The Khalas Tv Blog India ਪੰਜਾਬ ਵਿੱਚੋਂ ਗੈਂਗਸਟਰਾਂ ਦੇ ਖਾਤਮੇ ਲਈ NIA ਨੇ ਬਣਾਇਆ ਵੱਡਾ ਪਲਾਨ ! ‘ਭਾਸ਼ਾ’ ਦੇ ਜ਼ਰੀਏ ਨੈੱਟਵਰਕ ਤੋੜਨ ਦੀ ਤਿਆਰੀ
India Punjab

ਪੰਜਾਬ ਵਿੱਚੋਂ ਗੈਂਗਸਟਰਾਂ ਦੇ ਖਾਤਮੇ ਲਈ NIA ਨੇ ਬਣਾਇਆ ਵੱਡਾ ਪਲਾਨ ! ‘ਭਾਸ਼ਾ’ ਦੇ ਜ਼ਰੀਏ ਨੈੱਟਵਰਕ ਤੋੜਨ ਦੀ ਤਿਆਰੀ

ਬਿਊਰੋ ਰਿਪੋਰਟ : ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਦੇ ਲਈ ਐਸ਼ਗਾਹ ਬਣ ਦੀ ਜਾ ਰਹੀ ਹੈ । ਜੇਲ੍ਹਾਂ ਤੋਂ ਆਪਣੇ ਦੁਸ਼ਮਣਾਂ ਨੂੰ ਨਿਪਟਾਉਣ ਦਾ ਪਲਾਨ ਤਿਆਰ ਕੀਤਾ ਜਾਂਦਾ ਹੈ। ਸਿੱਧੂ ਮੂਸੇਵਾਲਾ ਅਤੇ ਬੇਅਦਬੀ ਕਾਂਡ ਦੇ ਮੁਲਜ਼ਮ ਪ੍ਰਦੀਪ ਕੁਮਾਰ ਦਾ ਕਤਲ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ । ਜੇਲ੍ਹ ਦੇ ਅੰਦਰੋ ਹੀ ਦੋਵਾਂ ਨੂੰ ਮਾਰਨ ਦੀ ਸਾਜਿਸ਼ ਦਾ ਪੂਰਾ ਪਲਾਨ ਤਿਆਰ ਕੀਤਾ ਗਿਆ । ਲਾਰੈਂਸ ਬਿਸ਼ਨੋਈ ਨੇ ਤਿਹਾੜ ਜੇਲ੍ਹ ਵਿੱਚੋਂ ਹੀ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਵਰਗੇ ਖ਼ਤਰਨਾਕ ਗੈਂਗਸਟਰਾਂ ਨਾਲ ਸੰਪਰਕ ਕੀਤਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਸ਼ੂਟਰ ਤਿਆਰ ਕੀਤੇ ਸਨ । ਸਿੱਧੂ ਮੂਸੇਵਾਲਾ ਦੇ ਕਤਲ ਤੋਂ 6 ਮਹੀਨੇ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ‘ਤੇ ਨਕੇਲ ਨਹੀਂ ਕੱਸੀ ਜਾ ਰਹੀ ਹੈ। ਸੂਤਰਾਂ ਮੁਤਾਬਿਕ NIA ਨੇ ਹੁਣ ਗੈਂਗਸਟਰਾਂ ‘ਤੇ ਨਕੇਲ ਕੱਸਣ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਨਵਾਂ ਪਲਾਨ ਸੌਂਪਿਆ ਹੈ ਜਿਸ ਦੇ ਜ਼ਰੀਏ ਪੰਜਾਬ,ਹਰਿਆਣਾ,ਰਾਜਸਥਾਨ ਅਤੇ ਦਿੱਲੀ ਦੇ ਗੈਂਗਸਟਰਾਂ ਦਾ ਟਿਕਾਣਾ ਬਦਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਉੱਥੇ ਲਿਜਾਇਆ ਜਾਵੇਗਾ ਜਿੱਥੇ ਉਨ੍ਹਾਂ ਦੀ ਭਾਸ਼ਾ ਸਮਝਣ ਅਤੇ ਸੁਣਨ ਵਾਲਾ ਕੋਈ ਵੀ ਨਹੀਂ ਹੋਵੇਗਾ ।

