ਬਿਊਰੋ ਰਿਪੋਰਟ : ਸੋਮਵਾਰ ਨੂੰ ਵੀ ਪੰਜਾਬ ਨੂੰ ਮੀਂਹ ਤੋਂ ਰਾਹਤ ਮਿਲਣ ਦੀ ਖ਼ਬਰ ਨਹੀਂ ਆ ਰਹੀ ਹੈ । ਪੂਰੇ ਸੂਬੇ ਵਿੱਚ ਮੀਂਹ ਨਾਲ ਹਾਲਾਤ ਬੁਰੇ ਬਣੇ ਹੋਏ ਹਨ । ਪੰਜਾਬ ਦੇ ਸਿੱਖਿਆ ਮੰਤਰੀ ਨੇ ਟਵੀਟ ਕਰਕੇ 13 ਜੁਲਾਈ ਤੱਕ ਸਾਰੇ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ,ਵਿਦਿਆਰਥੀਆਂ ਦੇ ਨਾਲ ਅਧਿਆਪਕ ਅਤੇ ਹੋਰ ਸਟਾਫ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ। ਉਧਰ NDRF ਦੀਆਂ 14 ਟੀਮਾਂ ਹੜ ਪ੍ਰਭਾਵਿਕ ਇਲਾਕਿਆਂ ਵਿੱਚ ਲੋਕਾਂ ਨੂੰ ਬਾਹਰ ਕੱਢਣ ਵਿੱਚ ਲੱਗੀਆਂ ਹੋਇਆ ਹਨ । ਪਿੰਡਾਂ ਵਿੱਚ ਲੋਕ ਟਰੈਕਟਰ ਦੇ ਜ਼ਰੀਏ ਆਪਣੇ ਪਰਿਵਾਰਾਂ ਨੂੰ ਹੜ੍ਹ ਤੋਂ ਪ੍ਰਭਾਵਿਕ ਇਲਾਕਿਆਂ ਤੋਂ ਬਾਹਰ ਕੱਢਣ ਵਿੱਚ ਲੱਗੇ ਹਨ । ਮੁਹਾਲੀ,ਖਰੜ,ਚੰਡੀਗੜ੍ਹ,ਪੰਚਕੂਲਾ ਟ੍ਰਾਈ ਸਿੱਟਾ ਦਾ ਬੁਰਾ ਹਾਲ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਗਰਾਉਂਡ ‘ਤੇ ਰੋਪੜ,ਮੋਹਾਲੀ,ਖਰੜ ਦਾ ਜ਼ਾਇਜਾ ਲੈਣ ਦੇ ਲਈ ਪਹੁੰਚੇ ਹਨ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡਰਨ ਦੀ ਜ਼ਰੂਰਤ ਨਹੀਂ ਹੈ । ਘੱਗਰ ਦਰਿਆ ਖਤਰੇ ਦੇ ਨਿਸ਼ਾਨ ਦੇ ਆਲੇ-ਦੁਆਲੇ ਹੈ,ਪਰ ਪ੍ਰਸ਼ਾਸਨ ਨੇ ਹਾਲਾਤਾਂ ‘ਤੇ ਪੂਰੀ ਨਜ਼ਰ ਰੱਖੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੋਨ ਕਰਕੇ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਫਿਲਹਾਲ ਫੌਜ ਦੀ ਮਦਦ ਦੀ ਜ਼ਰੂਰਤ ਨਹੀਂ। ਸੀਐੱਮ ਮਾਨ ਨੇ ਕਿਹਾ ਜੇਕਰ ਜ਼ਰੂਰਤ ਪਈ ਤਾਂ ਸਪੈਸ਼ਲ ਗਿਰਦਾਵਰੀ ਕਰਵਾਈ ਜਾਏਗੀ ।
#WATCH पंजाब: ड्रोन वीडियो रूपनगर से है जहां बारिश के बाद सतलुज नदी के पास बाढ़ से कुछ क्षेत्र प्रभावित हुए हैं। pic.twitter.com/AxUPpezvil
— ANI_HindiNews (@AHindinews) July 10, 2023
