ਮੁਹਾਲੀ : ਪੰਜਾਬ ਸਰਕਾਰ ਨੇ ਗੁਡਜ਼ ਐਂਡ ਸਰਵਿਸ ਟੈਕਸ (ਜੀ.ਐੱਸ.ਟੀ.) ਦੇ ਪਹਿਲਾਂ ਹੀ ਬਕਾਇਆ ਪਏ ਮਾਮਲਿਆਂ ਦੇ ਨਿਪਟਾਰੇ ਲਈ ਲਾਗੂ ਕੀਤੀ ਯਕਮੁਸ਼ਤ ਨਿਪਟਾਰਾ ਯੋਜਨਾ (ਓ.ਟੀ.ਐੱਸ.-3) ਦੀ ਮਿਆਦ ਇਕ ਵਾਰ ਫਿਰ ਵਧਾ ਦਿੱਤੀ ਹੈ। ਹੁਣ ਲੋਕ 16 ਅਗਸਤ ਤੱਕ ਇਸ ਦਾ ਲਾਭ ਲੈ ਸਕਣਗੇ। ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਪੰਜਾਬ ਭਵਨ ਵਿਖੇ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਇਹ ਜਾਣਕਾਰੀ ਦਿੱਤੀ।
ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਵੰਬਰ 2023 ’ਚ ਓਟੀਐਸ-3 ਲਾਂਚ ਕੀਤਾ ਸੀ। ਜਿਸ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਸਕੀਮ ’ਚ 70313 ਯੋਗ ਬਿਨੈਕਾਰ ਸਨ। ਜਿਸ ਦੀ ਰਕਮ ਇੱਕ ਕਰੋੜ ਤੋਂ ਘੱਟ ਸੀ। ਇਨ੍ਹਾਂ ਵਿੱਚੋਂ ਹੁਣ ਤੱਕ 58756 ਨੇ ਅਪਲਾਈ ਕੀਤਾ ਸੀ। ਇਨ੍ਹਾਂ ‘ਚੋਂ 50774 ਲੋਕ ਅਜਿਹੇ ਸਨ, ਜਿਨ੍ਹਾਂ ਦਾ ਬਕਾਇਆ 1 ਲੱਖ ਰੁਪਏ ਤੱਕ ਸੀ। ਜੋ ਕਿ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਗਿਆ ਹੈ।
7982 ਬਿਨੈਕਾਰਾਂ ਦੇ ਕੇਸ ਪੈਂਡਿੰਗ ਹਨ। ਜਿਸ ਦੀ ਕੀਮਤ ਇੱਕ ਕਰੋੜ ਰੁਪਏ ਬਣਦੀ ਹੈ। 11557 ਕੇਸਾਂ ਦਾ ਬਕਾਇਆ ਇੱਕ ਲੱਖ ਤੋਂ ਇੱਕ ਕਰੋੜ ਤੱਕ ਹੈ। ਇਹ ਸਕੀਮ ਸਭ ਤੋਂ ਸਫ਼ਲ ਰਹੀ ਹੈ। ਪੰਜਾਬ ਦੇ ਵਪਾਰੀ ਵਰਗ ਨੂੰ ਰਾਹਤ ਮਿਲੀ ਹੈ। ਵਿਭਾਗ ਦਾ ਕੰਮ ਆਸਾਨ ਹੋ ਗਿਆ ਹੈ।
ਵਿੱਤ ਮੰਤਰੀ ਦਾ ਕਹਿਣਾ ਹੈ ਕਿ ਵਿਭਾਗ ਨੂੰ ਇਸ ਯੋਜਨਾ ਦਾ ਲਾਭ ਹੋਇਆ ਹੈ। ਹੁਣ ਵਿਭਾਗ ‘ਤੇ ਵਾਧੂ ਬੋਝ ਘੱਟ ਗਿਆ ਹੈ। 215.92 ਕਰੋੜ ਲੋਕਾਂ ਨੇ ਇਸ ਨੂੰ ਪ੍ਰਾਪਤ ਕੀਤਾ ਹੈ। ਓ.ਟੀ.ਐਸ.-3 ਤੋਂ ਪੰਜਾਬ ਦੇ ਖ਼ਜ਼ਾਨੇ ਵਿਚ 137.66 ਕਰੋੜ ਰੁਪਏ ਆਏ ਹਨ। ਇਹ ਉਹ ਮਾਮਲੇ ਹਨ ਜਿਨ੍ਹਾਂ ਤੋਂ ਵਿਭਾਗ ਨੂੰ ਰਿਕਵਰੀ ਨਹੀਂ ਹੋ ਰਹੀ ਸੀ। 11557 ਯੋਗ ਬਿਨੈਕਾਰਾਂ ਨੂੰ ਸਕੀਮ ਦਾ ਲਾਭ ਮਿਲੇਗਾ। ਹਾਲਾਂਕਿ, ਸਰਕਾਰ ਨੂੰ ਪਹਿਲੀ ਅਤੇ ਦੂਜੀ ਓਟੀਐਸ ਸਕੀਮਾਂ ਤੋਂ 13 ਕਰੋੜ ਰੁਪਏ ਦੀ ਕਮਾਈ ਹੋਈ ਸੀ।