NIA ਨੇ ਕੇਂਦਰ ਸਰਕਾਰ ਨੂੰ ਪ੍ਰਪੋਜ਼ਲ ਭੇਜਿਆ

NIA ਨੇ ਦਿੱਲੀ ਪੁਲਿਸ ਤੋਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ 2 ਕੇਸ ਟੇਕਓਵਰ ਕਰ ਲਏ ਸਨ। ਜਿਸ ਤੋਂ ਬਾਅਦ 25 ਨਵੰਬਰ ਨੂੰ 4 ਮਹੀਨੇ ਬਾਅਦ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਇੰਡ ਲਾਰੈਂਸ ਬਿਸ਼ਨੋਈ ਨੂੰ NIA ਆਪਣੇ ਨਾਲ ਲੈ ਗਈ ਹੈ । ਇਸ ਤੋਂ ਪਹਿਲਾਂ NIA ਨੇ ਪੰਜਾਬ,ਹਰਿਆਣਾ,ਰਾਜਸਥਾਨ ਅਤੇ ਦਿੱਲੀ ਦੇ ਕਈ ਗੈਂਗਸਟਰਾਂ ਦੇ ਖਿਲਾਫ FIR ਵੀ ਦਰਜ ਕੀਤੀ ਸੀ । ਇੰਨਾਂ ਗੈਂਗਸਟਰਾਂ ਤੋਂ ਪੁੱਛ-ਗਿੱਛ ਕਰਨ ਤੋਂ ਬਾਅਦ NIA ਦੇ ਸਾਹਮਣੇ ਵੱਡੇ ਖੁਲਾਸੇ ਹੋਏ ਹਨ । ਜਿਸ ਵਿੱਚ ਸਾਹਮਣੇ ਆਇਆ ਹੈ ਕਿ ਚਾਰੋ ਸੂਬਿਆਂ ਵਿੱਚ ਗੈਂਗਸਟਰਾਂ ਦਾ ਵੱਡਾ ਨੈੱਟਵਰਕ ਸਖ਼ਤੀ ਦੇ ਬਾਵਜੂਦ ਅਸਾਨੀ ਨਾਲ ਜੇਲ੍ਹਾਂ ਵਿੱਚ ਬੈਠ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ । ਇਸ ਨੈੱਟਵਰਕ ਨੂੰ ਤੋੜਨ ਦੇ ਲਈ NIA ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਇਕ ਪਲਾਨ ਸੌਂਪਿਆ ਹੈ । ਜਿਸ ਮੁਤਾਬਿਕ ਚਾਰੋ ਸੂਬਿਆਂ ਦੇ 25 ਵੱਡੇ ਗੈਂਗਸਟਰਾਂ ਨੂੰ ਦੱਖਣੀ ਭਾਰਤ ਦੀਆਂ ਜੇਲ੍ਹਾਂ ਵਿੱਚ ਸ਼ਿਫਟ ਕਰਨ ਦੀ ਮਨਜ਼ੂਰੀ ਮੰਗੀ ਗਈ ਹੈ । ਇਸ ਦੇ ਪਿੱਛੇ ਵੱਡਾ ਮਕਸਦ ਹੈ ਕਿ ਦੱਖਣੀ ਭਾਰਤ ਦੀਆਂ ਜੇਲ੍ਹਾਂ ਵਿੱਚ ਭੇਜ ਕੇ ਭਾਸ਼ਾ ਦੇ ਜ਼ਰੀਏ ਗੈਂਗਸਟਰਾਂ ਦੇ ਨੈੱਟਵਰਕ ਨੂੰ ਤੋੜਿਆ ਜਾ ਸਕੇ। ਜ਼ਿਆਦਾਤਰ ਗੈਂਗਸਟਰ ਹਿੰਦੀ ਭਾਸ਼ਾ ਦੀ ਵਰਤੋਂ ਕਰਦੇ ਹਨ ਦੱਖਣੀ ਭਾਰਤ ਦੀਆਂ ਜੇਲ੍ਹਾਂ ਵਿੱਚ ਪੁਲਿਸ ਮੁਲਾਜ਼ਮਾਂ ਤੋਂ ਲੈਕੇ ਕੈਦੀ ਦੱਖਣੀ ਭਾਸ਼ਾ ਦੀ ਵਰਤੋਂ ਕਰਦੇ ਹਨ ਅਜਿਹੇ ਵਿੱਚ ਗੈਂਗਸਟਰਾਂ ਦਾ ਲਿੰਕ ਆਪਣੇ ਸਾਥੀਆਂ ਨਾਲ ਟੁੱਟੇਗਾ । ਜਿੰਨਾਂ ਗੈਂਗਸਟਰਾਂ ਨੂੰ ਦੱਖਣੀ ਭਾਰਤ ਦੀਆਂ ਜੇਲ੍ਹਾਂ ਵਿੱਚ ਸ਼ਿਫਟ ਕਰਨ ਬਾਰੇ ਸੋਚਿਆ ਜਾ ਰਿਹਾ ਹੈ ਉਸ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਂ ਸਭ ਤੋਂ ਪਹਿਲਾਂ ਹੈ । ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ NIA ਸੂਬਾ ਸਰਕਾਰਾਂ ਤੋਂ ਵੀ ਮਨਜ਼ੂਰੀ ਲਈ ਜਾਵੇਗੀ। ਇਸ ਸਭ ਦੇ ਬਾਵਜੂਦ NIA ਲਈ ਗੈਂਗਸਟਰਾਂ ਨੂੰ ਸ਼ਿਫਟ ਕਰਨਾ ਅਸਾਨੀ ਨਹੀਂ ਹੋਵੇਗਾ ਇਸ ਦੇ ਲਈ ਉਨ੍ਹਾਂ ਨੂੰ ਗੈਂਗਸਟਰਾਂ ਖਿਲਾਫ਼ NSA ਤਹਿਤ ਕਾਰਵਾਈ ਕਰਨੀ ਹੋਵੇਗੀ।