ਉਧਰ ਖਰੜ ਵਿੱਚ ਸਭ ਤੋਂ ਪ੍ਰਭਾਵਿਤ ਗੁਲਮੋਹਰ ਸੁਸਾਇਟੀ ਹੈ ਜਿੱਥੇ ਗੱਡੀਆਂ ਡੁੱਬ ਚੁਕਿਆਂ ਹਨ । ਲੋਕ ਆਪਣੇ ਘਰਾਂ ਵਿੱਚ ਫਸੇ ਹਨ,ਘਰਾਂ ਵਿੱਚ ਲਾਈਟ ਨਹੀਂ ਹੈ। ਬੋਟ ਦੇ ਜ਼ਰੀਏ ਘਰਾਂ ਵਿੱਚ ਪ੍ਰਸ਼ਾਸਨ ਅਤੇ ਹੋਰ ਜਥੇਬੰਦੀਆਂ ਵੱਲੋਂ ਖਾਣਾ ਅਤੇ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ । ਅਜਿਹਾ ਹੀ ਹਾਲ ਮੁਹਾਲੀ,ਚੰਡੀਗੜ੍ਹ ਅਤੇ ਖਰੜ ਵਿੱਚ ਬਣੀਆਂ ਹੋਰ ਸੁਸਾਇਟੀਆਂ ਦਾ ਵੀ ਹੈ ।
#Chandigarh records 302mm rainfall in span of 24 hours creating a new all-time record of highest 24hr rainfall ever
Also, the first triple-century event in its history🌧Chandigarh July avg is 276mm, so even surpassed month rain in a single day🌧⚠️
Ambala also heavy with 224mm pic.twitter.com/i9N28wB4G3
— Viraj Kotian(MeteoClima⛈️) (@kotian_viraj) July 9, 2023
ਮੋਹਾਲੀ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ਗੱਡੀਆਂ ਪਾਣੀ ਵਿੱਚ ਤੈਰ ਦੀ ਹੋਈ ਨਜ਼ਰ ਆ ਰਹੀ ਹੈ
So this is #Mohali, the most favourite destination of the Government and politicians close to #Chandigarh pic.twitter.com/YfZD9b7NCb
— Neel Kamal (@NeelkamalTOI) July 9, 2023
ਇਸ ਤੋਂ ਇਲਾਵਾ ਚੰਡੀਗੜ੍ਹ ਦੀਆਂ ਸੜਕਾਂ ਪਾਣੀ ਨਾਲ ਭਰੀਆਂ ਹੋਇਆ ਹਨ । ਮੀਂਹ ਦੀ ਵਜ੍ਹਾ ਕਰਕੇ ਟਰਾਂਸਫਾਰਮ ਵਿੱਚ ਜ਼ਬਰਦਸਤ ਧਮਾਕੇ ਦੀ ਤਸਵੀਰ ਵੀ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ।
Due to the #rain, there are reports of short circuit from many places in #Chandigarh .
