Punjab

ਪੰਜਾਬ ‘ਚ ਹੜ੍ਹ ਤੋਂ ਬਾਅਦ ਹੁਣ ਨਵੀਂ ਮੁਸੀਬਤ !

ਬਿਊਰੋ ਰਿਪੋਰਟ : ਪੰਜਾਬ ਵਿੱਚ ਹੜ੍ਹ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਤਹਿਸ ਨਹਿਸ ਹੋ ਗਈ ਹੈ। ਉੱਧਰ ਮੀਂਹ ਦੇ ਮੌਸਮ ਦੀ ਵਜ੍ਹਾ ਕਰਕੇ ਪੰਜਾਬ ਵਿੱਚ ਅਜੀਬੋ ਗ਼ਰੀਬ ਬਿਮਾਰੀਆਂ ਫੈਲ ਰਹੀਆਂ ਹਨ। ਪਠਾਨਕੋਟ ਵਿੱਚ ਬੱਚਿਆਂ ਦੀਆਂ ਅੱਖਾਂ ਸੁੱਜ ਕੇ ਲਾਲ ਹੋ ਗਈਆਂ ਹਨ। ਅੱਖਾਂ ਵਿੱਚ ਖ਼ਰਾਸ ਅਤੇ ਰੜਕਣ ਵੀ ਹੋ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਇਸ ਬਿਮਾਰੀ ਨੂੰ ਕੰਜਕਟਿਵਾਇਟਿਸ(Conjunctivitis) ਵਾਇਰਸ ਨਾਲ ਜਾਣਿਆ ਜਾਂਦਾ ਹੈ। ਬਿਮਾਰੀ ਜ਼ਿਆਦਾਤਰ ਗਰਮੀਆਂ ਅਤੇ ਮੀਂਹ ਦੇ ਮੌਸਮ ਵਿੱਚ ਹੁੰਦੀ ਹੈ। ਹਸਪਤਾਲ ਵਿੱਚ ਅਜਿਹੇ ਕਈ ਮਰੀਜ਼ ਆ ਰਹੇ ਹਨ, ਜਿਨ੍ਹਾਂ ਦੀਆਂ ਅੱਖਾਂ ਵਿੱਚ ਜਲ਼ਨ, ਖੁਜਲੀ ਹੋਣ ਦੀ ਸ਼ਿਕਾਇਤ ਹੈ ।

ਕੋਰੋਨਾ ਵਾਂਗ ਆਇਸੋਲੇਸ਼ਨ ਵਿੱਚ ਰਹਿੰਦਾ ਹੈ ਮਰੀਜ਼

ਡਾਕਟਰਾਂ ਮੁਤਾਬਕ ਇਹ ਬਿਮਾਰੀ ਕੋਰੋਨਾ ਵਰਗੀ ਹੈ। ਕਿਉਂਕਿ ਇਸ ਦੇ ਮਰੀਜ਼ ਨੂੰ ਫ਼ੌਰਨ ਆਇਸੋਲੇਸ਼ਨ ਵਿੱਚ ਰੱਖਣਾ ਪੈਂਦਾ ਹੈ। ਅੱਖਾਂ ਦੇ ਸੁੱਜਣ, ਲਾਲ ਹੋਣਾ, ਰੜਕਣਾ ਇਸ ਬਿਮਾਰੀ ਦੇ ਮੁੱਖ ਲਕਸ਼ਣ ਹਨ। ਇਸ ਦਾ ਪਰਹੇਜ਼ ਬਿਲਕੁਲ ਕੋਰੋਨਾ ਵਰਗਾ ਹੈ। ਡਾਕਟਰ ਨੇ ਦੱਸਿਆ ਜ਼ਿਆਦਾਤਰ ਬੱਚੇ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਅਜਿਹੇ ਵਿੱਚ ਬੱਚੇ ਨੂੰ ਸਕੂਲ ਬਿਲਕੁਲ ਨਹੀਂ ਭੇਜਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਇੱਕ ਤੋਂ ਦੂਜੇ ਨੂੰ ਹੁੰਦੀ ਹੈ। ਜੇਕਰ ਕਿਸੇ ਘਰ ਦੇ ਮੈਂਬਰ ਨੂੰ ਬਿਮਾਰੀ ਦੇ ਲੱਛਣ ਹਨ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਇੱਕ ਬੋਤਲ ਵਿੱਚ ਡਿਟੋਲ ਪਾਕੇ ਉਸ ਵਿੱਚ ਪਾਣੀ ਭਰ ਲਏ ਅਤੇ ਘਰ ਦੇ ਅੰਦਰ ਜਾਣ ਵੇਲੇ ਹੱਥ ਜ਼ਰੂਰ ਸਾਫ਼ ਕਰੇ ਤਾਂਕਿ ਜੇਕਰ ਤੁਹਾਡੇ ਹੱਥ ਨੂੰ ਇਸ ਵਾਇਰਲ ਨੇ ਟੱਚ ਕੀਤਾ ਤਾਂ ਇਹ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਜਾਵੇ।

