Punjab

ਮੂੰਗੀ ਤੇ ਮੱਕੀ ‘ਤੇ ਨਹੀਂ ਮਿਲ ਰਹੀ ਪੂਰੀ MSP! SKM ਦੇ CM ਮਾਨ ਦਾ ਘਰ ਘੇਰਨ ਲਈ ਵਧੇ ਕਦਮ ਤਾਂ ਖੇਤੀ ਬਾੜੀ ਮੰਤਰੀ ਨੇ ਦਿੱਤਾ ਇਹ ਭਰੋਸਾ !

ਬਿਊਰੋ ਰਿਪੋਰਟ : ਸਯੁੰਕਤ ਕਿਸਾਨ ਮੋਰਚਾ ਵੱਲੋਂ ਮੰਗਲਵਾਰ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਰੋਸ ਮਾਰਚ ਕਿੱਤਾ ਗਿਆ | ਇਸ ਦਾ ਮੁੱਖ ਮਕਸਦ ਸੀ ਕਿਸਾਨਾਂ ਦੀ ਮੰਡੀਆਂ ਵਿੱਚ ਮੱਕੀ ਅਤੇ ਮੂੰਗੀ ਦੀ ਖਰੀਦ ਵਿਚ ਹੁੰਦੀ ਅੰਨੇਵਾਹ ਲੁੱਟ ਸੀ | ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨਾਲ ਹਮਦਰਦੀ ਜਤਾਈ ਅਤੇ ਵਾਅਦਾ ਕੀਤਾ ਕਿ ਉਹ ਜਲਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਨਗੇ ਅਤੇ ਫਿਰ ਕਿਸਾਨ ਆਗੂਆਂ ਦੀ ਮੀਟਿੰਗ ਕਰਵਾਉਣਗੇ। ਉਧਰ ਆਗੂਆਂ ਨੇ ਕਿਹਾ ਕਿ ਉਹ ਮੰਤਰੀ ਦੇ ਵਾਅਦੇ ਦਾ 28 ਜੂਨ ਦੁਪਹਿਰ ਤੱਕ ਇੰਤਜ਼ਾਰ ਕਰਨਗੇ ਜੇਕਰ ਮੁੱਖ ਮੰਤਰੀ ਨੇ ਮੀਟਿੰਗ ਦੇ ਲਈ ਸਮਾਂ ਨਹੀਂ ਦਿੱਤਾ ਤਾਂ ਵੱਡਾ ਸੰਘਰਸ਼ ਵਿੱਢੀਆ ਜਾਵੇਗਾ ।

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਮੱਕੀ ਦਾ ਘੱਟੋ ਘੱਟ ਸਮਰਥਨ ਮੁੱਲ 2090 ਰੁਪਏ ਪ੍ਰਤੀ ਕੁੰਟਲ ਅਤੇ ਮੂੰਗੀ ਦਾ 8558 ਰੁਪਏ ਪ੍ਰਤੀ ਕੁੰਟਲ ਮਿਥਿਆ ਗਿਆ ਹੈ | ਜਦੋਂ ਕੇ ਮੰਡੀਆਂ ਵਿੱਚ ਮੱਕੀ 1000 ਰੁਪਏ ਦੇ ਨੇੜੇ ਤੇੜੇ ਅਤੇ ਮੂੰਗੀ 5000 ਤੋਂ ਲੈਕੇ 6500 ਰੁਪਏ ਤਕ ਪ੍ਰਤੀ ਕੁੰਟਲ ਵਪਾਰੀਆਂ ਵੱਲੋਂ ਖਰੀਦੀ ਜਾ ਰਹੀ ਹੈ | ਇਸ ਤਰ੍ਹਾਂ ਕਿਸਾਨ ਨੂੰ 1000 ਰੁਪਏ ਤੋਂ ਲੈਕੇ 3000 ਰੁਪਏ ਤੋਂ ਵੀ ਵੱਧ ਦਾ ਇੱਕ ਕੁੰਟਲ ਪਿੱਛੇ ਘਾਟਾ ਪੇ ਰਿਹਾ ਹੈ | ਕਿਸਾਨ ਜਥੇਬੰਦੀਆਂ ਦੀ ਜ਼ੋਰਦਾਰ ਮੰਗ ਨੂੰ ਧਿਆਨ ਚ ਰੱਖਦੇ ਹੋਏ ਜਲਦੀ ਤੋਂ ਜਲਦੀ ਮੁੱਖ ਮੰਤਰੀ ਨਾਲ ਮੀਟਿੰਗ ਵੀ ਤਹਿ ਕਰਾਉਣਗੇ | ਕਿਸਾਨ ਆਗੂਆਂ ਨੇ ਕਿਹਾ ਮੰਗਲਵਾਰ ਨੂੰ ਦਿੱਤੇ ਭਰੋਸੇ ਮੰਗਰੋਂ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਹੈ ਪਰ ਮੱਕੀ ਅਤੇ ਮੂੰਗੀ ਦੀ MSP ਦੀ ਲੜਾਈ ਨੂੰ ਹੋਰ ਤੇਜ਼ ਅਤੇ ਵਿਸ਼ਾਲ ਕਰਨਗੇ ਜਿਸ ਵਾਸਤੇ ਆਉਣ ਵਾਲੀ 3 ਜੁਲਾਈ ਨੂੰ ਸਯੁੰਕਤ ਕਿਸਾਨ ਮੋਰਚੇ ਦੀ ਐਮਰਜੈਂਸੀ ਮੀਟਿੰਗ ਲੁਧਿਆਣਾ ਵਿਖੇ ਕਰਨ ਦਾ ਐਲਾਨ ਵੀ ਕਿਸਾਨ ਆਗੂਆਂ ਨੇ ਕੀਤਾ ਹੈ ।