Punjab

ਮੁੱਖ ਮੰਤਰੀ ਮਾਨ ਦਾ ਅਹਿਮ ਫੈਸਲਾ , ਪੰਜਾਬ ‘ਚ 17 ਥਾਵਾਂ ‘ਤੇ ਬਣਨਗੇ ਸਬ ਡਵੀਜ਼ਨ ਤੇ ਤਹਿਸੀਲ ਕੰਪਲੈਕਸ

Chief Minister Mann's important decision sub-division and tehsil complexes will be built at 17 places in Punjab

‘ਦ ਖ਼ਾਲਸ ਬਿਊਰੋ :  ਮੁੱਖ ਮੰਤਰੀ ਭਗਵੰਤ ਮਾਨ ( CM Bhagwant Mann ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਦੇ ਹੱਕ ਵਿੱਚ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਪੰਜਾਬ ‘ਚ 17 ਥਾਵਾਂ ‘ਤੇ ਸਬ ਡਵੀਜ਼ਨ ਤੇ ਤਹਿਸੀਲ ਕੰਪਲੈਕਸ ਬਣਨਗੇ। 80 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਕੰਪਲੈਕਸ ਜਾਣਗੇ । ਕੰਪਲੈਕਸ ਆਧੁਨਿਕ ਤਕਨੀਕ ਤੇ ਵਧੀਆ ਸਹੂਲਤਾਂ ਨਾਲ ਲੈਸ ਹੋਣਗੇ। ਜਿਸ ਨਾਲ ਲੋਕਾਂ ਦੀ ਖੱਜਲ ਖੁਆਰੀ ਖਤਮ ਹੋ ਜਾਵੇਗੀ। ਉਨ੍ਹਾਂ ਨੇ ਇਨ੍ਹਾਂ ਇਮਾਰਤਾਂ ‘ਤੇ 80 ਕਰੋੜ ਰੁਪਏ ਖਰਚ ਹੋਣ ਦਾ ਦਾਅਵਾ ਕੀਤਾ ਹੈ । ਇਸ ਸਬੰਧੀ CM ਮਾਨ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

CM ਮਾਨ ਨੇ ਟਵੀਟ ਕਰਦਿਆਂ ਲਿਖਿਆ, “ਸਰਕਾਰਾਂ ਦਾ ਫ਼ਰਜ਼ ਹੁੰਦਾ ਹੈ ਕਿ ਲੋਕ ਬੁਨਿਆਦੀ ਲੋੜਾਂ ਪੱਖੋਂ ਵਾਂਝੇ ਨਾ ਰਹਿਣ…ਸਾਡੀ ਸਰਕਾਰ ਨੇ ਫ਼ੈਸਲਾ ਲਿਆ ਹੈ…ਪੰਜਾਬ ਭਰ ਵਿੱਚ 17 ਸਬ-ਡਵੀਜ਼ਨਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾਂ ਬਣਨਗੀਆਂ…ਲਗਭਗ ₹80 ਕਰੋੜ ਖ਼ਰਚ ਹੋਣਗੇ…ਲੋਕਾਂ ਦੀ ਖੱਜਲ-ਖ਼ੁਆਰੀ ਖ਼ਤਮ ਹੋਵੇਗੀ…ਲੋਕਾਂ ਦਾ ਪੈਸਾ ਲੋਕਾਂ ਦੇ ਨਾਮ…!

  • ਸਬ-ਡਵੀਜਨ ਕੰਪਲੈਕਸ ਦਿੜ੍ਹਬਾ -16.06 ਕਰੋੜ
  • ਸਬ-ਤਹਿਸੀਲ ਪ੍ਰਬੰਧਕੀ ਕੰਪਲੈਕਸ, ਚੀਮਾ – 4.46ਕਰੋੜ
  • ਸਬ-ਤਹਿਸੀਲ, ਬਲਿਆਂਵਾਲੀ – 1.42 ਕਰੋੜ
  • ਸਬ-ਤਹਿਸੀਲ ਕੰਪਲੈਕਸ, ਗੋਨਿਆਣਾ ਮੰਡੀ –  1.04 ਕਰੋੜ
  • ਸਬ-ਤਹਿਸੀਲ ਕੰਪਲੈਕਸ, ਨਥਾਣਾ – 1.47 ਕਰੋੜ
  •  ਤਹਿਸੀਲ ਕੰਪਲੈਕਸ, ਦਸੂਹਾ -4.49 ਕਰੋੜ
  • ਸਬ-ਡਵੀਜਨ ਕੰਪਲੈਕਸ, ਕਲਾਨੌਰ – 6.49 ਕਰੋੜ
  • ਨਵੇਂ ਪ੍ਰਬੰਧਕੀ ਕੰਪਲੈਕਸ, ਸੁਲਤਾਨਪੁਰ ਲੋਧੀ -5.80 ਕਰੋੜ
  • ਪ੍ਰਬੰਧਕੀ ਕੰਪਲੈਕਸ, ਫਗਵਾੜਾ  – 3.96 ਕਰੋੜ
  •  ਤਹਿਸੀਲ ਕੰਪਲੈਕਸ, ਅਹਿਮਦਗੜ੍ਹ – 5.95 ਕਰੋੜ
  • ਤਹਿਸੀਲ ਕੰਪਲੈਕਸ, ਅਮਰਗੜ੍ਹ -6.69 ਕਰੋੜ
  •  ਪ੍ਰਬੰਧਕੀ ਕੰਪਲੈਕਸ, ਬੱਸੀ ਪਠਾਣਾ – 8.61 ਕਰੋੜ
  • ਸਬ-ਡਵੀਜਨ/ਤਹਿਸੀਲ ਕੰਪਲੈਕਸ,  ਅਬੋਹਰ-  3.50 ਕਰੋੜ
  • ਸਬ-ਤਹਿਸੀਲ, ਬਨੂੜ – 3.05 ਕਰੋੜ
  • ਸਬ-ਤਹਿਸੀਲ ਕੰਪਲੈਕਸ, ਮਾਜਰੀ –  0.5 ਕਰੋੜ
  •  ਸਬ-ਤਹਿਸੀਲ ਕੰਪਲੈਕਸ, ਜ਼ੀਰਕਪੁਰ – 0.5 ਕਰੋੜ
  •  ਸਬ-ਤਹਿਸੀਲ ਕੰਪਲੈਕਸ, ਸ੍ਰੀ ਚਮਕੌਰ ਸਾਹਿਬ – 5.14 ਕਰੋੜ