ਕੀ ਹੁੰਦਾ ਹੈ ਕੰਜਕਟਿਵਾਇਟਿਸ(Conjunctivitis) ?

ਅੱਖਾਂ ਦੇ ਗਲੋਬ ਵਿੱਚ ਇੱਕ ਝਿੱਲੀ ਚੜ੍ਹੀ ਹੁੰਦੀ ਹੈ ਜਿਸ ਨੂੰ ਕੰਜਕਟਾਇਵਾ ਕਿਹਾ ਜਾਂਦਾ ਹੈ, ਇਹ ਪਲਕਾਂ ਦੇ ਅੰਦਰੂਨੀ ਅਤੇ ਪੁਤਲੀ ਦੇ ਸਫ਼ੇਦ ਹਿੱਸੇ ਨੂੰ ਕਵਰ ਕਰਦੀ ਹੈ। ਝਿੱਲੀ ਵਿੱਚ ਇਨਫੈਕਸ਼ਨ ਹੋਣ ‘ਤੇ ਅੱਖ ਸੁੱਜ ਜਾਂਦੀ ਹੈ।ਜਿਸ ਨੂੰ ਆਈ ਫਲੂ ਜਾਂ ਫਿਰ ਕੰਜਕਟਿਵਾਇਟਿਸ ਵੀ ਕਿਹਾ ਜਾਂਦਾ ਹੈ । ਇਸ ਨਾਲ ਅੱਖਾਂ ਵਿੱਚ ਚਿਪਚਿਪਾ, ਲਿਕਵਿਡ, ਖੁਜਲੀ ਅਤੇ ਆਈ ਫਲੂ ਵਰਗੀ ਪਰੇਸ਼ਾਨੀ ਹੁੰਦੀ ਹੈ।

ਇਹ ਸਾਵਧਾਨੀ ਵਰਤੋਂ

ਕੰਜਕਟਿਵਾਇਟਿਸ ਵਾਇਰਲ ਯਾਨੀ ਆਈ ਫਲੂ ਤੋਂ ਬਚਣ ਦੇ ਲਈ ਅੱਖਾਂ ਨੂੰ ਹੱਥ ਨਾ ਲਾਓ ਨਾ ਹੀ ਰਗੜੋ, ਬੱਚਿਆਂ ਦੇ ਸਕੂਲ ਬੈਗ ਵਿੱਚ ਸੈਨੇਟਾਈਜ਼ਰ ਰੱਖੋ, ਸਾਬਣ ਅਤੇ ਗਰਮ ਪਾਣੀ ਨਾਲ ਹੱਥ ਸਾਫ਼ ਕਰੋ, ਸੌਣ ਤੋਂ ਪਹਿਲਾਂ ਕਾਂਟੈਕਟ ਲੈਸ ਹਟਾ ਦਿਓ,ਤੋਲੀਆਂ,ਮੇਕਅਪ ਸ਼ੇਅਰ ਨਾ ਕਰੋ, ਸਵਿਮਿੰਗ ਪੂਲ ਵਿੱਚ ਚਸ਼ਮੇ ਦੀ ਵਰਤੋ ਕਰੋ, ਇਨਫੈਕਸ਼ਨ ਹੋਣ ‘ਤੇ ਸਵਿਮਿੰਗ ਨਾ ਕਰੋ, ਪਾਣੀ ਵਿੱਚ 2 ਤੋਂ ਤਿੰਨ ਵਾਰ ਅੱਖਾਂ ਸਾਫ਼ ਕਰੋ।