Location- Sector-15, Chandigarh. pic.twitter.com/t7sn0xraJK
— Smriti Sharma (@SmritiSharma_) July 10, 2023
ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਦੇ ਸਿਵਲ ਸਕੱਤਰੇਤ ਵਿੱਚ ਪਾਣੀ ਭਰਿਆ ਹੋਇਆ ਹੈ, ਗੱਡੀਆਂ ਦੇ ਟਾਇਰ ਨਜ਼ਰ ਨਹੀਂ ਆ ਰਹੇ ਹਨ। ਬਣੀ ਮੁਸ਼ਕਿਲ ਨਾਲ ਮੁਲਾਜ਼ਮ ਗੱਡੀਆਂ ਨੂੰ ਬਾਹਰ ਕੱਢ ਰਹੇ ਹਨ
https://twitter.com/tarn_bamrah/status/1678293432064933888?s=20
ਪੰਚਕੂਲਾ ਦੇ ਅਮਰਾਵਤੀ ਤੋਂ ਨਦੀ ਦੇ ਉਫਾਨ ਦੀ ਭਿਆਨਕ ਤਸਵੀਰ ਸਾਹਮਣੇ ਆਈ ਹੈ, ਪੁੱਤ ਦੇ ਆਲੇ ਦੀਆਂ ਦਿਵਾਰਾਂ ਟੁੱਟ ਗਈਆਂ ਹਨ । ਸੈਕਟਰ 25, 26, 27 ਅਤੇ 28 ਘੱਗਰ ਦਰਿਆ ਦੇ ਪਾਣੀ ਆਉਣ ਨਾਲ ਬੁਰਾ ਹਾਲ ਹੈ । ਸਰਕਾਰ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤਾ ਹੈ ਕਿ ਉਹ ਘਰੋਂ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਤਾਂ ਹੀ ਨਿਕਲਣ।
ਫਿਲੌਰ ਵਿੱਚ ਪੰਜਾਬ ਪੁਲਿਸ ਅਕੈਡਮੀ PAP ਦਾ ਵੀ ਬੁਰਾ ਹਾਲ ਹੈ,ਪਾਣੀ ਅੰਦਰ ਵੜ ਗਿਆ ਹੈ । ਉਧਰ ਗੋਲਫ ਕਲੱਬ ਰੇਂਜ ਦੀ ਪਾਰਕਿੰਗ ਵਿੱਚ ਖੜੀਆਂ 250 ਗੱਡੀਆਂ ਪੂਰੀ ਤਰ੍ਹਾਂ ਨਾਲ ਡੁੱਬਿਆਂ ਹੋਇਆ ਹਨ । ਪੰਜਾਬ ਪੁਲਿਸ ਦੇ ਜਵਾਨ ਗੱਡੀਆਂ ਨੂੰ ਬਾਹਰ ਕੱਢਣ ਲੱਗੇ ਹਨ ।
ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਆਪ ਹੜ ਪ੍ਰਭਾਵਿਕ ਇਲਾਕਿਆ ਵਿੱਚ ਗਰਾਉਂਡ ‘ਤੇ ਮੌਜੂਦ ਹਨ । ਉਨ੍ਹਾਂ ਦੇ ਨਾਲ ਪਟਿਆਲਾ ਹਲਕੇ ਦੇ ਵਿਧਾਇਕ ਵੀ ਮੌਜੂਦ ਹਨ । ਉਨ੍ਹਾਂ ਨੇ ਲੋਕਾਂ ਦੀ ਮਦਦ ਲਈ 0175-2311321 ਨੰਬਰ ਜਾਰੀ ਕੀਤਾ ਹੈ । ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਟੀਮ ਵੱਡੀ ਨਦੀ ‘ਤੇ ਨਜ਼ਰ ਰੱਖੀ ਹੋਈ ਹੈ । ਨਦੀ ਉਫਾਨ ਤੇ ਦੱਸੀ ਜਾ ਰਹੀ ਹੈ । ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਪਸ਼ੂਆਂ ਨੂੰ ਵੀ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ। ਗੋਪਾਲ ਕਾਲੋਨੀ,ਸੰਨੀ ਐਨਕਲੇਵ ਵਿੱਚ ਪਾਣੀ ਭਰਨ ਦੀ ਵਜ੍ਹਾ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਸਨ ਜਿਸ ਨੂੰ ਦੂਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰਾਜਪੁਰਾ ਸਰਲਾ ਕਲਾਂ ਦੇ 30 ਪਿੰਡਾਂ ਵਿੱਚ ਵੀ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅਲਰਟ ‘ਤੇ ਹੈ ।
