ਬਿਉਰੋ ਰਿਪੋਰਟ : ਰੋਪੜ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਾਇਕ ਅਮਰਜੀਤ ਸਿੰਘ ਸੰਦੋਹਾ ਨੂੰ ਕੈਨੇਡਾ ਦੇ ਟੋਰਾਂਟੋ ਏਅਰਪੋਰਟ ‘ਤੇ ਰੋਕ ਲਿਆ ਹੈ। ਉਨ੍ਹਾਂ ਦੇ ਨਾਲ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਸਨ। ਨਾਬਾਲਿਗ ਨਾਲ ਛੇੜਖਾਨੀ ਦੇ ਕੇਸ ਵਿੱਚ 7 ਘੰਟੇ ਤੱਕ ਪੁੱਛ-ਗਿੱਛ ਕੀਤੀ ਗਈ ਹੈ। ਅਖੀਰ ਵਿੱਚ ਰੋਪੜ ਦੇ SSP ਵੱਲੋਂ ਇੱਕ ਪੱਤਰ ਦਿੱਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਮਿਲੀ ।
ਦਰਅਸਲ ਸੰਦੋਹਾ ਦੇ ਖਿਲਾਫ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਇੱਕ ਸ਼ਿਕਾਇਤ ਮਿਲੀ ਸੀ । ਜਿਸ ਵਿੱਚ ਲਿਖਿਆ ਸੀ ਕਿ ਉਨ੍ਹਾਂ ‘ਤੇ ਬੱਚਿਆਂ ਨਾਲ ਛੇੜਖਾਨੀ ਦਾ ਇਲਜ਼ਾਮ ਹੈ ਪੰਜਾਬ ਵਿੱਚ FIR ਦਰਜ ਹੈ । ਇਸ ‘ਤੇ ਐਕਸ਼ਨ ਲੈਂਦੇ ਹੋਏ ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਨੇ 17 ਜਨਵਰੀ 2024 ਨੂੰ ਸੰਦੋਹਾ ਨੂੰ ਏਅਰਪੋਰਟ ‘ਤੇ ਰੋਕ ਲਿਆ ਸੀ ।
‘ਕੇਸ ਵਿੱਚ ਰਾਜ਼ੀਨਾਮਾ ਹੋ ਚੁੱਕਿਆ ਹੈ’
SSP ਗੁਲਨੀਤ ਸਿੰਘ ਖੁਰਾਨਾ ਨੇ ਕਿਹਾ ਕਿ ਸਾਬਕਾ ਵਿਧਾਇਕ ਦੇ ਬਾਰੇ ਜਾਣਕਾਰੀ ਮੰਗੀ ਗਈ ਸੀ। ਉਨ੍ਹਾਂ ਦੇ ਵੱਲੋਂ ਪੱਤਰ ਕੈਨੇਡਾ ਦੇ ਅਧਿਕਾਰੀਆਂ ਨੂੰ ਲਿਖਿਆ ਗਿਆ ਸੀ। ਜਿਸ ਤੋਂ ਸਾਫ ਹੋਇਆ ਅਮਰਜੀਤ ਸਿੰਘ ਸੰਦੋਹਾ ਦੇ ਖਿਲਾਫ ਇੱਕ ਮਾਮਲਾ ਸੀ ਜਿਸ ਨੂੰ ਹਾਈਕੋਰਟ ਨੇ ਖਤਮ ਕਰ ਦਿੱਤਾ ਸੀ। ਉਧਰ ਜਦੋਂ ਡੇਲੀ ਡਾਇਰੀ ਰਿਪੋਰਟ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਾਫ ਕੀਤਾ ਕਿ DDR ਦੀ ਜਾਂਚ ਕੀਤੀ ਜਾ ਰਹੀ ਹੈ । ਘਟਨਾ ਵਾਲੀ ਥਾਂ ਦਿੱਲੀ ਸੀ,ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਗਿਆ ਸੀ,ਉਸ ਵਿੱਚ ਵੀ ਰਾਜ਼ੀਨਾਮਾ ਹੋ ਚੁੱਕਿਆ ਹੈ ।
2018 ਵਿੱਚ ਡਿਪੋਰਟ ਹੋਏ ਸਨ
ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਹਾ 2018 ਵਿੱਚ ਵੀ ਕੈਨੇਡਾ ਗਏ ਸਨ । ਉਸ ਵੇਲੇ ਵੀ ਸੰਦੋਹਾ ਨੂੰ ਭਾਰਤ ਡਿਪੋਰਟ ਕੀਤਾ ਗਿਆ ਸੀ। ਉਸ ਵੇਲੇ ਸੰਦੋਹਾ ‘ਤੇ ਸਾਬਕਾ ਆਪ ਆਗੂ ਦੀ ਸ਼ਿਕਾਇਤ ‘ਤੇ ਕਾਰਵਾਈ ਹੋਈ ਸੀ। ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨਸਭਾ ਦੇ ਸਪੀਕਰ ਹਨ,ਉਨ੍ਹਾਂ ਨੇ SSP ਰੋਪੜ ਨੂੰ ਫੋਨ ਕੀਤਾ ਜਿਸ ਤੋਂ ਬਾਅਦ 7 ਘੰਟੇ ਬਾਅਦ ਉਨ੍ਹਾਂ ਨੂੰ ਕੈਨੇਡਾ ਦੇ ਅੰਦਰ ਜਾਣ ਦਿੱਤਾ ਗਿਆ ।
2010 ਵਿੱਚ ਬੱਚੇ ਨਾਲ ਛੇੜਖਾਨੀ ਦਾ ਇਲਜ਼ਾਮ
ਇਹ ਮਾਮਲਾ 2010 ਦਾ ਹੈ,ਸਾਬਕਾ ਵਿਧਾਇਕ ਸੰਦੋਹਾ ਦਿੱਲੀ ਵਿੱਚ ਟੈਕਸੀ ਚਲਾਉਂਦੇ ਸਨ । ਰੋਪੜ ਵਿੱਚ ਇੱਕ ਬੱਚਾ ਸੀ,ਜੋ ਉਨ੍ਹਾਂ ਦੇ ਨਾਲ ਟੈਕਸੀ ਚਲਾਉਣਾ ਸਿਖ ਰਿਹਾ ਸੀ । ਉਹ ਬੱਚਾ ਸੰਦੋਹਾ ਦੇ ਕੋਲ ਰਹਿੰਦਾ ਸੀ। 2010 ਨੂੰ ਬੱਚਾ ਰੋਂਦੇ ਹੋਏ ਰੋਪੜ ਪਹੁੰਚ ਗਿਆ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ । ਮੈਡੀਕਲ ਵਿੱਚ ਬੱਚੇ ਨਾਲ ਕੁੱਟਮਾਰ ਦਾ ਇਲਜ਼ਾਮ ਸੀ ।