ਬਿਉਰੋ ਰਿਪੋਰਟ – ਪੰਜਾਬ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਹੋ ਗਈ ਹੈ,ਇਸ ਵਾਰ ਸਰਕਾਰ ਨੇ 5 ਲੱਖ ਏਕੜ DSR ਤਕਨੀਕ ਨਾਲ ਝੋਨੇ ਦੀ ਬਿਜਾਈ ਦਾ ਟੀਚਾ ਮਿਥਿਆ ਹੈ । DSR ਤਕਨੀਕ ਨਾਲ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਆਰਥਿਕ ਮਦਦ ਦੇਣ ਦਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ । ਉਧਰ ਮਜ਼ਦੂਰੀ ਵਿੱਚ ਵੀ 3500 ਰੁਪਏ ਪ੍ਰਤੀ ਏਕੜ ਦੀ ਕਮੀ ਆਏਗੀ ।
ਪੰਜਾਬ ਸਰਕਾਰ ਨੇ ਪਾਣੀ ਦੇ ਡਿੱਗ ਦੇ ਪੱਧਰ ਦੀ ਵਜ੍ਹਾ ਕਰਕੇ ਇਹ ਫੈਸਲਾ ਲਿਆ ਹੈ । ਸੂਬੇ ਵਿੱਚ 113 ਬਲਾਕ ਡਾਰਕ ਜ਼ੋਨ ਵਿੱਚ ਹਨ ਪਾਣੀ 600 ਤੋਂ 700 ਫੁੱਟ ਹੇਠਾਂ ਚੱਲਾ ਗਿਆ ਹੈ । ਜਦਕਿ ਪਹਿਲਾਂ 20 ਤੋਂ 25 ਮੀਟਰ ਤੱਕ ਅਸਾਨੀ ਨਾਲ ਪਾਣੀ ਮਿਲ ਜਾਂਦਾ ਸੀ । ਅਜਿਹੇ ਵਿੱਚ ਸਰਕਾਰ ਪਾਣੀ ਬਚਾਉਣ ਦੇ ਲਈ ਝੋਨੇ ਦੀ ਸਿੱਧੀ ਬਿਜਾਈ ‘ਤੇ ਫੋਕਸ ਕਰ ਰਹੀ ਹੈ ।
ਸਰਕਾਰ ਦੀ ਮੰਨੀਏ ਤਾਂ 2024 ਵਿੱਚ 2.53 ਲੱਖ ਏਕੜ ਵਿੱਚ DSR ਦੀ ਵਰਤੋਂ ਹੁੰਦੀ ਸੀ ਜੋ 2023 ਦੇ ਮੁਕਾਬਲੇ 47% ਵਾਧੂ ਸੀ । 2024 ਵਿੱਚ 21,338 ਕਿਸਾਨਾਂ ਨੂੰ 29.02 ਕਰੋੜ ਦੀ ਮਦਦ ਦਿੱਤੀ ਸੀ । ਜਦਕਿ DSR ਤੋਂ ਕਿਸਾਨਾਂ ਨੂੰ ਦੁਗਣਾ ਫਾਇਦਾ ਮਿਲੇਗਾ । 15-20% ਤੱਕ ਪਾਣੀ ਦੀ ਬਚਤ ਹੋਏਗੀ,ਜਦਕਿ 3,500 ਪ੍ਰਤੀ ਏਕੜ ਦੀ ਮਜ਼ਦੂਰੀ ਲਾਗਤ ਵਿੱਚ ਕਮੀ ਹੋਵੇਗੀ ।
ਪੰਜਾਬ ਦੇ ਖਾਣੇ ਵਿੱਚ ਚੋਲ ਸ਼ਾਮਲ ਨਹੀਂ ਹੈ,ਕੁੱਲ ਉਤਪਾਦਨ ਦਾ ਸਿਰਫ਼ 2 ਫੀਸਦੀ ਹੀ ਚੋਲ ਪੰਜਾਬ ਵਰਤੋਂ ਵਿੱਚ ਲਿਆਉਂਦਾ ਹੈ । ਬਾਕੀ ਸਾਰਾ ਕੇਂਦਰੀ ਅਨਾਜ ਭੰਡਾਰ ਵਿੱਚ ਦਿੱਤਾ ਜਾਂਦਾ ਹੈ । ਹਾਲਾਂਕਿ ਪਿਛਲੇ ਸਾਲ ਲਿਫਟਿੰਗ ਨੂੰ ਲੈ ਕੇ ਕਿਸਾਨਾਂ ਨੂੰ ਵੱਡੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਗੋਦਾਮਾਂ ਵਿੱਚ ਥਾਂ ਦੀ ਕਮੀ ਸੀ,ਇਸ ਵਾਰ ਵੀ ਅਜਿਹੀ ਸਥਿਤੀ ਬਣ ਸਕਦੀ ਹੈ ਇਸ ਦੇ ਲਈ ਸਰਕਾਰ ਨੇ ਸ਼ੁਰੂ ਤੋਂ ਹੀ ਕੇਂਦਰ ਅਤੇ ਸੂਬਾ ਸਰਕਾਰ ਨਾਲ ਸੰਪਰਕ ਕੀਤਾ ਹੈ ।