ਬਿਉਰੋ ਰਿਪੋਰਟ – ਪੰਜਾਬੀ ਸੰਗੀਤ ਜਗਤ ਤੋਂ ਬਹੁਤ ਹੀ ਮਾੜੀ ਖ਼ਬਰ ਸਾਹਮਣੇ ਆਈ ਹੈ । ਲੰਬੀ ਹੇਕ ਲਗਾਉਣ ਵਿੱਚ ਮਸ਼ਹੂਰ ਗਾਇਕਾ ਮੋਹਣੀ ਰਸੀਲਾ ਦਾ ਦੇਹਾਂਤ ਹੋ ਗਿਆ ਹੈ । ਮੋਹਣੀ ਰਸੀਲਾ ਗਾਇਕ ਹਸ਼ਪਾਲ ਰਸੀਲਾ ਦੀ ਪਤਨੀ ਸਨ ।
ਮੋਹਣੀ ਦਾ ਸਸਕਾਰ ਮਜੀਠਾ ਦੇ ਨਜ਼ਦੀਕ ਹੋਵੇਗਾ । ਮੋਹਣੀ ਤੇ ਹਸ਼ਪਾਲ ਰਸੀਲਾ ਆਪਣੇ ਸਮੇਂ ‘ਤੇ ਸਭ ਤੋਂ ਮਸ਼ਹੂਰ ਗਾਇਕ ਜੋੜੀ ਸੀ । ਰਸ਼ਪਾਲ ਰਸੀਲਾ ਤੇ ਮੋਹਣੀ ਰਸੀਲਾ ਦੇ ਮਸ਼ਹੂਰ ਗਾਣੇ
ਲੋਹੜੀ ਵੰਡਣੀ, ਨੱਚਦੀ ਦੇ ਮੋਚ ਪੈ ਗਈ, ਕਾਲਜ ਦੇ ਵਿਚ ਭਾਬੀ, ਕੁੜੀ ਚੰਨ ਵਰਗੀ ਮੁਟਿਆਰ, ਕੋਰਾ ਕੁਜਾ, ਯਾਰਾਂ ਦੀ ਕੁੱਲੀ, ਛੱਡ ਗੱਲ ਮੰਗਣੀ ਦੀ, ਦਾਜ ਬਿਨਾ ਭੈਣ ਛੱਡਤੀ, ਬਾਤਾਂ ਪਾ ਮਿੱਤਰਾਂ, ਮੇਰੀ ਬੇਬੇ ਦਾ ਜਵਾਈ, ਤੇਰੇ ਵੀਰ ਗੇੜਿਆ ਟੋਕਾ, ਮੈਂ ਅੱਗੇ ਪਿੱਛੇ ਲੱਭਦੀ ਫਿਰਾਂ, ਨੱਚਦੀ ਦੀ ਗੁੱਤ ਖੁੱਲ੍ਹ ਗਈ, ਕਦੇ ਨੈਣ ਨਾ ਮਿਲਾਵੇਂ ਦਿਲਦਾਰਾ, ਆਪਾਂ ਜਾਣਾ ਮੇਲੇ ਵਰਗੇ ਮਸ਼ਹੂਰ ਗਾਣੇ ਗਾਏ ਸਨ ।