ਅੱਖਾਂ ਵਿੱਚ ਵੇਖਣ ਨਾਲ ਨਹੀਂ,ਇਨਫੈਕਸ਼ਨ ਨਾਲ ਫੈਲ ਦੀ ਹੈ ਬਿਮਾਰੀ

ਡਾਕਟਰ ਕੇਡੀ ਸਿੰਘ ਨੇ ਲੋਕਾਂ ਨੂੰ ਵਹਿਮ ਤੋਂ ਕੱਢਣ ਦੇ ਲਈ ਦੱਸਿਆ ਕਿ ਇਹ ਬਿਮਾਰੀ ਕਿਸੇ ਵੱਲ ਵੇਖਣ ਨਾਲ ਨਹੀਂ ਫੈਲ ਦੀ ਹੈ । ਕਿਉਂਕਿ ਲੋਕ ਕਈ ਵਾਰ ਇਹ ਕਹਿੰਦੇ ਹਨ ਕਿ ਮੈਂ ਪੀੜਤ ਦੀ ਅੱਖਾਂ ਵਿੱਚ ਵੇਖਿਆ ਇਸ ਲਈ ਮੇਰੀ ਅੱਖਾਂ ਵਿੱਚ ਆਈ ਫਲੂ ਹੋ ਗਿਆ । ਡਾਕਟਰ ਨੇ ਕਿਹਾ ਇਹ ਬਿਮਾਰ ਤਾਂ ਹੀ ਤੁਹਾਡੇ ਕੋਲ ਪਹੁੰਚ ਦੀ ਹੈ ਜਦੋਂ ਤੁਸੀਂ ਇਸ ਬਿਮਾਰੀ ਨਾਲ ਪੀੜਤ ਸ਼ਖ਼ਸ ਨੂੰ ਹੱਥ ਲਾਉਂਦੇ ਹੋ ਅਤੇ ਫਿਰ ਆਪਣੀ ਅੱਖ ਅਤੇ ਮੂੰਹ ‘ਤੇ ਲਗਾਉਂਦੇ ਹੋ । ਜੇਕਰ ਕਿਸੇ ਨੂੰ ਇਸ ਦੇ ਲਕਸ਼ਣ ਵਿਖਾਈ ਦਿੰਦੇ ਹਨ ਤਾਂ ਫ਼ੌਰਨ ਨਜ਼ਦੀਕ ਕਿਸੇ ਵੀ ਅੱਖ ਦੇ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ ।

ਅੱਖਾਂ ਵਿੱਚ ਵੇਖਣ ਨਾਲ ਨਹੀਂ,ਇਨਫੈਕਸ਼ਨ ਨਾਲ ਫੈਲ ਦੀ ਹੈ ਬਿਮਾਰੀ

ਡਾਕਟਰ ਕੇਡੀ ਸਿੰਘ ਨੇ ਲੋਕਾਂ ਨੂੰ ਵਹਿਮ ਤੋਂ ਕੱਢਣ ਦੇ ਲਈ ਦੱਸਿਆ ਕਿ ਇਹ ਬਿਮਾਰੀ ਕਿਸੇ ਵੱਲ ਵੇਖਣ ਨਾਲ ਨਹੀਂ ਫੈਲ ਦੀ ਹੈ । ਕਿਉਂਕਿ ਲੋਕ ਕਈ ਵਾਰ ਇਹ ਕਹਿੰਦੇ ਹਨ ਕਿ ਮੈਂ ਪੀੜਤ ਦੀ ਅੱਖਾਂ ਵਿੱਚ ਵੇਖਿਆ ਇਸ ਲਈ ਮੇਰੀ ਅੱਖਾਂ ਵਿੱਚ ਆਈ ਫਲੂ ਹੋ ਗਿਆ । ਡਾਕਟਰ ਨੇ ਕਿਹਾ ਇਹ ਬਿਮਾਰ ਤਾਂ ਹੀ ਤੁਹਾਡੇ ਕੋਲ ਪਹੁੰਚ ਦੀ ਹੈ ਜਦੋਂ ਤੁਸੀਂ ਇਸ ਬਿਮਾਰੀ ਨਾਲ ਪੀੜਤ ਸ਼ਖ਼ਸ ਨੂੰ ਹੱਥ ਲਾਉਂਦੇ ਹੋ ਅਤੇ ਫਿਰ ਆਪਣੀ ਅੱਖ ਅਤੇ ਮੂੰਹ ‘ਤੇ ਲਗਾਉਂਦੇ ਹੋ । ਜੇਕਰ ਕਿਸੇ ਨੂੰ ਇਸ ਦੇ ਲੱਛਣ ਵਿਖਾਈ ਦਿੰਦੇ ਹਨ ਤਾਂ ਫ਼ੌਰਨ ਨਜ਼ਦੀਕ ਕਿਸੇ ਵੀ ਅੱਖ ਦੇ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