Punjab

ਪੰਜਾਬ ‘ਚ ਹੜ੍ਹ ਨੇ ਹੁਣ ਜ਼ਿੰਦਗੀਆਂ ਦੇ ਸਾਹਾਂ ਨੂੰ ਆਪਣੀ ਜੱਦ ਹੇਠ ਲਿਆ ! 2 ਜ਼ਿਲ੍ਹੇ NDRF ਅਤੇ ਫੌਜ ਦੇ ਹਵਾਲੇ

ਬਿਊਰੋ ਰਿਪੋਰਟ : ਪੰਜਾਬ ਵਿੱਚ ਹੜ੍ਹ ਦੀ ਤਬਾਈ ਤੋਂ ਵਿਚਾਲੇ ਹੁਣ ਮੌਤ ਦੀਆਂ ਖ਼ਬਰਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ । ਨਵਾਂ ਸ਼ਹਿਰ ਵਿੱਚ ਹੜ੍ਹ ਦੀ ਵਜ੍ਹਾ ਕਰਕੇ ਇੱਕ ਬੱਚੇ ਸਮੇਤ 2 ਲੋਕਾਂ ਦੀ ਮੌਤ ਹੋ ਗਈ ਹੈ । ਉਧਰ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਨਾਲ ਨਿਪਟਨ ਲਈ ਭਾਰਤੀ ਫੌਜ ਅਤੇ NDRF ਦੀ ਮਦਦ ਲਈ ਜਾ ਰਹੀ ਹੈ । ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਵੀ ਫੌਜ ਅਤੇ NDRF ਦੇ ਹਵਾਲੇ ਕਰ ਦਿੱਤਾ ਗਿਆ ਹੈ। ਬਠਿੰਡਾ ਵਿੱਚ 2 ਟੁੱਕੜਿਆਂ ਬੁਲਾਇਆ ਗਈਆਂ ਹਨ । ਜਿਨਾਂ ਨੇ ਰੈਡ ਜ਼ੋਨ ਵਿੱਚ ਫਸੇ ਲੋਕਾਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਗੇੜ ਵਿੱਚ ਭਾਰਤੀ ਫੌਜ ਦੇ 2 ਅਧਿਕਾਰੀਆਂ ਸਮੇਤ 65 ਜਵਾਨਾਂ ਅਤੇ NDRF ਦੇ 25 ਜਵਾਨਾਂ ਨੂੰ ਬੁਲਾਇਆ ਗਿਆ ਹੈ ।

ਬਲਾਕ ਪੱਧਰ ‘ਤੇ ਰੈਸਕਿਊ ਸੈਂਟਰ

ਹਾਲਤਾਂ ਨੂੰ ਵੇਖ ਦੇ ਹੋਏ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ । ਲੋਕਾਂ ਨੂੰ ਘਰਾਂ ਦੇ ਬਾਹਰ ਨਾ ਜਾਣ ਦੀ ਅਪੀਲ ਕੀਤੀ ਗਈ ਹੈ । ਜੋ ਲੋਕ ਖਤਰੇ ਵਿੱਚ ਹਨ ਉਨ੍ਹਾਂ ਨੂੰ ਹੈਲਪਲਾਈਨ ਦਾ ਸਹਾਰਾ ਲੈਣ ਦੇ ਈ ਅਗਾਹ ਕੀਤਾ ਗਿਆ ਹੈ । ATRO ਸੰਦੀਪ ਸਿੰਘ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਦੇ ਕਈ ਇਲਾਕੇ ਹਨ ਜਿੱਥੇ 5 ਤੋਂ 6 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ । ਲੋਕ ਘਰਾਂ ਵਿੱਚ ਕੈਦ ਹੋ ਚੁੱਕੇ ਹਨ । ਇਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਉਣ ਦੇ ਲਈ ਬਚਾਅ ਕਾਰਜ ਚਲਾਏ ਜਾ ਰਹੇ ਹਨ । ਲੋਕਾਂ ਦੇ ਲਈ ਖਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ।

ਸਰਹਿੰਦ ਦਾ ਪਾਣੀ ਓਵਰ ਫਲੋ,ਕਿਸ਼ਤੀ ਦਾ ਸਹਾਰਾ

ਫਤਿਹਗੜ੍ਹ ਸਾਹਿਬ ਦੇ ਵਿੱਚੋ-ਵਿੱਚ ਸਰਹਿੰਦ ਓਵਰਫਲੋਹ ਹੋਣ ਨਾਲ ਖਤਰਾਂ ਵੱਧ ਗਿਆ ਹੈ । ਪਹਿਲਾਂ ਰੋਪੜ ਹੇਡ ਵਰਕਸ ਤੋਂ ਪਾਣੀ ਛੱਡਿਆ ਗਿਆ ਸੀ ਜਿਸ ਨਾਲ ਸਰਹਿੰਦ ਨਹਿਰ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ । ਸੋਮਵਾਰ ਨੂੰ ਸਰਹਿੰਦ ਵਿੱਚ ਪਾਣੀ ਦਾ ਓਵਰ ਫਲੋ ਹੋਣ ਨਾਲ ਪਾਣੀ ਸੜਕਾਂ ਅਤੇ ਘਰਾਂ ਤੱਕ ਪਹੁੰਚ ਗਿਆ ਹੈ । ਸਵੇਰ ਤੋਂ ਵਿਧਾਇਕ ਲਖਬੀਰ ਸਿੰਘ ਰਾਇ ਨੇ ਆਪ ਟਰੈਕਟਰ ਚੱਲਾ ਕੇ ਬਚਾਅ ਕਾਰਜ ਸ਼ੁਰੂ ਕੀਤਾ । ਪਰ ਬਾਅਦ ਵਿੱਚੋਂ ਜਦੋਂ ਪਾਣੀ ਵਧਿਆ ਤਾਂ ਪ੍ਰਸ਼ਾਸਨ ਨੇ ਫੌਜ ਅਤੇ NDRF ਨੂੰ ਬੁਲਾਇਆ ਅਤੇ ਕਿਸ਼ਤੀ ਦਾ ਸਹਾਰਾ ਲੈਣਾ ਪਿਆ ।

ਉਧਰ ਰਾਜਪੁਰ ਦੇ 1200 ਏਕੜ ਵਿੱਚ ਫੈਲੇ ਨਾਭਾ ਪਾਵਰ ਪਲਾਂਟ ਵਿੱਚ ਪਾਣੀ ਆਉਣ ਨਾਲ ਇੱਕ ਯੂਨਿਟ ਬੰਦ ਕਰਨਾ ਪਿਆ । ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਸਪਲਾਈ ‘ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲੇਗਾ । ਯੂਨਿਟ ਬੰਦ ਹੋਣ ਨਾਲ ਪਾਵਰ ਪਲਾਂਟ ਆਪਣੀ ਤਾਕਤ ਤੋਂ ਅੱਧੀ ਬਿਜਲੀ ਪੈਦਾ ਕਰ ਰਿਹਾ ਹੈ ।