ਦਰਾਸਲ ਕਿਸੇ ਵੀ ਗੈਂਗਸਟਰ ਨੂੰ ਦੂਜੇ ਸੂਬੇ ਵਿੱਚ ਸ਼ਿਫਟ ਅਸਾਨੀ ਨਾਲ ਨਹੀਂ ਕੀਤਾ ਜਾ ਸਕਦਾ ਹੈ । ਇਸ ਦੇ ਲਈ NSA ਯਾਨੀ ਕੌਮੀ ਸੁਰੱਖਿਆ ਕਾਨੂੰਨ ਦੀ ਜ਼ਰੂਰਤ ਹੁੰਦੀ ਹੈ । ਜਿਸ ਤੋਂ ਬਾਅਦ ਹੀ ਗੈਂਗਸਟਰ ਖਿਲਾਫ ਮਜਬੂਤ ਕੇਸ ਬਣਾ ਕੇ ਉਸ ਨੂੰ ਦੂਜੇ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਭੇਜਿਆ ਜਾਂਦਾ ਹੈ। ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ NIA ਅਸਾਨੀ ਨਾਲ NSA ਲੱਗਾ ਕੇ ਦੱਖਣੀ ਭਾਰਤ ਦੀ ਜੇਲ੍ਹ ਵਿੱਚ ਸ਼ਿਫਟ ਕਰ ਸਕਦੀ ਹੈ । ਇਸ ਤੋਂ ਪਹਿਲਾਂ ਵੀ ਅਜਿਹਾ ਕਈ ਵਾਰ ਕੀਤਾ ਗਿਆ ਹੈ। 2019 ਵਿੱਚ ਜੰਮੂ ਅਤੇ ਕਸ਼ਮੀਰ ਦੀ ਜੇਲ੍ਹ ਵਿੱਚ ਬੰਦ 12 ਤੋਂ ਵੱਧ ਕੈਦੀਆਂ ਨੂੰ ਹਰਿਆਣਾ ਦੀ ਜੇਲ੍ਹ ਵਿੱਚ PSA ਯਾਨੀ ਪਬਲਿਕ ਸੁਰੱਖਿਆ ਐਕਟ ਅਧੀਨ ਸ਼ਿਫਟ ਕੀਤਾ ਗਿਆ ਸੀ । ਜਦਕਿ 2018 ਵਿੱਚ ਜੰਮੂ-ਕਸ਼ਮੀਰ ਤੋਂ ਹੀ 40 ਦਹਿਸ਼ਤਗਰਦਾਂ ਨੂੰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸ਼ਿਫਟ ਕੀਤਾ ਗਿਆ ਸੀ ।

Exit mobile version