ਉਧਰ ਹੁਸ਼ਿਆਰਪੁਰ ਦੇ ਪਿੰਡ ਹਰਟਾ ਵਿੱਚ ਮੀਂਹ ਨਾਲ ਸੈਲਾਬ ਦੀਆਂ ਤਸਵੀਰਾਂ ਸਾਹਮਣੇ ਆਇਆ ਹਨ । ਇਸ ਦੌਰਾਨ ਇੱਕ ਇਨੋਵਾ ਗੱਡੀ ਦਰਿਆ ਵਿੱਚ ਫਸ ਗਈ ਜਿਸ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ । ਘਰਾਂ ਦੇ ਅੰਦਰ ਪਾਣੀ ਭਰ ਗਿਆ ਹੈ । ਪ੍ਰਸ਼ਾਸਨ ਵਾਰ-ਵਾਰ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਘਰਾਂ ਤੋਂ ਬਾਹਰ ਨਾ ਨਿਕਲੋ।
ਉਧਰ ਫਤਿਹਗੜ੍ਹ ਸਾਹਿਬ ਵਿੱਚ ਹਾਲਾਤ ਬਹੁਤ ਹੀ ਮਾੜ ਹਨ। ਵਿਧਾਇਕ ਲਖਬੀਰ ਸਿੰਘ ਆਪ ਟਰੈਕਟਰ ਟਰਾਲੀ ਦੇ ਨਾਲ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਸਨ ਅਤੇ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। 5-5 ਫੁੱਟ ਤੱਕ ਪਾਣੀ ਭਰ ਗਿਆ ਹੈ, ਲੋਕ ਇੱਕ ਦੂਜੇ ਦੀ ਮਦਦ ਨਾਲ ਘਰਾਂ ਅਤੇ ਸੁਸਾਇਟੀ ਤੋਂ ਬਾਹਰ ਨਿਕਲ ਰਹੇ ਹਨ।
ਉਧਰ ਫਰੀਦਕੋਟ ਵਿੱਚ ਵੀ ਹਾਲਾ ਚੰਗੀ ਨਜ਼ਰ ਨਹੀਂ ਆ ਰਹੇ ਹਨ । ਪਿੰਡ ਚਹਿਲ ਵਿੱਚ ਕਈ ਘਰ ਡੁੱਬ ਗਏ ਹਨ NDRF ਦੀਆਂ ਟੀਮਾਂ ਨੇ ਮੌਕੇ ਤੇ ਮੋਰਚਾ ਸੰਭਾਲ ਲਿਆ ਹੈ । ਬੋਟ ਦੇ ਜ਼ਰੀਏ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ।
ਹਿਮਾਚਲ ਦੇ ਮੰਡੀ ਵਿੱਚ ਭਾਰੀ ਮੀਂਹ ਦੀ ਵਜ੍ਹਾ ਕਰਕੇ ਵਿਕਟੋਰੀਆਂ ਬ੍ਰਿਜ ਦਾ ਬੁਰਾ ਹਾਲ ਹੈ । ਨਦੀ ਤੋਂ ਗੁਜਰਨ ਵਾਲਾ ਪਾਣੀ ਡਰਾ ਰਿਹਾ ਹੈ
#WATCH हिमाचल प्रदेश: मंडी में भारी बारिश के कारण शहर के कुछ हिस्सों में बाढ़ की स्थिति उत्पन्न हुई। वीडियो विक्टोरिया ब्रिज से है। pic.twitter.com/l8SKXybPoo
— ANI_HindiNews (@AHindinews) July 10, 2023
ਹਿਮਾਚਲ ਦੇ ਚੰਬਾ ਵਿੱਚ ਵੀ 2 ਦਿਨਾਂ ਮੀਂਹ ਦੀ ਵਜ੍ਹਾ ਕਰਕੇ ਬੁਰਾ ਹਾਲ ਹੈ । ਰਾਵੀ ਦਰਿਆ ਪੂਰੇ ਉਫਾਨ ਤੇ ਹਨ । ਨਦੀ ਦੇ ਆਲੇ ਦੁਆਲੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ।
हिमाचल प्रदेश: चंबा जिले में पिछले 2 दिनों से लगातार हो रही भारी बारिश से जनजीवन प्रभावित हो गया है। रावी नदी उफान पर है। नदी के पास स्थित कई घर जलमग्न हो गए हैं। pic.twitter.com/1kUg4xEeqC
— ANI_HindiNews (@AHindinews) July 10, 2023