏ 11 ਅਕਤੂਬਰ ਨੂੰ ਇਸ ਨੂੰ ਰੱਦ ਕਰ ਦਿੱਤਾ ਸੀ, ਗਵਰਨਰ ਨੇ ਕਿਹਾ ਸੀ ਕਿ ਸਰਕਾਰ ਵੱਲੋਂ ਸਿਰਫ਼ ਇੱਕ ਹੀ ਨਾਂ VC ਦੇ ਲਈ ਭੇਜਿਆ ਗਿਆ ਹੈ ਜਦਕਿ 3 ਨਾਵਾਂ ਦਾ ਪੈਨਲ ਭੇਜਣ ਦੀ ਜ਼ਰੂਰਤ ਸੀ। ਗਵਰਨਰ ਬਨਵਾਰੀ ਨਾਲ ਪੁਰੋਹਿਤ ਨੇ ਡਾ. ਗੁਰਪ੍ਰੀਤ ਸਿੰਘ (DR GURPREET SINGH) ਦੀ ਨਿਯੁਕਤੀ ਦੀ ਫਾਈਲ ਵਾਪਸ ਭੇਜ ਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਬਾ ਫਰੀਦ ਯੂਨੀਵਰਸਿਟੀ ਦੇ VC ਦੀ ਨਿਯੁਕਤੀ ਲਈ ਤਿੰਨ ਨਾਂ ਮੰਗੇ ਹਨ ।

ਰਾਜਪਾਲ V/S CM ਮਾਨ

ਪਿਛਲੇ ਮਹੀਨੇ ਜਦੋਂ ਆਪਰੇਸ਼ਨ ਲੋਟਸ (OPERATION LOTUS) ਦੀ ਵਜ੍ਹਾ ਕਰਕੇ ਭਗਵੰਤ ਮਾਨ ਸਰਕਾਰ ਨੇ ਭਰੋਸਗੀ ਮਤਾ ਪੇਸ਼ ਕਰਨ ਦੇ ਲਈ ਵਿਧਾਨਸਭਾ ਦਾ ਸਪੈਸ਼ਲ ਇਜਲਾਸ (Punjab assembly special session) ਬੁਲਾਇਆ ਸੀ ਤਾਂ ਰਾਜਪਾਲ ਨੇ ਮਨਜ਼ੂਰੀ ਨਹੀਂ ਦਿੱਤੀ ਸੀ । ਜਿਸ ਤੋਂ ਬਾਅਦ ਦੋਵਾਂ ਦੇ ਵਿਚਾਲੇ ਟਕਰਾਅ ਸ਼ੁਰੂ ਹੋ ਗਈ, ਇਸ ਤੋਂ ਬਾਅਦ ਮਾਨ ਸਰਕਾਰ ਮੁੜ ਤੋਂ ਵਿਧਾਨਸਭਾ ਦਾ ਸੈਸ਼ਨ ਬੁਲਾਇਆ ਤਾਂ ਰਾਜਪਾਲ ਨੇ ਪੂਰਾ ਬਿਊਰਾ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਅਤੇ ਉਸ ਤੋਂ ਬਾਅਦ ਹੀ ਸੈਸ਼ਨ ਬੁਲਾਉਣ ਦੀ ਇਜਾਜ਼ਤ ਦਿੱਤੀ ।

ਰਾਜਪਾਲ ਨੇ ਭਗਵੰਤ ਮਾਨ ਦੀ ਆਪਣੇ ਖਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ‘ਤੇ ਵੀ ਇਤਰਾਜ਼ ਜ਼ਾਹਿਰ ਕੀਤਾ ਸੀ, ਉਸ ਤੋਂ ਬਾਅਦ ਚੰਡੀਗੜ੍ਹ ਏਅਰਪੋਰਟ ਦਾ ਨਾਂ ਰੱਖਣ ਦੇ ਲਈ ਹੋਏ ਸਮਾਗਮ ਦੌਰਾਨ ਵੀ CM ਮਾਨ ਅਤੇ ਰਾਜਪਾਲ ਪੁਰੋਹਿਤ ਆਪਸ ਵਿੱਚ ਨਹੀਂ ਬੋਲੇ ਸਨ । ਚੰਡੀਗੜ੍ਹ ਦੇ ਵਿੱਚ ਹੋਏ ਏਅਰਸ਼ੋਅ ਦੌਰਾਨ ਰਾਸ਼ਟਰਪਤੀ ਦੀ ਮੌਜੂਦਗੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਨੂੰ ਲੈਕੇ ਵੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਖ਼ਤ ਇਤਰਾਜ਼ ਜਤਾਇਆ ਸੀ ।